ਹੈਦਰਾਬਾਦ: ਸਲਮਾਨ ਖਾਨ ਦੀ ਸਾਲ 2023 ਦੀ ਦੂਜੀ ਐਕਸ਼ਨ ਨਾਲ ਭਰਪੂਰ ਫਿਲਮ 'ਟਾਈਗਰ 3' ਅੱਜ 16 ਨਵੰਬਰ ਨੂੰ ਰਿਲੀਜ਼ ਦੇ ਪੰਜਵੇਂ ਦਿਨ ਵਿੱਚ ਐਂਟਰੀ ਕਰ ਚੁੱਕੀ ਹੈ। ਫਿਲਮ 'ਟਾਈਗਰ 3' ਨੇ ਚਾਰ ਦਿਨਾਂ 'ਚ ਦੁਨੀਆਂ ਭਰ 'ਚ 240 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਸਲਮਾਨ ਖਾਨ, ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਸਟਾਰਰ ਐਕਸ਼ਨ-ਥ੍ਰਿਲਰ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਪਹਿਲੇ ਦਿਨ 44.50 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਅਤੇ ਫਿਲਮ ਨੇ ਪਹਿਲੇ ਦਿਨ ਵਿਦੇਸ਼ਾਂ ਵਿੱਚ 5 ਮਿਲੀਅਨ ਰੁਪਏ (41 ਕਰੋੜ ਰੁਪਏ ਤੋਂ ਵੱਧ) ਦਾ ਕਾਰੋਬਾਰ ਕੀਤਾ ਸੀ। 'ਟਾਈਗਰ 3' ਦੀ ਰੀਲੀਜ਼ ਦੇ ਪਹਿਲੇ ਦਿਨ ਦੁਨੀਆਂ ਭਰ 'ਚ ਕਲੈਕਸ਼ਨ 94 ਕਰੋੜ ਰੁਪਏ ਸੀ। ਆਓ ਦੇਖੀਏ 12 ਨਵੰਬਰ ਨੂੰ ਦੀਵਾਲੀ 'ਤੇ ਰਿਲੀਜ਼ ਹੋਈ ਫਿਲਮ ਨੇ ਇਨ੍ਹਾਂ ਚਾਰ ਦਿਨਾਂ 'ਚ ਕਿੰਨੀ ਕਮਾਈ ਕੀਤੀ ਹੈ।
ਟਾਈਗਰ 3 ਦੀ ਕਮਾਈ: ਟਾਈਗਰ 3 ਨੇ ਭਾਰਤ ਵਿੱਚ ਪਹਿਲੇ ਦਿਨ 44.50 ਕਰੋੜ, ਦੂਜੇ ਦਿਨ 59 ਕਰੋੜ , ਤੀਜੇ ਦਿਨ 44 ਕਰੋੜ ਅਤੇ ਚੌਥੇ ਦਿਨ 22 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਹ ਅੰਕੜਾ ਭਾਰਤੀ ਬਾਕਸ ਆਫਿਸ 'ਤੇ ਸਾਰੀਆਂ ਭਾਸ਼ਾਵਾਂ ਦਾ ਹੈ। ਫਿਲਮ ਨੇ ਦੁਨੀਆਂ ਭਰ 'ਚ 240 ਕਰੋੜ ਰੁਪਏ ਤੋਂ ਜਿਆਦਾ ਦੀ ਕਮਾਈ ਕੀਤੀ ਹੈ।
'ਟਾਈਗਰ 3' ਦੇ ਨਿਰਮਾਤਾ ਯਸ਼ਰਾਜ ਫਿਲਮਜ਼ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਫਿਲਮ ਦੀ ਤਿੰਨ ਦਿਨਾਂ ਦੀ ਕਮਾਈ ਦੇ ਅੰਕੜੇ ਪੇਸ਼ ਕੀਤੇ ਹਨ। ਨਿਰਮਾਤਾਵਾਂ ਨੇ ਦੱਸਿਆ ਕਿ ਫਿਲਮ ਨੇ ਤਿੰਨ ਦਿਨਾਂ ਵਿੱਚ ਭਾਰਤ ਵਿੱਚ ਕੁੱਲ 180.50 ਕਰੋੜ ਰੁਪਏ ਅਤੇ 148.50 ਕਰੋੜ ਰੁਪਏ ਦੀ ਕੁੱਲ ਕਮਾਈ ਕੀਤੀ ਹੈ।
- Tiger 3 Box Office Collection Day 2: ਦੂਜੇ ਦਿਨ ਧੀਮੀ ਪਈ ਸਲਮਾਨ ਖਾਨ-ਕੈਟਰੀਨਾ ਕੈਫ ਦੀ ਫਿਲਮ 'ਟਾਈਗਰ 3' ਦੀ ਚਾਲ, ਜਾਣੋ ਦੂਜੇ ਦਿਨ ਦਾ ਕਲੈਕਸ਼ਨ
- ਦੀਵਾਲੀ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ 'ਟਾਈਗਰ 3', ਵਿਦੇਸ਼ਾਂ 'ਚ ਕਮਾਈ ਕਰਕੇ ਰਚਿਆ ਇਤਿਹਾਸ
- Tiger 3 Box Office Collection Day 3: ਰਿਲੀਜ਼ ਦੇ ਤੀਜੇ ਦਿਨ ਹੀ ਬਾਕਸ ਆਫਿਸ 'ਤੇ ਦਮ ਤੋੜਦੀ ਨਜ਼ਰ ਆਈ 'ਟਾਈਗਰ 3', ਜਾਣੋ ਕਲੈਕਸ਼ਨ
ਦਮਦਾਰ ਸਟਾਰ ਕਾਸਟ: ਇਸ ਫਿਲਮ 'ਚ ਸਲਮਾਨ ਖਾਨ ਨੇ ਅਵਿਨਾਸ਼ ਸਿੰਘ ਰਾਠੌਰ ਉਰਫ ਟਾਈਗਰ ਦਾ ਕਿਰਦਾਰ ਨਿਭਾਇਆ ਹੈ ਜਦਕਿ ਕੈਟਰੀਨਾ ਨੇ ਉਨ੍ਹਾਂ ਦੀ ਪਤਨੀ ਜ਼ੋਇਆ ਦਾ ਕਿਰਦਾਰ ਨਿਭਾਇਆ ਹੈ। ਫਿਲਮ 'ਚ ਇਮਰਾਨ ਹਾਸ਼ਮੀ ਨੇ ਆਤਿਸ਼ ਰਹਿਮਾਨ ਨਾਂ ਦੇ ਖਲਨਾਇਕ ਦਾ ਕਿਰਦਾਰ ਕਾਫੀ ਦਮਦਾਰ ਤਰੀਕੇ ਨਾਲ ਨਿਭਾਇਆ ਹੈ। ਇਸ ਤੋਂ ਇਲਾਵਾ ਸ਼ਾਹਰੁਖ ਖਾਨ ਅਤੇ ਰਿਤਿਕ ਰੋਸ਼ਨ ਵੀ ਕੈਮਿਓ ਰੋਲ 'ਚ ਨਜ਼ਰ ਆ ਰਹੇ ਹਨ। ਫਿਲਮ ਦੇ 12 ਐਕਸ਼ਨ ਸੀਨਜ਼ ਦੀ ਜ਼ਬਰਦਸਤ ਧੂਮ ਦਰਸ਼ਕਾਂ ਦੇ ਸਿਰਾਂ 'ਤੇ ਚੜ੍ਹਦੀ ਨਜ਼ਰ ਆ ਰਹੀ ਹੈ। ਇਸ ਫਿਲਮ ਦੇ ਗੀਤਾਂ ਨੂੰ ਵੀ ਲੋਕ ਕਾਫੀ ਪਸੰਦ ਕਰ ਰਹੇ ਹਨ ਕਿਉਂਕਿ ਸਲਮਾਨ ਅਤੇ ਅਰਿਜੀਤ ਸਿੰਘ ਨੇ 10 ਸਾਲ ਬਾਅਦ ਇਕੱਠੇ ਕੰਮ ਕੀਤਾ ਹੈ।