ਮੁੰਬਈ (ਬਿਊਰੋ): ਸਾਊਥ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਾਈ ਪੱਲਵੀ ਦਾ ਇਕ ਬਿਆਨ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਰਿਹਾ ਹੈ। ਅਦਾਕਾਰਾ ਨੇ ਫਿਲਮ 'ਦਿ ਕਸ਼ਮੀਰ ਫਾਈਲਜ਼' 'ਚ ਦਿਖਾਏ ਗਏ ਕਸ਼ਮੀਰੀ ਪੰਡਤਾਂ ਦੇ ਕੂਚ ਦੀ ਤੁਲਨਾ ਇਕ ਘਟਨਾ ਨਾਲ ਕੀਤੀ ਹੈ, ਜਿਸ ਤੋਂ ਬਾਅਦ ਅਦਾਕਾਰਾ ਖਿਲਾਫ ਬਿਆਨਬਾਜ਼ੀ ਹੋ ਰਹੀ ਹੈ। ਕਸ਼ਮੀਰੀ ਹਿੰਦੂਆਂ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਨੂੰ ਲੈ ਕੇ ਸਾਈ ਪੱਲਵੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਹੈਦਰਾਬਾਦ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਅਦਾਕਾਰਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਦਰਅਸਲ ਇਕ ਯੂ-ਟਿਊਬ ਚੈਨਲ ਨਾਲ ਗੱਲਬਾਤ 'ਚ 'ਦਿ ਕਸ਼ਮੀਰੀ ਫਾਈਲਜ਼' ਨੇ 'ਕਸ਼ਮੀਰੀ ਪੰਡਤਾਂ ਦੇ ਕੂਚ' ਨੂੰ ਦਿਖਾਇਆ ਅਤੇ ਇਸ ਕਤਲੇਆਮ ਦੀ ਤੁਲਨਾ ਗਊਆਂ ਦੀ ਤਸਕਰੀ ਕਰਨ ਵਾਲੇ ਮੁਸਲਮਾਨ ਡਰਾਈਵਰ ਦੀ ਲਿੰਚਿੰਗ ਨਾਲ ਕੀਤੀ।
ਸਾਈ ਪੱਲਵੀ ਨੇ ਇਕ ਇੰਟਰਵਿਊ 'ਚ ਕਿਹਾ ਹੈ, ਫਿਲਮ 'ਦਿ ਕਸ਼ਮੀਰ ਫਾਈਲਜ਼' 'ਚ ਦੇਖਿਆ ਗਿਆ ਹੈ ਕਿ ਉਸ ਸਮੇਂ ਕਸ਼ਮੀਰੀ ਪੰਡਤਾਂ ਨੂੰ ਕਿਸ ਤਰ੍ਹਾਂ ਮਾਰਿਆ ਗਿਆ ਸੀ। ਉਨ੍ਹਾਂ ਅੱਗੇ ਕਿਹਾ, ਜੇਕਰ ਤੁਸੀਂ ਇਸ ਮੁੱਦੇ ਨੂੰ ਧਾਰਮਿਕ ਟਕਰਾਅ ਦੇ ਰੂਪ 'ਚ ਦੇਖ ਰਹੇ ਹੋ ਤਾਂ ਹਾਲ ਹੀ 'ਚ ਸੀ, ਇੱਕ ਘਟਨਾ ਜਿੱਥੇ ਇੱਕ ਮੁਸਲਿਮ ਡਰਾਈਵਰ ਜੋ ਕਿ ਇੱਕ ਗਊ ਨੂੰ ਲੈ ਕੇ ਜਾ ਰਿਹਾ ਸੀ, ਨੂੰ ਕੁੱਟਿਆ ਗਿਆ ਅਤੇ ਜ਼ਬਰਦਸਤੀ 'ਜੈ ਸ਼੍ਰੀ ਰਾਮ' ਦਾ ਨਾਮ ਕਰਨ ਲਈ ਮਜਬੂਰ ਕੀਤਾ ਗਿਆ। ਤਾਂ ਇਨ੍ਹਾਂ ਦੋਹਾਂ ਘਟਨਾਵਾਂ ਵਿਚ ਕੀ ਫਰਕ ਹੈ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਸਾਈ ਪੱਲਵੀ ਦੇ ਬਿਆਨ 'ਤੇ ਯੂਜ਼ਰਸ ਦੀ ਮਿਲੀ-ਜੁਲੀ ਪ੍ਰਤੀਕਿਰਿਆ ਆਈ ਹੈ। ਕੁਝ ਯੂਜ਼ਰਸ ਨੇ ਉਸ ਦੇ ਹੌਂਸਲੇ ਦੀ ਤਾਰੀਫ ਵੀ ਕੀਤੀ ਹੈ।
ਇਹ ਵੀ ਪੜ੍ਹੋ:ਰਿਤਿਕ ਰੋਸ਼ਨ ਦੀ ਨਾਨੀ ਦਾ 91 ਸਾਲ ਦੀ ਉਮਰ 'ਚ ਹੋਇਆ ਦਿਹਾਂਤ...