ETV Bharat / entertainment

Rocky Aur Rani Ki Prem Kahaani: ਲੰਮੇਂ ਸਮੇਂ ਬਾਅਦ ਇਸ ਫ਼ਿਲਮ 'ਚ ਅਹਿਮ ਭੂਮਿਕਾ ਨਿਭਾਉਦੇ ਨਜ਼ਰ ਆਉਣਗੇ ਧਰਮਿੰਦਰ - Rocky Aur Rani Ki Prem Kahaani ott

ਹਿੰਦੀ ਫ਼ਿਲਮ ਇੰਡਸਟਰੀ ਵਿਚ ਕਈ ਸਮੇਂ ਤੋਂ ਉਚਕੋਟੀ ਪਹਿਚਾਣ ਅਤੇ ਮੁਕਾਮ ਹਾਸਲ ਕਰ ਚੁੱਕੇ ਧਰਮਿੰਦਰ ਲੰਮੇਂ ਸਮੇਂ ਬਾਅਦ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਫਿਲਮ ਨਾਲ ਸ਼ਾਨਦਾਰ ਕਮਬੈਕ ਕਰਨ ਜਾ ਰਹੇ ਹਨ।

Rocky Aur Rani Ki Prem Kahaani
Rocky Aur Rani Ki Prem Kahaani
author img

By

Published : Jun 25, 2023, 12:49 PM IST

ਫਰੀਦਕੋਟ: ਹਿੰਦੀ ਫ਼ਿਲਮ ਇੰਡਸਟਰੀ ਵਿਚ ਕਈ ਸਮੇਂ ਤੋਂ ਉਚਕੋਟੀ ਪਹਿਚਾਣ ਅਤੇ ਮੁਕਾਮ ਹਾਸਲ ਕਰ ਚੁੱਕੇ ਧਰਮਿੰਦਰ ਲੰਮੇਂ ਸਮੇਂ ਬਾਅਦ ਸਿਲਵਰ ਸਕਰੀਨ ਤੇ ਸ਼ਾਨਦਾਰ ਕਮਬੈਕ ਕਰਨ ਜਾ ਰਹੇ ਹਨ। ਧਰਮਿੰਦਰ ਰਿਲੀਜ਼ ਹੋਣ ਜਾ ਰਹੀ ਵੱਡੀ ਹਿੰਦੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਵਿਚ ਕਾਫ਼ੀ ਮਹੱਤਵਪੂਰਨ ਰੋਲ ਵਿਚ ਨਜ਼ਰ ਆਉਣਗੇ।

'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਫਿਲਮ ਵਿੱਚ ਇਹ ਸਿਤਾਰੇ ਆਉਣਗੇ ਨਜ਼ਰ: ‘ਧਰਮਾ ਪ੍ਰੋਡੋਕਸ਼ਨ’ ਅਤੇ ‘ਵਾਈਕਾਮ 18 ਸਟੂਡਿਓਜ਼’ ਦੇ ਬੈਨਰ ਹੇਠ ਬਣੀ ਫਿਲਮ ਦੇ ਨਿਰਮਾਤਾ ਹੀਰੂ ਯਸ ਜੌਹਰ, ਕਰਨ ਜੌਹਰ ਅਤੇ ਅਪੂਰਵਾ ਮਹਿਤਾ ਵੱਲੋਂ ਨਿਰਮਿਤ ਕੀਤੀ ਗਈ ਇਸ ਫ਼ਿਲਮ ਵਿਚ ਸਦਾਬਹਾਰ ਅਦਾਕਾਰ ਧਰਮਿੰਦਰ ਤੋਂ ਇਲਾਵਾ ਜਯਾ ਬੱਚਣ, ਸਬਾਨਾ ਆਜ਼ਮੀ, ਰਣਵੀਰ ਸਿੰਘ ਅਤੇ ਆਲਿਆ ਭੱਟ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ। ਇਸ ਫ਼ਿਲਮ ਦਾ ਲੇਖ਼ਣ ਇਸ਼ਿਤਾ ਮੋਇਤਰਾ, ਸ਼ੇਸ਼ਾਕ ਖੇਤਾਨ ਅਤੇ ਅਪੂਰਵਾ ਮਹਿਤਾ ਦੁਆਰਾ ਕੀਤਾ ਗਿਆ ਹੈ। ਸਿਨੇਮਾਟੋਗ੍ਰਾਫ਼ਰੀ ਮਾਨੁਸ਼ ਨਾਦਾਨ ਦੀ ਹੈ ਅਤੇ ਇਸ ਦਾ ਸੰਗੀਤ ਪ੍ਰੀਤਮ ਨੇ ਤਿਆਰ ਕੀਤਾ ਹੈ। ਬਾਲੀਵੁੱਡ ਦੀਆਂ ਆਗਾਮੀ ਬਹੁਚਰਚਿਤ ਅਤੇ ਮਲਟੀਸਟਾਰਰ ਫ਼ਿਲਮਾਂ ’ਚ ਸ਼ੁਮਾਰ ਕਰਵਾਉਂਦੀ ਇਸ ਰੋਂਮਾਟਿਕ ਕਾਮੇਡੀ ਅਤੇ ਪਰਿਵਾਰਿਕ ਡਰਾਮਾ ਫ਼ਿਲਮ ਨੂੰ ਕਰਨ ਜੌਹਰ ਨੇ ਨਿਰਦੇਸ਼ਿਤ ਕੀਤਾ ਹੈ। ਇਸ ਫਿਲਮ ਦੀ ਟੀਮ ਅਨੁਸਾਰ ਦਿਲਚਸਪ ਅਤੇ ਮੰਨੋਰੰਜ਼ਨ ਭਰਪੂਰ ਇਸ ਫ਼ਿਲਮ ਵਿਚ ਧਰਮਿੰਦਰ ਇਕ ਬਹੁਤ ਹੀ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਕਿਰਦਾਰ ਨਿਭਾ ਰਹੇ ਹਨ, ਜੋ ਫ਼ਿਲਮ ਵਿਚ ਇਕ ਪਰਿਵਾਰ ਦੇ ਮੁਖੀ ਦੀ ਭੂਮਿਕਾ ਵਿਚ ਹਨ।

ਧਰਮਿੰਦਰ ਦੇ ਇਸ ਫਿਲਮ ਵਿੱਚ ਇਹ ਰੂਪ ਦੇਖਣ ਨੂੰ ਮਿਲਣਗੇ: ਟੀਮ ਨੇ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਅਦਾਕਾਰ ਧਰਮਿੰਦਰ ਨੇ ਆਪਣੀ ਵਾਪਸੀ ਦਾ ਭਰਪੂਰ ਆਨੰਦ ਲੈਂਦਿਆਂ ਪੂਰੇ ਉਤਸ਼ਾਹ ਨਾਲ ਆਪਣੇ ਹਿੱਸੇ ਦੀ ਸ਼ੂਟਿੰਗ ਵਿਚ ਭਾਗ ਲਿਆ। ਨਿਰਮਾਣ ਟੀਮ ਨੇ ਅੱਗੇ ਦੱਸਿਆ ਕਿ ਹੁਣ ਤੱਕ ਆਪਣੀ ਹਰ ਫ਼ਿਲਮ ਵਿਚ ਜਿਆਦਾਤਰ ਐਕਸ਼ਨ ਕਿਰਦਾਰ ਨਿਭਾਉਣ ਨੂੰ ਹੀ ਮੋਹਰੀ ਰਹੇ ਅਦਾਕਾਰ ਧਰਮਿੰਦਰ ਇਸ ਫ਼ਿਲਮ ਵਿਚ ਬਿਲਕੁਲ ਹੀ ਅਲਹਦਾ ਰੂਪ ਵਿਚ ਦਿਖਾਈ ਦੇਣਗੇ, ਜਿੰਨਾਂ ਦੇ ਫ਼ਿਲਮ ’ਚ ਕਾਮੇਡੀ ਅਤੇ ਗੰਭੀਰ ਦੋਨੋ ਸ਼ੇਡਜ਼ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ।

'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਫਿਲਮ ਤੋਂ ਇਲਾਵਾ ਇਸ ਫਿਲਮ ਵਿੱਚ ਵੀ ਨਜ਼ਰ ਆਉਣਗੇ ਧਰਮਿੰਦਰ: ਆਪਣੇ ਪੋਤੇ ਕਰਨ ਦਿਓਲ ਦੇ ਬੀਤੇ ਦਿਨੀ ਹੋਏ ਵਿਆਹ ਦੇ ਜਸ਼ਨਾਂ ਦਾ ਲੁਤਫ਼ ਉਠਾ ਰਹੇ ਅਦਾਕਾਰ ਧਰਮਿੰਦਰ ਅਗਲੇ ਦਿਨ੍ਹੀ ਸ਼ੁਰੂ ਹੋਣ ਜਾ ਰਹੀ ਇਕ ਹੋਰ ਵੱਡੀ ਹਿੰਦੀ ਫ਼ਿਲਮ 'ਆਪਣੇ 2' ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜਿਸ ਦੀ ਸਟਾਰਕਾਸਟ ਵਿਚ ਉਨਾਂ ਦੇ ਦੋਨੋ ਬੇਟੇ ਸੰਨੀ ਦਿਓਲ ਅਤੇ ਬਾਬੀ ਦਿਓਲ ਤੋਂ ਇਲਾਵਾ ਪੋਤਰੇ ਕਰਨ ਦਿਓਲ ਵੀ ਸ਼ਾਮਿਲ ਹਨ। ਹਿੰਦੀ ਸਿਨੇਮਾਂ ਦੇ ਦਿਗਜ਼ ਅਤੇ ਸਫ਼ਲ ਨਿਰਦੇਸ਼ਕਾਂ ਵਿਚ ਸ਼ੁਮਾਰ ਕਰਵਾਉਂਦੇ ਅਨਿਲ ਸ਼ਰਮਾ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਦੇ ਪ੍ਰੀ ਪ੍ਰੋਡੋਕਸ਼ਨ ਕਾਰਜ਼ ਤੇਜ਼ੀ ਨਾਲ ਜਾਰੀ ਹਨ, ਜਿਸ ਦੀ ਮੁੰਬਈ, ਪੰਜਾਬ ਅਤੇ ਚੰਡੀਗੜ੍ਹ ਆਦਿ ’ਚ ਹੋਣ ਜਾ ਰਹੀ ਸ਼ੂਟਿੰਗ ਦੀ ਸ਼ੁਰੂਆਤ ਨੂੰ ਲੈ ਕੇ ਦਰਸ਼ਕਾਂ ਵਿਚ ਵੀ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.