ETV Bharat / entertainment

Godday Godday Chaa Release Date: ਇਸ ਮਈ ਹੋਵੇਗਾ ਧਮਾਕਾ, ਫਿਲਮ 'ਗੋਡੇ ਗੋਡੇ ਚਾਅ' ਦੀ ਰਿਲੀਜ਼ ਡੇਟ ਦਾ ਐਲਾਨ - ਗੋਡੇ ਗੋਡੇ ਚਾਅ

ਪੰਜਾਬੀ ਫਿਲਮ ਜਗਤ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਨਿਰਦੇਸ਼ਕ ਵਿਜੇ ਅਰੋੜਾ ਨੇ ਹੁਣ ਇੱਕ ਹੋਰ ਨਵੀਂ ਫਿਲਮ 'ਗੋਡੇ ਗੋਡੇ ਚਾਅ' ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਹੈ। ਇਹ ਫਿਲਮ ਇਸ ਸਾਲ ਮਈ ਵਿੱਚ ਰਿਲੀਜ਼ ਹੋ ਜਾਵੇਗੀ।

Godday Godday Chaa Release Date
Godday Godday Chaa Release Date
author img

By

Published : Feb 21, 2023, 11:58 AM IST

ਚੰਡੀਗੜ੍ਹ: ਪੰਜਾਬੀ ਦੇ ਮੰਨੇ ਪ੍ਰਮੰਨੇ ਨਿਰਦੇਸ਼ਕ ਵਿਜੇ ਅਰੋੜਾ ਇੰਨੀਂ ਦਿਨੀਂ ਫਿਲਮ 'ਕਲੀ ਜੋਟਾ' ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਹਨ, ਇਸ ਫਿਲਮ ਨੇ ਦੋ ਹਫ਼ਤਿਆਂ ਵਿੱਚ 25 ਕਰੋੜ ਦੀ ਕਮਾਈ ਕਰ ਲਈ ਹੈ। ਜੋ ਕਿ ਪੰਜਾਬੀ ਮੰਨੋਰੰਜਨ ਜਗਤ ਲਈ ਖੁਸ਼ੀ ਦੀ ਗੱਲ਼ ਹੈ ਕਿਉਂਕਿ ਇਹ ਇਸ ਸਾਲ ਦੀ ਪਹਿਲੀ ਫਿਲਮ ਹੈ ਜਿਸ ਨੇ ਧਮਾਕੇਦਾਰ ਕਮਾਈ ਨਾਲ ਸ਼ੁਰੂਆਤ ਕੀਤੀ ਹੈ ਜਾਂ ਕਹਿ ਸਕਦੇ ਹਾਂ ਕਿ ਕਰ ਰਹੀ ਹੈ। ਹੁਣ ਇੱਕ ਵਾਰ ਫਿਰ ਨਿਰਦੇਸ਼ਕ ਨੇ ਨਵੀਂ ਫਿਲਮ 'ਗੋਡੇ ਗੋਡੇ ਚਾਅ' ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਹੈ।

ਜੀ ਹਾਂ...ਨਿਰਦੇਸ਼ਕ ਨੇ ਆਪਣੇ ਇੰਸਟਾਗ੍ਰਾਮ ਉਤੇ ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ, ਨਿਰਦੇਸ਼ਕ ਨੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ ' GoddayGoddayChaa ਦੁਨੀਆ ਭਰ ਵਿੱਚ 26 ਮਈ 2023 ਨੂੰ ਰਿਲੀਜ਼ ਹੋ ਰਹੀ ਹੈ'। ਦਿਲਚਸਪ ਗੱਲ਼ ਇਹ ਹੈ ਇਸ ਫਿਲਮ ਨੂੰ ਜਗਦੀਪ ਸਿੱਧੂ ਦੁਆਰਾ ਲਿਖਿਆ ਗਿਆ ਹੈ ਅਤੇ ਨਿਰਦੇਸ਼ਨ ਵਿਜੇ ਅਰੋੜਾ ਕਰ ਰਹੇ ਹਨ।

ਜੇਕਰ ਸਟਾਰਕਾਸਟ ਦੀ ਗੱਲ ਕਰੀਏ ਤਾਂ ਪੰਜਾਬੀ ਦੀ ਬੋਲਡ ਬਿਊਟੀ ਸੋਨਮ ਬਾਜਵਾ, ਤਾਨੀਆ, ਗੀਤਾਜ ਬਿੰਦਰਖੀਆ, ਸੋਹੀ ਸਰਦਾਰ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਬਲਵਿੰਦਰ ਬੁਲੇਟ, ਅੰਮ੍ਰਿਤ ਅੰਮੀ ਆਦਿ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੀ ਰਿਲੀਜ਼ ਮਿਤੀ ਦੀ ਗੱਲ਼ ਕਰੀਏ ਤਾਂ ਫਿਲਮ ਇਸ ਸਾਲ ਭਾਵ ਕਿ 26 ਮਈ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਨਮ ਬਾਜਵਾ ਨੇ ਦਸੰਬਰ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਨਾਲ ਹੀ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਸਨ। ਵੀਡੀਓ ਵਿੱਚ ਅਦਾਕਾਰਾ ਮਸਤੀ ਕਰਦੀ ਨਜ਼ਰ ਆਈ ਸੀ, ਫੋਟੋ ਵਿੱਚ ਅਦਾਕਾਰਾ ਨੇ ਵਿਆਹ ਦਾ ਜੋੜਾ ਪਾਇਆ ਹੋਇਆ ਸੀ ਤਾਂ ਇਥੋ ਕਹਿ ਸਕਦੇ ਹਾਂ ਕਿ ਫਿਲਮ ਵਿਆਹ ਦੇ ਵਿਸ਼ੇ ਦਾ ਇਰਦ ਗਿਰਦ ਘੁੰਮਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ: Punjabi Actress Hashneen Chauhan: ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਹੋਈ ਧੋਖਾਧੜੀ ਬਾਰੇ ਖੁੱਲ੍ਹ ਕੇ ਬੋਲੀ ਹਸ਼ਨੀਨ ਚੌਹਾਨ, ਦੱਸੀ ਇੱਕ ਘਟਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.