ETV Bharat / entertainment

ਧੀ ਦੇ ਪਿਤਾ ਬਣੇ ਪਰਮੀਸ਼ ਵਰਮਾ, ਭੋਜਪੁਰੀ ਅਦਾਕਾਰਾ ਨੇਹਾ ਮਲਿਕ ਨੇ ਦਿੱਤੀ ਵਧਾਈ - ਧੀ ਦੇ ਪਿਤਾ ਬਣੇ ਪਰਮੀਸ਼ ਵਰਮਾ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਬੀਤੇ ਦਿਨੀਂ ਪਿਤਾ ਬਣ ਗਏ, ਅਦਾਕਾਰ ਨੇ ਇਸ ਦੀ ਫੋਟੋ ਸਾਂਝੀ ਕੀਤੀ।

Etv Bharat
Etv Bharat
author img

By

Published : Oct 1, 2022, 11:57 AM IST

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਘਰ ਕਿਲਕਾਰੀਆਂ ਗੂੰਜ ਗਈਆਂ ਹਨ, ਕਿਉਂਕਿ ਉਸ ਦੀ ਪਤਨੀ ਗੀਤ ਯਾਨੀ ਕਿ ਗੀਤ ਗਰੇਵਾਲ ਨੇ ਧੀ ਨੂੰ ਜਨਮ ਦਿੱਤਾ। ਇਸ ਖੁਸ਼ੀ ਨਾਲ ਪੂਰੇ ਵਰਮਾ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਬਾਰੇ ਜਾਣਕਾਰੀ ਖੁਦ ਅਦਾਕਾਰ ਅਤੇ ਗਾਇਕ ਪਰਮੀਸ਼ ਵਰਮਾ ਨੇ ਦਿੱਤੀ।

ਪਰਮੀਸ਼ ਵਰਮਾ ਨੇ ਸ਼ੋਸਲ ਮੀਡੀਆ ਰਾਹੀਂ ਇਸ ਗੱਲ ਦੀ ਸੂਚਨਾ ਦਿੱਤੀ, ਅਦਾਕਾਰ ਨੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਕਿ 'ਅਤੇ ਇਸ ਤਰ੍ਹਾਂ ਮੈਂ ਗ੍ਰਹਿ 'ਤੇ ਸਭ ਤੋਂ ਖੁਸ਼ਹਾਲ ਆਦਮੀ ਬਣ ਗਿਆ, ਮੇਰੀ ਧੀ "ਸਦਾ" ਸਦਾ ਸਦਾ ਸਦਾ ਸੁਖ ਹੋਵੇ। ਵਾਹਿਗੁਰੂ ਜੀ ਮੇਹਰ ਕਰਿਓ ❤️🙏🏻" ਇਸੇ ਦੌਰਾਨ ਅਦਾਕਾਰ ਨੇ ਇੱਕ ਫੋਟੋ ਵੀ ਪੋਸਟ ਕੀਤੀ ਜਿਸ ਵਿੱਚ ਅਦਾਕਾਰ ਧੀ ਨੂੰ ਚੁੱਕ ਕੇ ਬੈਠੇ ਹਨ, ਅਦਾਕਾਰ ਦੀ ਇਸ ਪੋਸਟ ਨੂੰ ਪੜ੍ਹ ਕੇ ਬਹੁਤ ਸਾਰੇ ਸਿਤਾਰੇ ਵਧਾਈਆਂ ਭੇਜ ਰਹੇ ਹਨ, ਹਿਮਾਂਸ਼ੀ ਖੁਰਾਨਾ, ਜਗਦੀਪ ਸਿੱਧੂ ਅਤੇ ਹੋਰ ਬਹੁਤ ਸਾਰਿਆਂ ਨੇ ਮੁਬਾਰਕਬਾਦ ਦਿੱਤੀ।

ਨਿਰਦੇਸ਼ਕ ਜਗਦੀਪ ਸਿੱਧੂ ਨੇ ਲਿਖਿਆ " ਲੱਕੀ ਤਾਂ ਤੂੰ ਤਾਂ ਪਹਿਲਾਂ ਹੀ ਬਹੁਤ ਸੀ ਹੁਣ ਲੱਕ ਡਬਲ ਹੋ ਗਿਆ, ਖੁਸ਼ ਰਹੋ"। ਭੋਜਪੁਰੀ ਅਦਾਕਾਰਾ ਨੇਹਾ ਮਲਿਕ ਨੇ ਵੀ ਟਿੱਪਣੀ ਕੀਤੀ ਅਤੇ ਲਿਖਿਆ " ਵਾਹ ❤️❤️❤️❤️ ਮੁਬਾਰਕਾਂ 🎉 ਤੁਹਾਡੀ ਬੱਚੀ ਨੂੰ ਬਹੁਤ ਸਾਰਾ ਪਿਆਰ ❤️❤️❤️"

ਹਿਮਾਂਸ਼ੀ ਖੁਰਾਨਾ ਨੇ ਲਿਖਿਆ " ਵਧਾਈਆਂ 👨‍🍼 ਗੀਤ ਅਤੇ ਤੁਹਾਨੂੰ ਰੱਬ ਤੁਹਾਡੇ ਛੋਟੇ ਦੂਤ ਨੂੰ ਅਸੀਸ ਦੇਵੇ"। ਦੱਸਈਏ ਕਿ ਅਦਾਕਾਰ ਨੇ ਪੋਸਟ ਸਾਂਝੀ ਕਰਕੇ ਪਤਨੀ ਗੀਤ ਦੇ ਗਰਭਵਤੀ ਹੋਣ ਦੀ ਸੂਚਨਾ ਦਿੱਤੀ ਸੀ।

ਇਹ ਵੀ ਪੜ੍ਹੋ:Richa Chadha Ali Fazal wedding: ਰਿਚਾ ਚੱਢਾ-ਅਲੀ ਫਜ਼ਲ ਦੀ ਕਾਕਟੇਲ ਪਾਰਟੀ, ਜੋੜਾ ਸ਼ਾਨਦਾਰ ਲੁੱਕ 'ਚ ਆਇਆ ਨਜ਼ਰ

ETV Bharat Logo

Copyright © 2025 Ushodaya Enterprises Pvt. Ltd., All Rights Reserved.