ETV Bharat / entertainment

Mera Punjab Bolda: ਪੰਜਾਬੀ ਮੇਲਾ ‘ਮੇਰਾ ਪੰਜਾਬ ਬੋਲਦਾ’ 1 ਅਪ੍ਰੈਲ ਤੋਂ ਯੂ.ਐਸ.ਏ ਵਿਚ ਸ਼ੁਰੂ, ਨਾਮਵਰ ਸ਼ਖ਼ਸ਼ੀਅਤਾਂ ਲੈਣਗੀਆਂ ਹਿੱਸਾ - ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ

ਯੂ.ਐਸ.ਏ ਵਿਚ ਇਕ ਵੱਡਾ ਪੰਜਾਬੀ ਮੇਲਾ 1 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਨਾਲ ਜੁੜੀਆਂ ਨਾਮਵਰ ਸ਼ਖ਼ਸ਼ੀਅਤਾਂ ਹਿੱਸਾ ਲੈਣ ਜਾ ਰਹੀਆਂ ਹਨ।

Mera Punjab Bolda
Mera Punjab Bolda
author img

By

Published : Mar 25, 2023, 4:34 PM IST

ਚੰਡੀਗੜ੍ਹ : ਪੰਜਾਬੀ ਫ਼ਿਲਮਾਂ ਅਤੇ ਸੰਗੀਤ ਵੰਨਗੀਆਂ ਦਾ ਜਾਦੂ ਦੇਸ਼ ਦੇ ਨਾਲ ਨਾਲ ਵਿਦੇਸ਼ ਵਿੱਚ ਵੱਸਦੇ ਪ੍ਰਵਾਸੀ ਭਾਰਤੀਆਂ ਦੇ ਵੀ ਸਿਰ ਚੜ੍ਹ ਬੋਲ ਰਿਹਾ ਹੈ, ਜਿਸ ਦੇ ਮੱਦੇਨਜ਼ਰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਮੇਲਿਆਂ ਅਤੇ ਲਾਈਵ ਸ਼ੋਅ ਕੰਨਸਰਟ ਦੇ ਆਯੋਜਨ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸੇ ਦੇ ਚਲਦਿਆਂ ਯੂ.ਐਸ.ਏ ਵਿਚ ਇਕ ਹੋਰ ਵੱਡਾ ਪੰਜਾਬੀ ਮੇਲਾ 1 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਨਾਲ ਜੁੜੀਆਂ ਨਾਮਵਰ ਸ਼ਖ਼ਸ਼ੀਅਤਾਂ ਹਿੱਸਾ ਲੈਣ ਜਾ ਰਹੀਆਂ ਹਨ।

Mera Punjab Bolda
Mera Punjab Bolda

ਪੰਜਾਬ ਗਲੋਬਲ ਸੁਸਾਇਟੀ ਵੱਲੋਂ ਫ਼ੰਕਬੋਕਸ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਵਿਚ ਪੰਜਾਬੀ ਫ਼ਨਕਾਰ ਮਲਕੀਤ ਸਿੰਘ, ਮਨਿੰਦਰ ਦਿਓਲ ਦੇ ਨਾਲ ਨਾਲ ਪੰਜਾਬੀ ਸਿਨੇਮਾ ਅਦਾਕਾਰ ਕਰਤਾਰ ਚੀਮਾ ਵੀ ਭਾਗ ਲੈ ਰਹੇ ਹਨ। ਉਕਤ ਮੇਲੇ ਦੇ ਪ੍ਰਬੰਧਕਾਂ ਅਤੇ ਸਪੋਸ਼ਰਜ਼ ਵਿਚ ਤੀਰਥ ਗਾਖ਼ਲ, ਡਾ. ਦਵਿੰਦਰ ਸੰਧੂ, ਨਿੱਕ ਵੜ੍ਹੈਚ, ਬਿਕਰਮਜੀਤ ਸਿੰਘ, ਆਕਾਸ਼ ਸ਼ਰਮਾ ਅਤੇ ਲੋਕ ਗਾਇਕਾ ਮਨਿੰਦਰ ਕੌਰ ਵੀ ਸ਼ਾਮਿਲ ਹਨ, ਜਿੰਨ੍ਹਾਂ ਦੀ ਟੀਮ ਅਨੁਸਾਰ ਸਮਾਰੋਹ ਦੌਰਾਨ ਸੁਚੱਜੀ ਮੁਟਿਆਰ ਮੁਕਾਬਲਾ ਅਤੇ ਗਿੱਧਾ ਕੰਪੀਟੀਸ਼ਨ ਵੀ ਕਰਵਾਇਆ ਜਾਵੇਗਾ, ਜਿਸ ਵਿਚ ਸ਼ਾਨਦਾਰ ਪ੍ਰਤਿਭਾ ਦਾ ਮੁਜ਼ਾਹਰਾ ਕਰਨ ਵਾਲੀਆਂ ਪੰਜਾਬਣ ਮੁਟਿਆਰਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਵੀ ਕੀਤੀ ਜਾਵੇਗੀ।

Mera Punjab Bolda
Mera Punjab Bolda

ਉਨ੍ਹਾਂ ਦੱਸਿਆ ਕਿ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਮੇਅਰ ਬੋਬੀ ਸਿੰਘ ਅਲੈਨ ਸ਼ਾਮਿਲ ਹੋਣਗੇ , ਜਿੰਨ੍ਹਾਂ ਤੋਂ ਇਲਾਵਾ ਯੂ.ਐਸ.ਏ ਵਿਚ ਪੰਜਾਬੀ ਰੀਤੀ ਰਿਵਾਜ਼ਾਂ ਨੂੰ ਪ੍ਰਫੁਲਿੱਤ ਕਰਨ ਅਤੇ ਕਦਰਾਂ ਕੀਮਤਾਂ ਨੂੰ ਜਿਉਂਦਿਆਂ ਰੱਖਣ ਲਈ ਯਤਨਸ਼ੀਲ ਰਹਿਣ ਵਾਲੀਆਂ ਹੋਰ ਕਈ ਹਸਤੀਆਂ ਵੀ ਸਮਾਰੋਹ ਨੂੰ ਚਾਰ ਚੰਨ ਲਗਾਉਣਗੀਆਂ।

Mera Punjab Bolda
Mera Punjab Bolda

ਉਨ੍ਹਾਂ ਦੱਸਿਆ ਕਿ ਸਕੈਰਾਮੈਂਟੋ ਕੈਲੋਫੋਰਨੀਆਂ ਵਿਖੇ ਕਰਵਾਏ ਜਾ ਰਹੇ ਇਸ ਪੰਜਾਬੀ ਮੇਲੇ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਅਸਲ ਵਿਰਸੇ ਤੋਂ ਜਾਣੂੰ ਕਰਵਾਉਣਾ ਅਤੇ ਆਪਣੀਆਂ ਜੜ੍ਹਾਂ ਨਾਲ ਜੋੜੇ ਰੱਖਣਾ ਵੀ ਮੁੱਖ ਹੈ ਅਤੇ ਖੁਸ਼ੀ ਗੱਲ ਹੈ ਕਿ ਇਸ ਮੇਲੇ ਨੂੰ ਲੈ ਕੇ ਹਰ ਵਰਗ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਯੂ.ਐਸ.ਏ ਵੱਸਦੀਆਂ ਉਕਤ ਸ਼ੋਅ ਪ੍ਰਬੰਧਨ ਨਾਲ ਜੁੜੀਆਂ ਪੰਜਾਬੀ ਸ਼ਖ਼ਸ਼ੀਅਤਾਂ ਵੱਲੋਂ ਹਰ ਸਾਲ ਕੀਤੇ ਜਾ ਰਹੇ, ਇੰਨ੍ਹਾਂ ਉਸਾਰੂ ਉਪਰਾਲਿਆਂ ਦਾ ਮਕਸਦ ਪ੍ਰਤਿਭਾਵਾਨ ਨੌਜਵਾਨਾਂ ਨੂੰ ਬੇਹਤਰੀਨ ਪਲੇਟਫ਼ਾਰਮ ਮੁਹੱਈਆਂ ਕਰਵਾਉਣਾ ਵੀ ਮੁੱਖ ਹੈ ਤਾਂ ਕਿ ਉਹ ਹੱਦਾਂ, ਸਰਹੱਦਾਂ ਅਤੇ ਸੁਮੰਦਰਾਂ ਤੋਂ ਪਾਰ ਤੱਕ ਆਪਣੀਆਂ ਕਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ।

ਇਹ ਵੀ ਪੜ੍ਹੋ:Annhi Dea Mazaak Ae New Release Date: ਐਮੀ ਵਿਰਕ ਦੀ ਫਿਲਮ 'ਅੰਨ੍ਹੀ ਦਿਆ ਮਜ਼ਾਕ ਏ' ਦੀ ਰਿਲੀਜ਼ ਡੇਟ ਬਦਲੀ, ਹੁਣ 21 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.