ਚੰਡੀਗੜ੍ਹ: ਨੀਰੂ ਬਾਜਵਾ ਪੰਜਾਬੀ ਫਿਲਮ ਜਗਤ ਦੀ ਰਾਣੀ ਹੈ ਅਤੇ ਅਦਾਕਾਰਾ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਇੱਕ ਸ਼ਾਨਦਾਰ ਅਦਾਕਾਰਾ ਹੋਣ ਦੇ ਨਾਲ 'ਕਲੀ ਜੋਟਾ ਫੇਮ' ਨੇ ਨਿਰਦੇਸ਼ਨ ਅਤੇ ਨਿਰਮਾਣ ਦੇ ਖੇਤਰ ਵਿੱਚ ਵੀ ਆਪਣੀ ਪ੍ਰਤਿਭਾ ਦਿਖਾਈ ਹੈ। 'ਰਾਬੀਆ' ਹੁਣ ਪੰਜਾਬੀ ਇੰਡਸਟਰੀ ਵਿੱਚ ਇੱਕ ਪੂਰੀ ਤਰ੍ਹਾਂ ਨਾਲ ਫਿਲਮ ਨਿਰਮਾਤਾ ਹੈ ਅਤੇ ਆਪਣਾ ਹੋਮ ਪ੍ਰੋਡਕਸ਼ਨ ਬੈਨਰ-ਨੀਰੂ ਬਾਜਵਾ ਐਂਟਰਟੇਨਮੈਂਟ ਚਲਾਉਂਦੀ ਹੈ।
ਜੀ ਹਾਂ, ਨੀਰੂ ਬਾਜਵਾ ਪੰਜਾਬੀ ਇੰਡਸਟਰੀ ਵਿੱਚ ਕਈ ਹਿੱਟ ਫਿਲਮਾਂ ਦੇਣ ਤੋਂ ਬਾਅਦ ਬਾਲੀਵੁੱਡ ਅਤੇ ਹਾਲੀਵੁੱਡ ਵਿੱਚ ਆਪਣਾ ਨਾਮ ਰੌਸ਼ਨ ਕਰਨ ਅਤੇ ਫਿਰ ਆਪਣੇ ਬੈਨਰ ਹੇਠ ਹਿੱਟ ਫਿਲਮਾਂ ਦਾ ਨਿਰਮਾਣ ਕਰਨ ਤੋਂ ਬਾਅਦ ਹੁਣ ਆਪਣੇ ਲੇਬਲ ਹੇਠ ਗਾਇਕੀ ਦੇ ਨਵੇਂ ਹੁਨਰ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
- " class="align-text-top noRightClick twitterSection" data="
">
ਨੀਰੂ ਬਾਜਵਾ ਨੇ ਆਪਣੇ ਮਿਊਜ਼ਿਕ ਪ੍ਰੋਡਕਸ਼ਨ ਹਾਊਸ ਲਾਂਚ ਕਰਨ ਦੀ ਖਬਰ ਆਪਣੇ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕੀਤੀ ਹੈ ਅਤੇ ਲੇਬਲ ਦਾ ਲੋਗੋ ਸਾਂਝਾ ਕਰਨ ਤੋਂ ਬਾਅਦ ਉਸਨੇ ਪੋਸਟ ਦਾ ਕੈਪਸ਼ਨ ਲਿਖਿਆ “ਅਸੀਂ #neerubajwa ਸੰਗੀਤ ਦਾ ਐਲਾਨ ਕਰਨ ਲਈ ਬਹੁਤ ਉਤਸ਼ਾਹਿਤ ਹਾਂ, ਜਿੱਥੇ ਅਸੀਂ ਲਾਂਚ ਕਰਾਂਗੇ ਅਤੇ ਨਵੀਂ ਪ੍ਰਤਿਭਾ ਨੂੰ ਵਧਣ-ਫੁੱਲਣ ਦੇ ਮੌਕੇ ਦੇਵਾਂਗੇ…ਮੇਰਾ ਮੰਨਣਾ ਹੈ ਕਿ ਇੱਥੇ ਬਹੁਤ ਜ਼ਿਆਦਾ ਪ੍ਰਤਿਭਾ ਹੈ ਅਤੇ ਮੈਂ ਤੁਹਾਨੂੰ ਉਨ੍ਹਾਂ ਸਾਰਿਆਂ ਨਾਲ ਜਾਣੂੰ ਕਰਵਾਉਣ ਲਈ ਇੰਤਜ਼ਾਰ ਨਹੀਂ ਕਰ ਸਕਦੀ।”
ਨੀਰੂ ਬਾਜਵਾ ਨੇ ਹੁਣ ਆਪਣੀ ਕਲਾ 'ਚ ਨਵਾਂ ਖੰਭ ਜੋੜ ਦਿੱਤਾ ਹੈ। ਪ੍ਰਸ਼ੰਸਕ ਉਸ ਦੇ ਲੇਬਲ ਹੇਠ ਰਿਲੀਜ਼ ਹੋਏ ਪਹਿਲੇ ਗੀਤ ਨੂੰ ਦੇਖਣ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ। ਅਦਾਕਾਰਾ ਨੇ ਪਹਿਲਾਂ ਹੀ ਖੁਲਾਸਾ ਕੀਤਾ ਹੈ ਕਿ ਉਹ ਨਵੇਂ ਹੁਨਰਾਂ ਨੂੰ ਮੌਕੇ ਪ੍ਰਦਾਨ ਕਰੇਗੀ।
ਨੀਰੂ ਬਾਜਵਾ ਦਾ ਵਰਕਫੰਟ: ਨੀਰੂ ਬਾਜਵਾ ਇਸ ਸਾਲ ਰਿਲੀਜ਼ ਹੋਈਆਂ ਦੋ ਸੁਪਰਹਿੱਟ ਫਿਲਮਾਂ ਦਾ ਆਨੰਦ ਮਾਣ ਰਹੀ ਹੈ, ਦੋਵੇਂ ਫਿਲਮਾਂ ਹੀ ਗੰਭੀਰ ਮੁੱਦੇ ਉਤੇ ਆਧਾਰਿਤ ਸਨ, ਇਸ ਦੌਰਾਨ ਨੀਰੂ ਬਾਜਵਾ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ।
ਕੁਝ ਦਿਨ ਪਹਿਲਾਂ ਉਸਨੇ ਆਪਣੀ ਆਉਣ ਵਾਲੀ ਡਰਾਉਣੀ ਫਿਲਮ 'ਇਟ ਲਿਵਜ਼ ਇਨਸਾਈਡ' ਦਾ ਟ੍ਰੇਲਰ ਰਿਲੀਜ਼ ਹੋਣ ਦੇ ਨਾਲ ਹੀ ਹਾਲੀਵੁੱਡ ਵਿੱਚ ਦੁਬਾਰਾ ਆਪਣਾ ਨਾਮ ਦਰਜ ਕੀਤਾ। ਟ੍ਰੇਲਰ ਦੀ ਪੋਸਟ 'ਤੇ ਪ੍ਰਸ਼ੰਸਕਾਂ ਨੇ ਸਕਾਰਾਤਮਕ ਟਿੱਪਣੀਆਂ ਛੱਡੀਆਂ ਅਤੇ ਇਹੀ ਨਵੀਂ ਪੋਸਟ ਵਿੱਚ ਦੇਖਿਆ ਗਿਆ ਹੈ ਜਿੱਥੇ ਉਸਨੇ ਆਪਣਾ ਲੇਬਲ 'ਨੀਰੂ ਬਾਜਵਾ ਮਿਊਜ਼ਿਕ' ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਨੀਰੂ ਕੋਲ 'ਚੱਲ ਜਿੰਦੀਏ 2' ਅਤੇ 'ਬੂਹੇ ਬਾਰੀਆਂ' ਲਾਈਨ ਵਿੱਚ ਹਨ, ਜੋ ਇਸ ਸਾਲ ਜਾਂ ਅਗਲੇ ਸਾਲ ਰਿਲੀਜ਼ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ: Met Gala 2023: ਮੇਟ ਗਾਲਾ 'ਚ ਆਲੀਆ ਭੱਟ ਨੇ ਦਿਖਾਇਆ ਜਲਵਾ, ਅਦਾਕਾਰਾ ਨੇ ਸ਼ੇਅਰ ਕੀਤੀ ਪਹਿਲੀ ਲੁੱਕ