ਅੰਮ੍ਰਿਤਸਰ:ਸਿੱਖ ਧਰਮ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਏ ਦਿਨ ਅਦਾਕਾਰ, ਗਾਇਕ ਅਤੇ ਕਲਾਕਾਰ ਨਤਮਸਤਕ ਹੁੰਦੇ ਰਹਿੰਦੇ ਹਨ। ਇਸੇ ਤਰ੍ਹਾਂ ਹੀ ਪੰਜਾਬੀ ਅਦਾਕਾਰ ਯੁਵਰਾਜ ਹੰਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ, ਉਥੇ ਹੀ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਸਮੂਹ ਪਰਿਵਾਰ ਵੀ ਮੌਜੂਦ ਰਿਹਾ।
ਯੁਵਰਾਜ ਹੰਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਲੋਂ ਸੁੱਖਣਾਂ ਮੰਗੀ ਗਈ ਸੀ ਇਹ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਣਗੇ, ਉਥੇ ਹੀ ਯੁਵਰਾਜ ਹੰਸ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਬੱਚਾ ਵੀ ਮੌਜੂਦ ਸੀ। ਉਹਨਾਂ ਨੇ ਭਾਰਤੀ ਸਿੰਘ 'ਤੇ ਪੁੱਛੇ ਗਏ ਸਵਾਲ 'ਤੇ ਬੋਲਦੇ ਹੋਏ ਕਿਹਾ ਕਿ ਜੇਕਰ ਭਾਰਤੀ ਸਿੰਘ ਵੱਲੋਂ ਇਕ ਗਲਤੀ ਕੀਤੀ ਗਈ ਹੈ ਤਾਂ ਉਸ ਵੱਲੋਂ ਮੁਆਫੀ ਵੀ ਮੰਗ ਕੀਤੀ ਗਈ ਹੈ ਅਤੇ ਸਾਰਿਆਂ ਨੂੰ ਹੁਣ ਭਾਰਤੀ ਸਿੰਘ ਨੂੰ ਮੁਆਫੀ ਦੇ ਦੇਣਾ ਚਾਹੀਦੀ ਹੈ।
ਦੂਸਰੇ ਪਾਸੇ ਯੁਵਰਾਜ ਹੰਸ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਨ੍ਹਾਂ ਨੇ ਇਹ ਬਿਆਨ ਨਹੀਂ ਸੁਣਿਆ ਲੇਕਿਨ ਮੀਡੀਆ ਵਿਚ ਇਸ ਦੀ ਕਾਫੀ ਚਰਚਾ ਹੈ, ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਭਾਰਤੀ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਮਾਫੀ ਦੇ ਦੇਣੀ ਚਾਹੀਦੀ ਹੈ ਕਿਉਂਕਿ ਕੋਈ ਵੀ ਵਿਅਕਤੀ ਗੁਰੂ ਸਾਹਿਬਾਨਾਂ ਦਾ ਅਤੇ ਕਿਸੇ ਵੀ ਵਿਸ਼ੇਸ਼ ਵਿਅਕਤੀ ਦਾ ਜਾਣਬੁੱਝ ਕੇ ਅਪਮਾਨ ਨਹੀਂ ਕਰਦਾ ਅਤੇ ਜੇਕਰ ਗੁਰੂ ਬਖਸ਼ਣਹਾਰ ਹੈ ਤਾਂ ਲੋਕਾਂ ਨੂੰ ਵੀ ਬਖਸ਼ ਦੇਣਾ ਚਾਹੀਦਾ ਹੈ।
- " class="align-text-top noRightClick twitterSection" data="
">
ਦੂਸਰੇ ਪਾਸੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਰਤੀ ਸਿੰਘ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ ਅਤੇ ਉਸਦੇ ਖਿਲਾਫ ਮਾਮਲਾ ਦਰਜ ਕਰਵਾਉਣ ਵਾਸਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਵੀ ਮੁਲਾਕਾਤ ਕੀਤੀ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਸਿੱਖ ਸੰਗਤਾਂ ਅਤੇ ਭਾਰਤੀ ਸੰਘ ਵਿਚ ਛਿੜਿਆ ਇਹ ਵਿਵਾਦ ਕਿਹੜਾ ਰੂਪ ਧਾਰਨ ਕਰਦਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਕਾਮੇਡੀਅਨ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ