ਚੰਡੀਗੜ੍ਹ: ਬਾਲੀਵੁੱਡ ਅਤੇ ਪਾਲੀਵੁੱਡ ਸਿਨੇਮਾ ਦੇ ਤਕਨੀਕੀ ਪੱਖੋਂ ਉੱਚ ਹੁਨਰਮੰਦੀ ਰੱਖਦੇ ਅਤੇ ਮੰਝੇ ਹੋਏ ਨੌਜਵਾਨ ਨਿਰਦੇਸ਼ਕ ਵਜੋਂ ਸ਼ੁਮਾਰ ਕਰਵਾਉਂਦੇ ਰੋਹਿਤ ਜੁਗਰਾਜ ਚੌਹਾਨ ਅਤੇ ਪੰਜਾਬੀ ਸਿਨੇਮਾ ’ਚ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਸੋਨੀ ਲਿਵ ਦੀ ਆਉਣ ਵਾਲੀ ਓਟੀਟੀ ਸੀਰੀਜ਼ ਲਈ ਇਕੱਠੇ ਹੋਏ ਹਨ, ਜਿੰਨ੍ਹਾਂ ਦੇ ਇਸ ਪ੍ਰੋਜੈਕਟ ਦੀ ਸ਼ੂਟਿੰਗ ਇੰਨ੍ਹੀਂ ਦਿਨ੍ਹੀਂ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਹੈ।
ਪੰਜਾਬੀ ਸਿਨੇਮਾ ਦੀਆਂ ਸੁਪਰ ਡੁਪਰ ਹਿੱਟ ਫਿਲਮਾਂ ਵਿਚ ਸ਼ਾਮਿਲ ਰਹੀ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਸਟਾਰਰ ‘ਜੱਟ ਜੇਮਜ਼ ਬਾਂਡ’ ਦਾ ਨਿਰਦੇਸ਼ਨ ਕਰ ਖਾਸੀ ਚਰਚਾ ਬਟੌਰ ਚੁੱਕੇ ਫਿਲਮਕਾਰ ਰੋਹਿਤ ਜੁਗਰਾਜ ਦੇ ਬਤੌਰ ਫਿਲਮਕਾਰ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਆਪਣੇ ਫਿਲਮੀ ਸਫ਼ਰ ਦਾ ਆਗਾਜ਼ ਹਿੰਦੀ ਸਿਨੇਮਾ ਦੇ ਬਾਕਮਾਲ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਅਤੇ ਰਾਮ ਗੋਪਾਲ ਵਰਮਾ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੀਤਾ, ਜਿਸ ਉਪਰੰਤ ਉਨ੍ਹਾਂ ਕਈ ਹੋਰ ਨਾਮਵਰ ਨਿਰਦੇਸ਼ਕਾਂ ਨਾਲ 'ਕਹਿਤਾ ਹੈ ਦਿਲ ਬਾਰ ਬਾਰ’, ‘ਭੂਤ’, ‘ਡਰਨਾ ਮਨਾ ਹੈ’, ‘ਜੇਮਜ਼’ ਆਦਿ ਜਿਹੀਆਂ ਵੱਡੀਆਂ ਫਿਲਮਾਂ ਕੀਤੀਆਂ।
ਉਕਤ ਪੈਂਡੇ ਨੂੰ ਸਫ਼ਲਤਾਪੂਰਵਕ ਅੰਜ਼ਾਮ ਦੇਣ ਤੋਂ ਬਾਅਦ ਉਨਾਂ ਸਕਰੀਨ ਪਲੇ ਲੇਖਕ ਅਤੇ ਨਿਰਦੇਸ਼ਕ ਦੇ ਰੂਪ ਵਿਚ ‘ਪਲੇਅਰਜ਼’, ‘ਸੁਪਰਸਟਾਰ’ ਤੋਂ ਆਪਣੀ ਨਵੀਂ ਸਿਨੇਮਾ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਗਿੱਪੀ ਗਰੇਵਾਲ, ਸਿਮਰਨ ਕੌਰ ਮੁੰਡੀ, ਸੋਨਮ ਬਾਜਵਾ ਨਾਲ ‘ਬੈਸਟ ਆਫ਼ ਲੱਕ’ ਤੋਂ ਪੰਜਾਬੀ ਸਿਨੇਮਾ ਨਾਲ ਜੁੜਨ ਦਾ ਮੁੱਢ ਬੰਨਿਆਂ।
- ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੀ ਮੌਤ ਦੀ ਉੱਡੀ ਅਫ਼ਵਾਹ, ਸ਼ਿੰਦਾ ਦੇ ਸਾਥੀ ਕਲਾਕਾਰਾਂ ਨੇ ਕਿਹਾ-ਹਾਲਤ ਨਾਜ਼ੁਕ, ਸਾਹ ਲੈਣ 'ਚ ਆ ਰਹੀ ਦਿੱਕਤ
- Punjabi Film Maurh: ਹੁਣ OTT ਉਤੇ ਤੂਫਾਨ ਲਿਆਏਗੀ ਫਿਲਮ 'ਮੌੜ', ਇਸ ਦਿਨ ਹੋਵੇਗੀ ਰਿਲੀਜ਼
- Carry On Jatta 3: ਲਓ ਜੀ...ਪੰਜਾਬੀ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ 'ਕੈਰੀ ਆਨ ਜੱਟਾ 3', ਤੋੜਿਆ ਇਸ ਫਿਲਮ ਦਾ ਰਿਕਾਰਡ
ਇਸ ਤੋਂ ਬਾਅਦ ਉਨਾਂ ਨੇ ਨਿਰਦੇਸ਼ਕ ਦੇ ਤੌਰ ਉਤੇ ‘ਸਰਦਾਰ ਜੀ’, ‘ਸਰਦਾਰ ਜੀ 2’, ‘ਖਿੱਦੋ ਖੂੰਡੀ’, ‘ਅਰਜੁਨ ਪਟਿਆਲਾ’ ਆਦਿ ਕਈ ਹੋਰ ਫਿਲਮਾਂ ਵੀ ਕੀਤੀਆਂ, ਜਿੰਨ੍ਹਾਂ ਨੇ ਨਿਰਦੇਸ਼ਕ ਦੇ ਤੌਰ 'ਤੇ ਉਨਾਂ ਦੀ ਇਸ ਸਥਾਪਤੀ ਵਿਚ ਅਹਿਮ ਭੂਮਿਕਾ ਨਿਭਾਈ ਹੈ। ਮੁੰਬਈ ਅਤੇ ਪੰਜਾਬੀ ਸਿਨੇਮਾ ਗਲਿਆਰਿਆਂ ਵਿਚ ਮਲਟੀਸਟਾਰਰ ਫਿਲਮਾਂ ਦਾ ਲੇਖਨ ਅਤੇ ਨਿਰਦੇਸ਼ਨ ਕਰਨ ਵਾਲੇ ਮੋਹਰੀ ਅਤੇ ਉਚਕੋਟੀ ਨਿਰਦੇਸ਼ਕਾਂ ਵਿਚੋਂ ਮੰਨੇ ਜਾਂਦੇ ਰੋਹਿਤ ਜੁਗਰਾਜ ਇੰਨ੍ਹੀਂ ਦਿਨ੍ਹੀਂ ਆਪਣੇ ਉਕਤ ਓਟੀਟੀ ਪ੍ਰੋਜੈਕਟ ਨੂੰ ਆਖ਼ਰੀ ਸ਼ੂਟਿੰਗ ਛੋਹਾ ਦੇਣ ਵਿਚ ਜੁਟੇ ਹੋਏ ਹਨ, ਜਿੰਨ੍ਹਾਂ ਦੀ ਇਸ ਨਵੀਂ ਅਤੇ ਪਹਿਲੀ ਓਟੀਟੀ ਸੀਰੀਜ਼ ਦੀ ਸ਼ੂਟਿੰਗ ਚੰਡੀਗੜ੍ਹ ਆਸ ਪਾਸ ਸੰਪੂਰਨ ਕੀਤੀ ਜਾ ਰਹੀ ਹੈ।
ਓਧਰ ਦੂਜੇ ਪਾਸੇ ਜੇਕਰ ਪ੍ਰਿੰਸ ਕੰਵਲਜੀਤ ਸਿੰਘ ਦੇ ਫਿਲਮ ਕਰੀਅਰ ਵੱਲ ਝਾਤ ਮਾਰੀ ਜਾਵੇ ਤਾਂ ਉਨਾਂ ਕੁਝ ਹੀ ਸਮੇਂ ਵਿਚ ਪੰਜਾਬੀ ਸਿਨੇਮਾ ਖੇਤਰ ਵਿਚ ਮਜ਼ਬੂਤ ਅਦਾਕਾਰੀ ਪੈੜ੍ਹਾਂ ਸਿਰਜਣ ਦਾ ਮਾਣ ਹਾਸਿਲ ਕਰ ਲਿਆ ਹੈ, ਜਿੰਨ੍ਹਾਂ ਵੱਲੋਂ ਕੀਤੀਆਂ ਫਿਲਮਾਂ ਚਾਹੇ ਉਹ ‘ਵਾਰਨਿੰਗ’ ਹੋਵੇ, ‘ਵਾਰਨਿੰਗ 2’ ਜਾਂ ਫਿਰ ‘ਯਾਰਾਂ ਦਾ ਰੁਤਬਾ’, ‘ਚੀਤਾ ਸਿੰਘ’, ‘ਪੰਛੀ’, ‘ਨਾਨਕਾ ਮੇਲ’, ‘ਟਸ਼ਨ’, ‘ਗਿੱਦੜ੍ਹਸਿੰਘੀ’, ‘ਚੱਕ ਜਵਾਨਾਂ’, ‘ਪੋਸਤੀ’, ‘ਕਪਤਾਨ’, ‘ਲੈਦਰ ਲਾਈਫ਼’ , ‘ਸਿੱਧੂ ਵਰਸਿਜ਼ ਸਾਊਥਹਾਲ’, ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’, ‘ਇਕ ਸੰਧੂ ਹੁੰਦਾ ਸੀ’ ਆਦਿ ਹਰ ਇਕ ਫਿਲਮ ਉਨਾਂ ਦੀ ਅਨੂਠੀ ਅਤੇ ਬਾਕਮਾਲ ਅਦਾਕਾਰੀ ਸਮਰੱਥਾ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੀ ਹੈ।