ETV Bharat / entertainment

ਨਵਾਜ਼ੂਦੀਨ ਸਿੱਦੀਕੀ-ਸ਼ਹਿਨਾਜ਼ ਗਿੱਲ ਦੇ ਇਸ ਨਵੇਂ ਗੀਤ ਦਾ ਪੋਸਟਰ ਰਿਲੀਜ਼, ਪ੍ਰਸ਼ੰਸਕਾਂ 'ਚ ਭਾਰੀ ਉਤਸ਼ਾਹ - bollywood latest news

ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਸ਼ਹਿਨਾਜ਼ ਗਿੱਲ ਆਪਣੇ ਪ੍ਰਸ਼ੰਸਕਾਂ ਲਈ ਇੱਕ ਖਾਸ ਤੋਹਫਾ ਲੈ ਕੇ ਆ ਰਹੇ ਹਨ। ਅਸਲ 'ਚ ਦੋਵੇਂ ਇਕ ਗੀਤ 'ਚ ਨਜ਼ਰ ਆਉਣ ਵਾਲੇ ਹਨ। ਜਿਸ ਦਾ ਟਾਈਟਲ ਹੈ 'ਯਾਰ ਕਾ ਸਤਾਇਆ ਹੁਆ ਹੈ' ਗੀਤ ਦਾ ਪੋਸਟਰ ਕਾਫੀ ਸ਼ਾਨਦਾਰ ਲੱਗ ਰਿਹਾ ਹੈ। ਇਹ ਗੀਤ 3 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਨਵਾਜ਼ੂਦੀਨ ਸਿੱਦੀਕੀ ਅਤੇ ਸ਼ਹਿਨਾਜ਼ ਗਿੱਲ
ਨਵਾਜ਼ੂਦੀਨ ਸਿੱਦੀਕੀ ਅਤੇ ਸ਼ਹਿਨਾਜ਼ ਗਿੱਲ
author img

By

Published : Jun 26, 2023, 9:26 AM IST

ਮੁੰਬਈ: ਨਵਾਜ਼ੂਦੀਨ ਸਿੱਦੀਕੀ ਬਾਲੀਵੁੱਡ ਦੇ ਅਜਿਹੇ ਅਦਾਕਾਰ ਹਨ ਜੋ ਹਰ ਕਿਰਦਾਰ 'ਚ ਖੁਦ ਨੂੰ ਢਾਲ ਲੈਂਦੇ ਹਨ। ਫਿਲਮ ਦਾ ਕੋਈ ਵੀ ਕਿਰਦਾਰ ਹੋਵੇ ਜਾਂ ਕੋਈ ਵੀ ਐਲਬਮ ਗੀਤ, ਨਵਾਜ਼ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦਾ ਹੈ। ਹਾਲ ਹੀ 'ਚ ਨਵਾਜ਼ੂਦੀਨ ਸਿੱਦੀਕੀ ਅਤੇ ਸ਼ਹਿਨਾਜ਼ ਗਿੱਲ ਦੇ ਨਵੇਂ ਗੀਤ ਦਾ ਪੋਸਟਰ ਰਿਲੀਜ਼ ਹੋਇਆ ਹੈ। ਜੋ ਕਿ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ, ਇਹ ਗੀਤ ਐਲਬਮ 'ਜ਼ੋਹਰਾਜਾਬੀਨ' ਦਾ ਹੈ।

ਇਹ ਗੀਤ ਦੇਸੀ ਮੇਲੋਡੀਆਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਜਾਵੇਗਾ, ਜਿਸ ਨੂੰ ਮਸ਼ਹੂਰ ਬੀ ਪਰਾਕ ਨੇ ਗਾਇਆ ਹੈ, ਜਿਸ ਨੇ ਬਾਲੀਵੁੱਡ ਦੇ ਕਈ ਮਸ਼ਹੂਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਉਹਨਾਂ ਨੇ ਫਿਲਮ ਕੇਸਰੀ ਦੇ 'ਤੇਰੀ ਮਿੱਟੀ', ਸ਼ੇਰ ਸ਼ਾਹ ਦੇ 'ਰਾਂਝਾ', ਬਾਟਲਾ ਹਾਊਸ ਦੇ 'ਸਾਕੀ ਸਾਕੀ' ਵਰਗੇ ਗੀਤਾਂ ਨੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਇਸ ਲਈ ਪ੍ਰਸ਼ੰਸਕਾਂ ਨੂੰ ਇਸ ਗੀਤ ਤੋਂ ਵੀ ਕਾਫੀ ਉਮੀਦਾਂ ਹਨ। ਵੈਸੇ, ਪੋਸਟਰ ਨੂੰ ਸ਼ੇਅਰ ਹੁੰਦੇ ਹੀ ਕਈ ਲੋਕਾਂ ਨੇ ਤਾਰੀਫ ਕੀਤੀ ਅਤੇ ਕਮੈਂਟਸ ਤੋਂ ਸਾਫ ਹੈ ਕਿ ਪ੍ਰਸ਼ੰਸਕ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ 'ਤੁਹਾਡੇ ਨਵੇਂ ਗੀਤ ਨਵਾਜ਼ ਅਤੇ ਸ਼ਹਿਨਾਜ਼ ਲਈ ਬਹੁਤ ਉਤਸ਼ਾਹਿਤ ਹਾਂ'। ਇਕ ਯੂਜ਼ਰ ਨੇ ਲਿਖਿਆ, 'ਕਿਆ ਪੋਸਟਰ ਹੈ, ਇਸ ਦਾ ਇੰਤਜ਼ਾਰ ਹੈ'। ਨਵਾਜ਼ੂਦੀਨ ਅਤੇ ਸ਼ਹਿਨਾਜ਼ ਨੇ ਇਸ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਅਤੇ ਕੈਪਸ਼ਨ 'ਚ ਲਿਖਿਆ-

ਮੈਂ ਪਾਗਲ ਹੂੰ ਔਰ ਬਹੁਤ ਪਾਗਲ

ਪਰ ਯੇ ਭੀ ਬਾਤ ਹੈ ਕੇ ਦਿਲ ਸੱਚਾ ਹੈ

ਛੀਨ ਤੋ ਲੇਤਾ ਤੁਝਕੋ ਸ਼ਰੇਆਮ ਮੈਂ

ਪਰ ਮਸਲਾ ਯੇ ਹੈ ਕੇ ਸ਼ੌਹਰ ਤੇਰਾ ਆਦਮੀ ਅੱਛਾ ਹੈ।

ਇਹ ਗੀਤ ਦੇ ਬੋਲ ਹੋ ਸਕਦੇ ਹਨ, ਖੈਰ ਜੋ ਵੀ ਹੋ ਨਵਾਜ਼ ਅਤੇ ਸ਼ਹਿਨਾਜ਼ ਦੀ ਜੋੜੀ ਪੋਸਟਰ ਵਿੱਚ ਬਹੁਤ ਵਧੀਆ ਲੱਗ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.