ETV Bharat / entertainment

ਪਰਮੀਸ਼ ਵਰਮਾ ਨੇ ਬੈਂਡ ਵਾਜਿਆ ਨਾਲ ਕੀਤਾ ਧੀ 'ਸਦਾ' ਦਾ ਘਰ 'ਚ ਸੁਆਗਤ, ਵੀਡੀਓ - ਅਦਾਕਾਰ ਪਰਮੀਸ਼ ਵਰਮਾ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਬੀਤੇ ਦਿਨੀਂ ਪਿਤਾ ਬਣ ਗਏ, ਅਦਾਕਾਰ ਨੇ ਇਸ ਦੀ ਫੋਟੋ ਸਾਂਝੀ ਕੀਤੀ ਸੀ ਅਤੇ ਹੁਣ ਅਦਾਕਾਰ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ।

Etv Bharat
Etv Bharat
author img

By

Published : Oct 3, 2022, 11:28 AM IST

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਕਿਲਕਾਰੀਆਂ ਗੂੰਜ ਗਈਆਂ ਹਨ, ਕਿਉਂਕਿ ਉਸ ਦੀ ਗੀਤ ਯਾਨੀ ਕਿ ਗੀਤ ਗਰੇਵਾਲ ਨੇ ਧੀ ਨੂੰ ਜਨਮ ਦਿੱਤਾ। ਇਸ ਖੁਸ਼ੀ ਨਾਲ ਪੂਰੇ ਵਰਮਾ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਬਾਰੇ ਜਾਣਕਾਰੀ ਖੁਦ ਅਦਾਕਾਰ ਅਤੇ ਗਾਇਕ ਪਰਮੀਸ਼ ਵਰਮਾ ਨੇ ਦਿੱਤੀ।

ਪਰਮੀਸ਼ ਵਰਮਾ ਨੇ ਸ਼ੋਸਲ ਮੀਡੀਆ ਰਾਹੀਂ ਇਸ ਗੱਲ ਦੀ ਸੂਚਨਾ ਦਿੱਤੀ, ਅਦਾਕਾਰ ਨੇ ਪੋਸਟ ਸਾਂਝੀ ਕੀਤੀ ਆ ਲਿਖਿਆ ਕਿ 'ਅਤੇ ਇਸ ਤਰ੍ਹਾਂ ਮੈਂ ਗ੍ਰਹਿ 'ਤੇ ਸਭ ਤੋਂ ਖੁਸ਼ਹਾਲ ਆਦਮੀ ਬਣ ਗਿਆ, ਮੇਰੀ ਧੀ "ਸਦਾ" ਸਦਾ ਸਦਾ ਸਦਾ ਸੁਖ ਹੋਵੇ। ਵਾਹਿਗੁਰੂ ਜੀ ਮੇਹਰ ਕਰਿਓ ❤️🙏🏻" ਇਸੇ ਦੌਰਾਨ ਅਦਾਕਾਰ ਨੇ ਇੱਕ ਫੋਟੋ ਵੀ ਪੋਸਟ ਕੀਤੀ।

ਹੁਣ ਅਦਾਕਾਰ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਅਦਾਕਾਰ ਆਪਣੀ ਧੀ ਨੂੰ ਹੱਥ ਵਿੱਚ ਫੜ ਰੱਖਿਆ ਹੈ ਅਤੇ ਲਾਡ ਲਡਾ ਰਿਹਾ ਹੈ, ਵੀਡੀਓ ਵਿੱਚ ਅਦਾਕਾਰ ਨੇ ਧੀ ਦਾ ਘਰ ਵਿੱਚ ਸੁਆਗਤ ਕੀਤਾ ਅਤੇ ਬੈਂਡ ਵਾਜਿਆ ਨੂੰ ਨਾਲ ਲੈ ਕੇ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਇੱਕ ਪੋਸਟ ਵੀ ਸਾਂਝੀ ਕੀਤੀ। ਪੋਸਟ ਵਿੱਚ ਅਦਾਕਾਰ ਨੇ ਲਿਖਿਆ "ਤੁਹਾਡੇ ਦਿਆਲੂ ਸ਼ਬਦਾਂ ਅਤੇ ਆਸ਼ੀਰਵਾਦ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ, ਰੱਬ ਮਹਾਨ ਹੈ, ਮੈਨੂੰ ਧੀ ਦੀ ਬਖਸ਼ਿਸ਼ ਮਿਲੀ ਹੈ, ਪਿਤਾ ਬਣਨ ਉਤੇ ਇੱਕ ਮੌਕਾ ਹੈ ਬਿਹਤਰ ਬਣਨ ਅਤੇ ਇੱਕ ਚੰਗੇ ਵਿਅਕਤੀ ਦੇ ਰੂਪ ਵਿੱਚ ਸਖਤ ਮਿਹਨਤ ਦੀਆਂ ਮਹਾਨ ਉਦਾਹਰਣਾਂ ਸਥਾਪਤ ਕਰਨ ਦਾ। ਮੈਂ ਆਪਣੇ ਬਚਪਨ ਨੂੰ ਦੁਬਾਰਾ ਜੀਉਂਦਾ ਕਰਨ ਅਤੇ ਨਵੇਂ ਸੁਪਨਿਆਂ ਨੂੰ ਦੁਬਾਰਾ ਵੇਖਣ ਅਤੇ ਉਹਨਾਂ ਦਾ ਦੁਬਾਰਾ ਪਿੱਛਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦਾ !!!! ਤੁਹਾਡੇ ਮਿੱਠੇ ਅਨੰਦਮਈ ਸੰਦੇਸ਼ਾਂ ਲਈ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਹਾਨੂੰ ਸਭ ਨੂੰ ਪਿਆਰ -ਪਰਮੀਸ਼ ਅਤੇ ਗੀਤ, ਜੀ ਆਇਆਂ ਨੂੰ ਘਰ ਸਦਾ 💕।

ਅਦਾਕਾਰ ਦੀ ਪਹਿਲਾਂ ਵਾਲੀ ਪੋਸਟ ਨੂੰ ਪੜ੍ਹ ਕੇ ਬਹੁਤ ਸਾਰੇ ਸਿਤਾਰਿਆਂ ਨੇ ਵਧਾਈਆਂ ਭੇਜੀਆਂ, ਹਿਮਾਂਸ਼ੀ ਖੁਰਾਨਾ, ਜਗਦੀਪ ਸਿੱਧੂ ਅਤੇ ਹੋਰ ਬਹੁਤ ਸਾਰਿਆਂ ਨੇ ਮੁਬਾਰਕਬਾਦ ਦਿੱਤੀ। ਨਿਰਦੇਸ਼ਕ ਜਗਦੀਪ ਸਿੱਧੂ ਨੇ ਲਿਖਿਆ " ਲੱਕੀ ਤਾਂ ਤੂੰ ਤਾਂ ਪਹਿਲਾਂ ਹੀ ਬਹੁਤ ਸੀ ਹੁਣ ਲੱਕ ਡਬਲ ਹੋ ਗਿਆ, ਖੁਸ਼ ਰਹੋ"। ਭੋਜਪੁਰੀ ਅਦਾਕਾਰਾ ਨੇਹਾ ਮਲਿਕ ਨੇ ਵੀ ਟਿੱਪਣੀ ਕੀਤੀ ਅਤੇ ਲਿਖਿਆ " ਵਾਹ ❤️❤️❤️❤️ ਮੁਬਾਰਕਾਂ 🎉 ਤੁਹਾਡੀ ਬੱਚੀ ਨੂੰ ਬਹੁਤ ਸਾਰਾ ਪਿਆਰ ❤️❤️❤️"। ਹਿਮਾਂਸ਼ੀ ਖੁਰਾਨਾ ਨੇ ਲਿਖਿਆ " ਵਧਾਈਆਂ 👨‍🍼 ਗੀਤ ਅਤੇ ਤੁਹਾਨੂੰ ਰੱਬ ਤੁਹਾਡੇ ਛੋਟੇ ਦੂਤ ਨੂੰ ਅਸੀਸ ਦੇਵੇ"।

ਇਹ ਵੀ ਪੜ੍ਹੋ:1.8 ਲੱਖ ਦਾ ਗਾਊਨ ਪਹਿਣ ਅਵਾਰਡ ਗਾਲਾ ਵਿੱਚ ਸ਼ਾਮਲ ਹੋਈ ਆਲੀਆ ਭੱਟ, ਦੇਖੋ ਤਸਵੀਰਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.