ਹੈਦਰਾਬਾਦ: ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਅਤੇ ਮਸ਼ਹੂਰ ਡਾਂਸਰ ਨੋਰਾ ਫਤੇਹੀ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਹਨ। ਦਰਅਸਲ, ਇਹ ਜੋੜੀ ਪਹਿਲੀ ਵਾਰ ਮਸ਼ਹੂਰ ਗਾਇਕ ਬੀ ਪਰਾਕ ਦੇ ਨਵੇਂ ਗੀਤ 'ਅੱਛਾ ਸਿਲਾ ਦੀਆ' 'ਚ ਨਜ਼ਰ ਆ ਰਹੀ ਹੈ, ਜਿਸ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਸੀ। ਹੁਣ ਇਹ ਗੀਤ ਰਿਲੀਜ਼ ਹੋ ਗਿਆ ਹੈ।
ਇਸ ਗੀਤ 'ਚ ਰਾਜਕੁਮਾਰ ਰਾਓ ਅਤੇ ਨੋਰਾ ਫਤੇਹੀ ਦੀ ਪਿਆਰ ਅਤੇ ਨਫਰਤ ਦੀ ਕੈਮਿਸਟਰੀ ਦਿਖਾਈ ਗਈ ਹੈ। ਇਹ ਗੀਤ ਪਿਆਰ 'ਚ ਧੋਖੇ ਦੀ ਕਹਾਣੀ ਬਿਆਨ ਕਰਦਾ ਹੈ। ਅੱਛਾ ਸਿਲਾ ਦੀਆ ਵਿੱਚ, ਨੋਰਾ ਫਤੇਹੀ ਰਾਜਕੁਮਾਰ ਨੂੰ ਪਿਆਰ ਵਿੱਚ ਧੋਖਾ ਦਿੰਦੀ ਹੈ ਅਤੇ ਉਸਨੂੰ ਮਾਰਨ ਦੀ ਕੋਸ਼ਿਸ਼ ਵੀ ਕਰਦੀ ਹੈ, ਪਰ ਰਾਜਕੁਮਾਰ ਬਚ ਜਾਂਦਾ ਹੈ ਅਤੇ ਫਿਰ ਨੋਰਾ ਤੋਂ ਉਸਦਾ ਬਦਲਾ ਲੈ ਲੈਂਦਾ ਹੈ। ਇਸ ਗੀਤ 'ਚ ਨੋਰਾ ਫਤੇਹੀ ਕਦੇ ਰੋਂਦੀ ਤੇ ਕਦੇ ਰਾਜਕੁਮਾਰ ਦੇ ਪਿਆਰ 'ਚ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਹੁਣ ਤੱਕ 845,373 ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ।
- " class="align-text-top noRightClick twitterSection" data="">
ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਫੈਨਜ਼ ਸੋਸ਼ਲ ਮੀਡੀਆ 'ਤੇ ਇਸ ਦੀ ਖੂਬ ਤਾਰੀਫ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਗੀਤ ਪੁਰਾਣੇ ਗੀਤ ਦਾ ਰੀਮੇਕ ਹੈ। ਇਸ ਗੀਤ ਨੂੰ ਜਾਨੀ ਨੇ ਲਿਖਿਆ ਹੈ ਅਤੇ ਗਾਇਕ ਬੀ ਪਰਾਕ ਨੇ ਗਾਇਆ ਹੈ। ਦੋਵਾਂ ਦੀ ਜੋੜੀ ਕਈ ਸਾਲਾਂ ਤੋਂ ਇੱਕ ਦੂਜੇ ਨਾਲ ਕੰਮ ਕਰ ਰਹੀ ਹੈ। ਇਨ੍ਹਾਂ ਦੋਵਾਂ ਦੇ ਗੀਤ ਅਕਸਰ ਹਿੱਟ ਹੋ ਜਾਂਦੇ ਹਨ। ਦੋਵਾਂ ਨੇ ਆਖਰੀ ਵਾਰ 'ਪਛਤਾਉਗੇ' ਗੀਤ 'ਚ ਇਕੱਠੇ ਕੰਮ ਕੀਤਾ ਸੀ। ਇਸ ਗੀਤ ਵਿੱਚ ਨੋਰਾ ਫਤੇਹੀ ਅਤੇ ਵਿੱਕੀ ਕੌਸ਼ਲ ਨੇ ਪਰਫਾਰਮ ਕੀਤਾ ਹੈ। ਗੀਤ ਨੂੰ ਖੂਬ ਪਸੰਦ ਕੀਤਾ ਗਿਆ।
ਤੁਹਾਨੂੰ ਦੱਸ ਦਈਏ ਕਿ ਸਾਲ 1992 'ਚ ਪਾਕਿਸਤਾਨੀ ਗਾਇਕ ਅਤਾਉੱਲਾ ਖਾਨ ਦਾ ਗੀਤ 'ਅੱਛਾ ਸਿਲਾ ਦੀਆ' ਸੀ। ਇਹ ਗੀਤ 'ਬੇਦਰਦੀ ਸੇ ਪਿਆਰ' ਐਲਬਮ ਦਾ ਹੈ। ਗੀਤ ਨੂੰ ਸਾਲ 1995 ਵਿੱਚ ਰੀਕ੍ਰਿਏਟ ਕੀਤਾ ਗਿਆ ਸੀ। ਇਸ ਨੂੰ ਸੋਨੂੰ ਨਿਗਮ ਨੇ ਗਾਇਆ ਸੀ। ਇਹ ਗੀਤ 'ਬੇਵਫਾ ਸਨਮ' 'ਚ ਲਿਆ ਗਿਆ ਸੀ ਅਤੇ ਹੁਣ ਇਸ ਜੋੜੀ ਨੇ ਇਸ ਦਾ ਰੀਮੇਕ ਕੀਤਾ।
ਇਹ ਵੀ ਪੜ੍ਹੋ:ਮੈਚ ਦੌਰਾਨ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਦੇਖ ਪ੍ਰਸ਼ੰਸਕਾਂ ਨੇ ਲਾਏ 'ਸਾਰਾ ਸਾਰਾ' ਦੇ ਨਾਅਰੇ, ਵੀਡੀਓ