ETV Bharat / entertainment

Watch: ਚਲਦੀ ਕਾਰ ਵਿੱਚ ਜਦੋਂ ਨਿਕ ਜੋਨਸ ਨੇ ਕੀਤੀ ਪ੍ਰਿਯੰਕਾ ਚੋਪੜਾ ਦੀ ਪੋਨੀਟੇਲ ਖੋਲ੍ਹਣ ਦੀ ਕੋਸ਼ਿਸ਼, ਅਦਾਕਾਰਾ ਨੇ ਸ਼ੇਅਰ ਕੀਤੀ ਇਹ ਪਿਆਰੀ ਵੀਡੀਓ - ਓਨਸ ਜਬਿਊਰ

ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਹਾਲੀਵੁੱਡ ਸਿੰਗਰ ਨਿਕ ਜੋਨਸ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਇਹ ਜੋੜਾ wimbledon women ਦਾ ਫਾਈਨਲ ਦੇਖਣ ਪਹੁੰਚਿਆ ਸੀ। ਦੋਵਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਵੀਡੀਓ ਅਤੇ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਦੋਵੇਂ ਮਸਤੀ ਕਰਦੇ ਨਜ਼ਰ ਆ ਰਹੇ ਹਨ।

PRIYANKA CHOPRAS
PRIYANKA CHOPRAS
author img

By

Published : Jul 16, 2023, 12:34 PM IST

ਮੁੰਬਈ: ਅਦਾਕਾਰਾ ਪ੍ਰਿਯੰਕਾ ਚੋਪੜਾ ਅਕਸਰ ਆਪਣੇ ਅਤੇ ਆਪਣੇ ਪਤੀ ਨਿਕ ਜੋਨਸ ਨਾਲ ਬਿਤਾਏ ਪਲਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਨਿਕ ਦੀ ਇਕ ਝਲਕ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਜਿਸ 'ਚ ਪ੍ਰਿਯੰਕਾ ਦਾ ਪਤੀ ਨਿਕ ਉਨ੍ਹਾਂ ਦੀ ਪੋਨੀਟੇਲ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ। ਐਤਵਾਰ ਨੂੰ ਇੰਸਟਾਗ੍ਰਾਮ 'ਤੇ ਪ੍ਰਿਯੰਕਾ ਨੇ ਕਾਰ ਦੇ ਅੰਦਰ ਸਫਰ ਕਰਦੇ ਹੋਏ ਇਕ ਕਲਿੱਪ ਪੋਸਟ ਕੀਤੀ।

ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਸ਼ੇਅਰ ਕੀਤੀ ਇਹ ਪਿਆਰੀ ਵੀਡੀਓ: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਸ਼ਨੀਵਾਰ ਨੂੰ ਇੰਗਲੈਂਡ ਲਾਅਨ ਟੈਨਿਸ ਅਤੇ ਕ੍ਰੋਕੇਟ ਕਲੱਬ ਵਿੱਚ wimbledon women ਫਾਈਨਲ ਵਿੱਚ ਸ਼ਾਮਲ ਹੋਏ। ਇਸ ਦੌਰਾਨ ਪ੍ਰਿਯੰਕਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਨਿਕ ਆਪਣੇ ਫੋਨ ਦੇ ਕੈਮਰੇ ਦੀ ਫਲੈਸ਼ਲਾਈਟ ਨਾਲ ਆਪਣੀ ਪਤਨੀ ਪ੍ਰਿਯੰਕਾ ਦੇ ਵਾਲਾਂ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ। ਪੂਰੇ ਵੀਡੀਓ ਦੌਰਾਨ, ਜਦੋਂ ਨਿਕ ਉਨ੍ਹਾਂ ਦੀ ਵਾਲਾਂ ਵਿੱਚ ਮਦਦ ਕਰ ਰਹੇ ਸੀ, ਤਾਂ ਪ੍ਰਿਯੰਕਾ ਹੱਸਦੀ ਹੈ ਅਤੇ ਮੂੰਹ ਬਣਾਉਂਦੀ ਹੈ। ਵੀਡੀਓ ਦੇ ਅੰਤ 'ਚ ਨਿਕ ਜੋਨਸ ਨੂੰ ਆਪਣਾ ਸਿਰ ਹਿਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਪ੍ਰਿਯੰਕਾ ਨੇ 'ਓ' ਕਹਿਦੇ ਹੋਏ ਵੀਡੀਓ ਬਣਾਉਣਾ ਬੰਦ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਿਕ ਉਨ੍ਹਾਂ ਦੇ ਵਾਲਾਂ ਨੂੰ ਖੋਲ੍ਹਣ 'ਚ ਸਫਲ ਰਹੇ। ਪ੍ਰਿਅੰਕਾ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, 'ਪੋਨੀਟੇਲਜ਼ ਗੁੰਝਲਦਾਰ ਹੈ।'

ਨਿਕ ਨੇ ਸ਼ੇਅਰ ਕੀਤੀਆ ਕਈ ਤਸਵੀਰਾਂ: ਨਿਕ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਪੋਸਟ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਪ੍ਰਿਯੰਕਾ ਨੇ ਸੈਲਫੀ ਕਲਿੱਕ ਕਰਦੇ ਹੋਏ ਆਪਣਾ ਸਿਰ ਨਿਕ ਜੋਨਸ ਦੇ ਮੋਢੇ 'ਤੇ ਰੱਖਦੇ ਹੋਏ ਪੋਜ਼ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆ ਹਨ, ਜਿਸ ਵਿੱਚ ਉਨ੍ਹਾਂ ਨੇ ਟਿਕਟਾਂ ਫੜੀਆਂ ਹੋਇਆ ਹਨ। ਕਲਿੱਪ ਵਿੱਚ Marketa Vondrosova ਨੂੰ ਆਪਣੀ ਜਿੱਤ ਤੋਂ ਬਾਅਦ ਪੁਰਸਕਾਰ ਲੈਂਦੇ ਹੋਏ ਵੀ ਦੇਖਿਆ ਜਾ ਸਕਦਾ ਹੈ।

ਪ੍ਰਿਅੰਕਾ ਅਤੇ ਨਿਕ ਨੇ ਕੈਮਰਿਆਂ ਸਾਹਮਣੇ ਦਿੱਤੇ ਪੋਜ਼: ਪ੍ਰਿਅੰਕਾ ਅਤੇ ਨਿਕ ਨੇ ਕੈਮਰਿਆਂ ਦੇ ਸਾਹਮਣੇ ਮੁਸਕਰਾਉਂਦੇ ਹੋਏ ਪੋਜ਼ ਵੀ ਦਿੱਤੇ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਨਿਕ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "ਮੇਰੇ ਪਿਆਰ ਦੇ ਨਾਲ ਟੈਨਿਸ ਵਿੱਚ ਸੁੰਦਰ ਦਿਨ। ਰਾਇਲ ਬਾਕਸ ਵਿੱਚ ਬੈਠਣਾ ਅਤੇ Marketa Vondrosova ਨੂੰ ਆਪਣਾ ਪਹਿਲਾ ਗ੍ਰੈਂਡ ਸਲੈਮ ਜਿੱਤਦੇ ਦੇਖਣਾ ਸਨਮਾਨ ਦੀ ਗੱਲ ਹੈ।" ਵਿੰਬਲਡਨ ਵੂਮੈਨਜ਼ ਸਿੰਗਲਜ਼ ਦਾ ਫਾਈਨਲ Marketa Vondrosova ਅਤੇ ਓਨਸ ਜਬਿਊਰ ਵਿਚਕਾਰ ਖੇਡਿਆ ਗਿਆ। ਵੋਂਡਰੋਸੋਵਾ ਨੇ ਸ਼ਨੀਵਾਰ ਨੂੰ 2023 ਦੇ ਵਿੰਬਲਡਨ ਫਾਈਨਲ ਵਿੱਚ ਓਨਸ ਜਾਬੇਰ ਨੂੰ 6-4, 6-4 ਨਾਲ ਹਰਾ ਕੇ ਆਪਣਾ ਪਹਿਲਾ ਵਿੰਬਲਡਨ ਖਿਤਾਬ ਜਿੱਤਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.