ਚੰਡੀਗੜ੍ਹ: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅਤੇ ਗਾਇਕ ਤਰਸੇਮ ਜੱਸੜ ਦੀ ਸਟਾਰਰ ਫਿਲਮ ਮਾਂ ਦਾ ਲਾਡਲਾ (Maa Da Ladla trailer ) ਦਾ ਟ੍ਰਲੇਰ ਰਿਲੀਜ਼ ਹੋ ਗਿਆ ਹੈ। ਟ੍ਰਲੇਰ ਵਿੱਚ ਹਾਸਾ, ਗੰਭੀਰਤਾ ਅਤੇ ਕਈ ਹੋਰ ਰੰਗ ਵੀ ਭਰੇ ਹੋਏ ਹਨ। ਵਿਹਲੀ ਜਨਤਾ ਫਿਲਮਜ਼ ਅਤੇ ਓਮਜੀ ਸਟਾਰ ਸਟੂਡੀਓਜ਼ 16 ਸਤੰਬਰ 2022 ਨੂੰ ਸਿਨੇਮਾਘਰਾਂ ਵਿੱਚ ਪੰਜਾਬੀ ਫਿਲਮ "ਮਾਂ ਦਾ ਲਾਡਲਾ" ਪੇਸ਼ ਕਰੇਗੀ।
ਫਿਲਮ ਮਾਂ ਪਿਆਰ ਪੁੱਤਰ ਅਤੇ ਰਿਸ਼ਤਿਆਂ ਦੇ ਇਰਦ ਗਿਰਦ ਘੁੰਮ ਦੀ ਮਹਿਸੂਸ ਹੁੰਦੀ ਹੈ। ਫਿਲਮ ਵਿੱਚ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਵੀ ਹੈ। ਇਸ ਤੋਂ ਇਲਾਵਾ ਤਰਸੇਮ ਜੱਸੜ, ਨੀਰੂ ਬਾਜਵਾ, ਰੂਪੀ ਗਿੱਲ, ਨਿਰਮਲ ਰਿਸ਼ੀ, ਨਸੀਮ ਵਿੱਕੀ, ਇਫਤਿਖਾਰ ਠਾਕੁਰ, ਕੈਸਰ ਪਿਆਸ, ਰੁਪਿੰਦਰ ਰੂਪੀ, ਸੁਖਵਿੰਦਰ ਚਾਹਲ, ਸਵਾਸਤਿਕ ਭਗਤ ਵਿੱਚ ਤੁਹਾਨੂੰ ਵੱਖ ਵੱਖ ਕਿਰਦਾਰਾਂ ਵਿੱਚ ਨਜ਼ਰ ਆਉਣ ਵਾਲੇ ਹਨ।
- " class="align-text-top noRightClick twitterSection" data="">
ਨਿਰਦੇਸ਼ਕ ਉਦੈ ਪ੍ਰਤਾਪ ਸਿੰਘ, ਨਿਰਮਾਤਾ ਮਨਪ੍ਰੀਤ ਜੌਹਲ, ਆਸ਼ੂ ਮੁਨੀਸ਼ ਸਾਹਨੀ, ਲੇਖਕ ਜਗਦੀਪ ਵੜਿੰਗ, ਗੀਤਕਾਰ ਤਰਸੇਮ ਜੱਸੜ, ਕੁਲਬੀਰ ਝਿੰਜਰ, ਸੰਗੀਤ ਨਿਰਦੇਸ਼ਕ ਡਾਕਟਰ ਜ਼ਿਊਸ, ਵਜ਼ੀਰ ਪਾਤਰ, ਕਾਰਜਕਾਰੀ ਨਿਰਮਾਤਾ ਹਾਮਦ ਚੌਧਰੀ, ਗਾਇਕ ਕੁਲਬੀਰ ਝਿੰਜਰ, ਤਰਸੇਮ ਜੱਸੜ, ਮੇਹਰ ਵਾਣੀ।
ਇਹ ਵੀ ਪੜ੍ਹੋ: ਚਿਹਰੇ ਉਤੇ ਮੁਸਕਰਾਹਟ ਅਤੇ ਦਿਲ ਖਿੱਚ ਨੈਣਾਂ ਨਾਲ ਸਾਰਾ ਨੇ ਦਿੱਤੇ ਜ਼ਬਰਦਸਤ ਪੋਜ਼