ETV Bharat / entertainment

Nawazuddin Siddiqui Upcoming Film: ਨਵਾਜ਼ੂਦੀਨ ਸਿੱਦੀਕੀ ਦੀ ਇਸ ਨਵੀਂ ਫਿਲਮ ਦਾ ਹੋਇਆ ਆਗਾਜ਼, ਵਿਨੋਦ ਭਾਨੂਸ਼ਾਲੀ ਕਰਨਗੇ ਨਿਰਮਾਣ - ਨਵਾਜ਼ੂਦੀਨ ਸਿੱਦੀਕੀ ਦੀ ਫਿਲਮ

Nawazuddin Siddiqui: ਨਵਾਜ਼ੂਦੀਨ ਸਿੱਦੀਕੀ ਨੇ ਆਪਣੀ ਨਵੀਂ ਫਿਲਮ ਦਾ ਆਗਾਜ਼ ਕਰ ਦਿੱਤਾ ਹੈ, ਅਦਾਕਾਰ ਜਲਦ ਹੀ ਵਿਨੋਦ ਭਾਨੂਸ਼ਾਲੀ ਨਾਲ ਫਿਲਮ ਲੈ ਕੇ ਆ ਰਹੇ ਹਨ।

Nawazuddin Siddiqui
Nawazuddin Siddiqui
author img

By ETV Bharat Punjabi Team

Published : Oct 26, 2023, 3:47 PM IST

ਚੰਡੀਗੜ੍ਹ: ਹਿੰਦੀ ਫਿਲਮ ਇੰਡਸਟਰੀ ਦੇ ਉੱਚ-ਕੋਟੀ ਨਿਰਮਾਤਾ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਵਿਨੋਦ ਭਾਨੂਸ਼ਾਲੀ ਵੱਲੋਂ ਅੱਜ ਆਪਣੀ ਨਵੀਂ ਹਿੰਦੀ ਫਿਲਮ 'ਪ੍ਰੋਡਕਸ਼ਨ ਨੰਬਰ 8' ਦਾ ਆਗਾਜ਼ ਕਰ ਦਿੱਤਾ ਗਿਆ, ਜਿਸ ਵਿੱਚ ਨਵਾਜ਼ੂਦੀਨ ਸਿੱਦੀਕੀ ਲੀਡ ਭੂਮਿਕਾ ਵਿੱਚ ਨਜ਼ਰ ਆਉਣਗੇ।

'ਏ ਭਾਨੂਸ਼ਾਲੀ ਸਟੂਡੀਓ ਅਤੇ ਬੰਬੇ ਫੈਬਲਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਸੈਜਲ ਸ਼ਾਹ ਕਰਨਗੇ, ਜੋ ਇਸ ਤੋਂ ਪਹਿਲਾਂ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਬੇਹਤਰੀਨ ਅਤੇ ਸਫਲ ਫਿਲਮਾਂ ਨਾਲ ਜੁੜੇ ਰਹੇ ਹਨ। ਫਿਲਮ ਦੇ ਅੱਜ ਮੁੰਬਈ ਵਿਖੇ ਹੋਏ ਗ੍ਰੈਂਡ ਮਹੂਰਤ ਉਪਰੰਤ ਇਸ ਦੀ ਨਿਰਮਾਣ ਟੀਮ ਨੇ ਦੱਸਿਆ ਕਿ ਸਟਾਰਟ-ਟੂ-ਫਿਨਿਸ਼ ਸ਼ਡਿਊਲ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਕੈਮਰਾਮੈਨ ਰਾਫੀ ਮੁਹੰਮਦ ਹਨ, ਜਦਕਿ ਨਿਰਮਾਤਾਵਾਂ ਵਿੱਚ ਕਮਲੇਸ਼ ਭਾਨੂਸ਼ਾਲੀ, ਭਾਵੇਸ਼ ਮੰਡਾਲਿਆ, ਸ਼ਿਆਮ ਸੁੰਦਰ ਸ਼ਾਮਿਲ ਹਨ।

ਉਹਨਾਂ ਦੱਸਿਆ ਇਸ ਥ੍ਰਿਲਰ-ਡਰਾਮਾ ਸਟੋਰੀ ਆਧਾਰਿਤ ਫਿਲਮ ਵਿੱਚ ਨਵਾਜ਼ੂਦੀਨ ਸਿੱਦੀਕੀ ਅਜਿਹੇ ਕਿਰਦਾਰ ਵਿੱਚ ਨਜ਼ਰ ਆਉਣਗੇ, ਜਿਸ ਤਰ੍ਹਾਂ ਦੀ ਭੂਮਿਕਾ ਉਹਨਾਂ ਵੱਲੋਂ ਪਹਿਲਾਂ ਆਪਣੀ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤੀ ਗਈ।

ਬਾਲੀਵੁੱਡ ਦੇ ਉਕਤ ਨਾਮੀ ਗਿਰਾਮੀ ਫਿਲਮ ਪ੍ਰੋਡੋਕਸ਼ਨ ਹਾਊਸ ਨਾਲ ਇਸ ਹੋਏ ਅਹਿਮ ਪ੍ਰੋਜੈਕਟ ਲਈ ਇਕੱਠੇ ਹੋਏ ਵੱਡੀ ਫਿਲਮ ਨੂੰ ਲੈ ਕੇ ਨਵਾਜ਼ੂਦੀਨ ਸਿੱਦੀਕੀ ਕਾਫ਼ੀ ਉਤਸ਼ਾਹਿਤ ਨਜ਼ਰ ਆਏ, ਜਿਨਾਂ ਇਸੇ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਇਸ ਅਰਥ ਭਰਪੂਰ ਫਿਲਮ ਦੁਆਰਾ ਵਿਨੋਦ ਭਾਨੂਸ਼ਾਲੀ ਜਿਹੇ ਸ਼ਾਨਦਾਰ ਨਿਰਮਾਤਾ ਨਾਲ ਕੰਮ ਕਰਨ ਦਾ ਅਵਸਰ ਮਿਲਿਆ ਹੈ, ਜੋ ਹਮੇਸ਼ਾ ਲੀਕ ਤੋਂ ਹੱਟ ਕੇ ਫਿਲਮਾਂ ਦੀ ਸਿਰਜਣਾ ਕਰਨਾ ਪਸੰਦ ਕਰਦੇ ਹਨ, ਜਿਸ ਦਾ ਅਹਿਸਾਸ ਹਾਲ ਹੀ ਵਿੱਚ ਉਹਨਾਂ ਦੀ ਰਿਲੀਜ਼ ਹੋਈ ਫਿਲਮ 'ਇੱਕ ਬੰਦਾ ਕਾਫ਼ੀ ਹੈ' ਵੀ ਭਲੀਭਾਂਤ ਕਰਵਾ ਚੁੱਕੀ ਹੈ।

ਉਹਨਾਂ ਦੱਸਿਆ ਕਿ ਆਪਣੇ ਕਿਰਦਾਰ ਅਤੇ ਫਿਲਮ ਦੇ ਪਹਿਲੂਆਂ ਬਾਰੇ ਅਜੇ ਜਿਆਦਾ ਨਹੀਂ ਦੱਸ ਸਕਦਾ, ਪਰ ਹਾਂ ਇਹ ਗੱਲ ਕਹਿ ਸਕਦਾ ਹੈ ਕਿ ਇਸ ਫਿਲਮ ਵਿੱਚ ਕਾਫੀ ਚੁਣੌਤੀ ਭਰੇ ਕਿਰਦਾਰ ਵਿੱਚ ਨਜ਼ਰ ਆਵਾਂਗਾ। ਉਕਤ ਮੌਕੇ ਫਿਲਮ ਦੇ ਨਿਰਦੇਸ਼ਕ ਸੈਜਲ ਸ਼ਾਹ ਨੇ ਦੱਸਿਆ ਕਿ ਮੁੰਬਈ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ ਵੱਖ-ਵੱਖ ਲੋਕੇਸ਼ਨਜ 'ਤੇ ਸ਼ੂਟ ਕੀਤੀ ਜਾਣ ਵਾਲੀ ਇਸ ਫਿਲਮ ਦਾ ਗੀਤ ਸੰਗੀਤ ਵੀ ਇਸਦਾ ਖਾਸ ਆਕਰਸ਼ਨ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.