ਚੰਡੀਗੜ੍ਹ: ਵਿਵਾਦਾਂ ਦਾ ਸਰਤਾਜ ਮੰਨੇ ਜਾਂਦੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਕਰਕੇ ਸੁਰਖ਼ੀਆਂ ਵਿੱਚ ਆਉਂਦੇ ਰਹਿੰਦੇ ਹਨ, ਇਸੇ ਤਰ੍ਹਾਂ ਹੀ ਜੇਕਰ ਅੱਜ ਦੇ ਵਿਵਾਦ ਦੀ ਗੱਲ ਕਰੀਏ ਤਾਂ ਗਾਇਕ ਨੇ ਬੀਤੇ ਦਿਨੀਂ ਇੱਕ ਗੀਤ ਰਿਲੀਜ਼ ਕੀਤਾ 'ਲੈਵਲਸ'।
ਜ਼ਿਕਰਯੋਗ ਹੈ ਕਿ ਇਸ ਗੀਤ ਵਿੱਚ ਗਾਇਕ ਨੇ ਨਸੀਬ, ਪ੍ਰੇਮ ਢਿੱਲੋਂ ਅਤੇ ਕਰਨ ਔਜਲਾ ਨੂੰ ਕੁੱਝ ਕਹਿਣ ਦੀ ਕੋਸ਼ਿਸ ਕੀਤੀ ਹੈ, ਜਿਸ ਕਰਕੇ ਨਸੀਬ ਨੇ ਇਸ ਗੀਤ ਦਾ ਉਤਰ ਦਿੱਤਾ ਹੈ। ਜਿਸ ਨੂੰ ਤੁਸੀਂ ਪੜ੍ਹ ਸਕਦੇ ਹੋ।
ਨਸੀਬ ਨੇ ਇੰਸਟਾਗ੍ਰਾਮ ਸਟੋਰੀ ਪਾਈ ਅਤੇ ਲਿਖਿਆ 'cry baby of industry wants lollypop? ਭਾਵ ਕਿ ਇੰਡਸਟਰੀ ਦੇ ਰੋਂਦੇ ਜਵਾਕ ਨੂੰ ਲਾਲੀਪੌਪ ਚਾਹੀਦਾ ਹੈ?
ਗੀਤਕਾਰ ਨਸੀਬ ਨੇ ਤਿੰਨ ਸਟੋਰੀਆਂ ਪਾਇਆ ਸੀ, ਦੂਜੀ ਸਟੋਰੀ ਵਿੱਚ ਉਸ ਨੇ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਕਿਹਾ ਕਿ 'levels 4 pr, i see' ਭਾਵ ਕਿ ਲੈਵਲਸ ਪੀ ਆਰ ਲਈ, ਮੈਂ ਦੇਖ ਲਿਆ। ਇਸ ਦੇ ਨਾਲ ਨਾਲ ਨਸੀਬ ਨੇ ਹੱਸਣ ਵਾਲੇ ਇਮੋਜੀ ਵੀ ਸਾਂਝੇ ਕੀਤੇ।
ਤੀਜੀ ਸਟੋਰੀ ਵਿੱਚ ਨਸੀਬ ਨੇ ਇੱਕ ਸਕ੍ਰੀਨਸ਼ੋਟ ਸਾਂਝਾ ਕੀਤਾ, ਜਿਸ ਵਿੱਚ ਦੇਸ਼ ਕੈਨੇਡਾ 'ਤੇ ਚੈਨਲ ਨੂੰ ਬਣਾਉਣ ਦੀ ਤਾਰੀਖ਼ 2 ਜੂਨ, 2019 ਲਿਖੀ ਹੋਈ ਹੈ। ਇਸ ਸਟੋਰੀ ਵਿੱਚ ਲਿਖਿਆ ਹੈ 'ਕਿਸੇ ਦੇ ਬਾਪ ਦਾ ਰੁਪਿਆ ਨੀ ਲੱਗਿਆ ਵੀਡੀਓਜ 'ਤੇ, ਬ੍ਰੇਕ ਬਿਚ ਕੌਣ ਹੈ, ਮੈਂ ਜਾਂ ਯੂ? ਮੈਂ ਇਹਨਾਂ ਇੰਡਸਟਰੀ ਸਿਤਾਰਿਆਂ ਨੂੰ ਮੁਫਤ ਵੀਡੀਓਜ਼ ਦਾਨ ਕੀਤੀਆਂ ਹਨ।'
ਜ਼ਿਕਰਯੋਗ ਹੈ ਕਿ ਨਸੀਬ ਇੱਕ ਪੰਜਾਬੀ ਹਿਪ-ਹੌਪ ਕਲਾਕਾਰ ਅਤੇ ਪੰਜਾਬੀ ਸੰਗੀਤ ਨਾਲ ਜੁੜਿਆ ਗੀਤਕਾਰ ਹੈ। ਉਸਦਾ ਜਨਮ 1996 ਵਿੱਚ ਹੋਇਆ ਸੀ ਅਤੇ ਉਸਦਾ ਜਨਮ ਸਥਾਨ ਪਟਿਆਲਾ ਹੈ। ਨਸੀਬ ਦਾ ਅਸਲੀ ਨਾਮ ਬਿਕਰਮ ਸਿੰਘ ਧਾਲੀਵਾਲ ਹੈ।
ਇਹ ਵੀ ਪੜ੍ਹੋ: ਕਾਨਸ 2022: ਰੈੱਡ ਕਾਰਪੇਟ 'ਤੇ ਦੀਪਿਕਾ ਪਾਦੂਕੋਣ ਦਾ ਨਵਾਂ ਲੁੱਕ, ਪ੍ਰਸ਼ੰਸਕਾਂ ਨੇ ਕਿਹਾ...