ਚੰਡੀਗੜ੍ਹ: 'ਤਾਰਿਆਂ ਦੀ ਲੋਏ', 'ਅੱਖੀਆਂ ਬੈਚੇਨ' ਵਰਗੇ ਖੂਬਸੂਰਤ ਗੀਤ ਪੰਜਾਬੀ ਮੰਨੋਰੰਜਨ ਜਗਤ ਦੀ ਚੋਲੀ ਪਾਉਣ ਵਾਲੇ ਪੰਜਾਬੀ ਗਾਇਕ ਨੱਛਤਰ ਗਿੱਲ (nachhatar gill) ਕਈ ਦਿਨਾਂ ਤੋਂ ਮੁਸ਼ਕਿਲ ਦੌਰ ਵਿੱਚ ਗੁਜ਼ਰ ਰਹੇ ਹਨ, ਕਿਉਂਕਿ ਗਾਇਕ ਦੀ ਪਤਨੀ ਦਾ ਬੀਤੇ ਸਮੇਂ ਵਿੱਚ ਦੇਹਾਂਤ ਹੋ ਗਿਆ। ਹੁਣ ਗਾਇਕ ਨੇ ਪ੍ਰਸ਼ੰਸਕਾਂ ਲਈ ਨਵੇਂ ਗੀਤਾਂ ਦਾ ਐਲਾਨ ਕੀਤਾ ਹੈ।
ਤੁਹਾਨੂੰ ਦੱਸ ਦਈਏ ਕਿ ਪਤਨੀ ਦੀ ਮੌਤ ਨੇ ਗਾਇਕ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਸੀ। ਹੁਣ ਇਹ ਪਹਿਲੀ ਵਾਰ ਹੈ ਜਦੋਂ ਗਾਇਕ ਨੇ ਗੀਤਾਂ ਬਾਰੇ ਐਲਾਨ (nachhatar gill announced new songs) ਕੀਤਾ ਹੈ।
- " class="align-text-top noRightClick twitterSection" data="
">
ਦੱਸ ਦਈਏ ਕਿ ਗਾਇਕ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ 'ਸਤਿ ਸ੍ਰੀ ਅਕਾਲ ਜੀ...ਸਾਲ 2022 ਬਹੁਤ ਸਾਰੀਆਂ ਚੰਗੀਆਂ ਮਾੜੀਆਂ ਯਾਦਾਂ ਛੱਡ ਕੇ ਗਿਆ...ਵਾਹਿਗੁਰੂ ਜੀ ਅੱਗੇ ਅਰਦਾਸ ਕਿ 2023 ‘ਚ ਸਭ ਖੁਸ਼ ਰਹਿਣ ਤੇ ਤਰੱਕੀਆਂ ਕਰਨ…ਏਸੇ ਆਸ ਨਾਲ ਦੁਬਾਰਾ ਤੋਂ ਕੁਛ ਨਵੇਂ ਗਾਣੇ ਬਣਾ ਰਿਹਾਂ...ਉਮੀਦ ਹੈ ਪਸੰਦ ਆਉਣਗੇ...'
- " class="align-text-top noRightClick twitterSection" data="
">
ਇਸ ਤੋਂ ਪਹਿਲਾਂ ਗਾਇਕ ਨੇ ਇੰਸਟਾਗ੍ਰਾਮ ਉਤੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ 'ਸ਼ਾਇਦ ਤੈਨੂੰ ਯਾਦ ਹੈ ਕਿ ਨਹੀਂ ਬਿੰਦਰ, ਅੱਜ ਸਾਡਾ ਵਿਆਹ ਹੋਇਆ ਸੀ...ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਹਰ ਪਲ ਯਾਦ ਕਰਦਾ ਹਾਂ, ਤੁਸੀਂ ਜਿੱਥੇ ਵੀ ਹੋਵੋ, ਵਰ੍ਹੇਗੰਢ ਮੁਬਾਰਕ'।
ਪਤਨੀ ਦੀ ਮੌਤ: ਗਾਇਕ ਦੇ ਪੁੱਤਰ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਦੇਰ ਰਾਤ ਉਨ੍ਹਾਂ ਦੀ ਪਤਨੀ ਦਲਵਿੰਦਰ ਕੌਰ ਦੀ ਮੌਤ ਹੋ ਗਈ। ਉਸ ਦੀ ਪਤਨੀ ਪਿਛਲੇ ਦੋ ਸਾਲਾਂ ਤੋਂ ਕੈਂਸਰ ਨਾਲ ਪੀੜਤ ਸੀ ਅਤੇ ਉਦੋਂ ਤੋਂ ਉਹ ਠੀਕ ਨਹੀਂ ਸੀ। ਉਸ ਨੇ 16 ਨਵੰਬਰ ਨੂੰ ਆਖਰੀ ਸਾਹ ਲਿਆ।
ਇਹ ਵੀ ਪੜ੍ਹੋ:ਸਰਤਾਜ-ਨੀਰੂ ਸਟਾਰਰ ਫਿਲਮ 'ਕਲੀ ਜੋਟਾ' ਦੀ ਰਿਲੀਜ਼ ਮਿਤੀ ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼