ਹੈਦਰਾਬਾਦ: ਮਿਸ ਵਰਲਡ ਅਤੇ ਯੂਨੀਵਰਸ ਪੂਰੀ ਦੁਨੀਆ ਲਈ ਬਹੁਤ ਖਾਸ ਹੁੰਦਾ ਹੈ। ਹਰ ਕੋਈ ਹਮੇਸ਼ਾ ਇਸ ਮੁਕਾਬਲੇ ਅਤੇ ਜੇਤੂ ਨੂੰ ਲੈ ਕੇ ਉਤਸ਼ਾਹਿਤ ਹੁੰਦਾ ਹੈ। ਹੁਣ ਪੂਰੀ ਦੁਨੀਆ ਨੂੰ ਮਿਸ ਯੂਨੀਵਰਸ 2023 ਮਿਲ ਗਿਆ ਹੈ। ਇਸ ਸਾਲ ਨਿਕਾਰਾਗੁਆ ਦੀ Sheynnis Palacios ਨੇ ਮਿਸ ਯੂਨੀਵਰਸ 2023 ਦਾ ਖਿਤਾਬ ਜਿੱਤ ਲਿਆ ਹੈ। ਇਹ 72ਵਾਂ ਮਿਸ ਯੂਨੀਵਰਸ ਮੁਕਾਬਲਾ ਸੀ। ਇਸ ਦਾ ਫਾਈਨਲ ਅਲ ਸਲਵਾਡੋਰ ਦੀ ਰਾਜਧਾਨੀ ਸੈਨ ਸਲਵਾਡੋਰ ਦੇ ਜੋਸ ਅਡੋਲਫੋ ਪਿਨੇਡਾ ਅਰੇਨਾ ਵਿਖੇ ਹੋਇਆ। ਮਿਸ ਯੂਨੀਵਰਸ 2023 ਦੇ ਫਾਈਨਲ 'ਚ ਥਾਈਲੈਂਡ ਦੀ ਐਂਟੋਨੀਆ ਪੋਰਸਿਲਡ, ਆਸਟ੍ਰੇਲੀਆ ਦੀ ਮੋਰਿਆ ਵਿਲਸਨ ਅਤੇ ਨਿਕਾਰਾਗੁਆ ਦੀ ਸ਼ੇਨਿਸ ਪਲਾਸੀਓਸ ਨੇ ਜਗ੍ਹਾ ਬਣਾਈ।
-
MISS UNIVERSE 2023 IS @Sheynnispalacios_of !!!! 👑 🇳🇮@mouawad #72ndMISSUNIVERSE #MissUniverse2023 pic.twitter.com/cSHgnTKNL2
— Miss Universe (@MissUniverse) November 19, 2023 " class="align-text-top noRightClick twitterSection" data="
">MISS UNIVERSE 2023 IS @Sheynnispalacios_of !!!! 👑 🇳🇮@mouawad #72ndMISSUNIVERSE #MissUniverse2023 pic.twitter.com/cSHgnTKNL2
— Miss Universe (@MissUniverse) November 19, 2023MISS UNIVERSE 2023 IS @Sheynnispalacios_of !!!! 👑 🇳🇮@mouawad #72ndMISSUNIVERSE #MissUniverse2023 pic.twitter.com/cSHgnTKNL2
— Miss Universe (@MissUniverse) November 19, 2023
ਮਿਸ ਯੂਨੀਵਰਸ ਪ੍ਰਤੀਯੋਗਤਾ 'ਚ 84 ਪ੍ਰਤੀਯੋਗੀਆਂ ਨੇ ਲਿਆ ਸੀ ਹਿੱਸਾ: ਇਸ ਸਾਲ ਦੇ 72ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ 84 ਦੇਸ਼ਾਂ ਅਤੇ ਪ੍ਰਦੇਸ਼ਾਂ ਦੇ ਪ੍ਰਤੀਯੋਗੀਆਂ ਨੇ ਇੱਕ ਦੂਜੇ ਨਾਲ ਮੁਕਾਬਲਾ ਕੀਤਾ। ਸਾਬਕਾ ਮਿਸ ਯੂਨੀਵਰਸ 2012 ਓਲੀਵੀਆ ਕਲਪੋ ਅਤੇ ਟੀਵੀ ਸ਼ਖਸੀਅਤ ਜੈਨੀ ਮਾਈ ਮਾਰੀਆ ਮੇਨੂਨੋਸ ਇਸ ਪ੍ਰਤੀਯੋਗਿਤਾ ਨੂੰ ਹੋਸਟ ਕਰ ਰਹੀਆਂ ਸੀ। ਇਹ ਪਹਿਲੀ ਵਾਰ ਹੈ ਕਿ ਇਸ ਪ੍ਰਤੀਯੋਗਿਤਾ ਨੂੰ ਹੋਸਟ ਕਰਨ ਵਾਲੀ ਟੀਮ 'ਚ ਸਿਰਫ਼ ਔਰਤਾਂ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਭਾਰਤ ਦੀ ਸ਼ਵੇਤਾ ਸ਼ਾਰਦਾ ਅਤੇ ਪਾਕਿਸਤਾਨ ਦੀ ਏਰਿਕਾ ਰੌਬਿਨ ਮਿਸ ਯੂਨੀਵਰਸ 2023 ਦੇ ਟਾਪ 10 ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੀਆਂ। ਹਾਲਾਂਕਿ, ਇਨ੍ਹਾਂ ਦੋਵਾਂ ਨੇ ਟਾਪ-20 'ਚ ਪਹੁੰਚ ਕੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਤੋਂ ਪਹਿਲਾ ਇਨ੍ਹਾਂ ਤਿੰਨ ਭਾਰਤੀਆਂ ਦੇ ਨਾਮ ਹੋ ਚੁੱਕਾ ਹੈ ਮਿਸ ਯੂਨੀਵਰਸ ਦਾ ਖਿਤਾਬ: ਸ਼ਵੇਤਾ ਸ਼ਾਰਦਾ ਨੇ ਮਿਸ ਯੂਨੀਵਰਸ 2023 ਵਿੱਚ ਭਾਰਤ ਦੇ ਵੱਲੋ ਹਿੱਸਾ ਲਿਆ ਸੀ। ਹਾਲਾਂਕਿ, ਉਹ ਆਖਰੀ ਤਿੰਨ ਨਾਮਾਂ 'ਚ ਆਪਣੀ ਜਗ੍ਹਾ ਬਣਾਉਣ 'ਚ ਅਸਫ਼ਲ ਰਹੀ। ਮਿਸ ਯੂਨੀਵਰਸ ਦਾ ਇਹ ਫਾਈਨਲ ਮੁਕਾਬਲਾ ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ 6:30 ਵਜੇ ਸ਼ੁਰੂ ਹੋਇਆ ਸੀ। ਇਸ ਮੁਕਾਬਲੇ ਵਿੱਚ ਦੁਨੀਆ ਦੇ 84 ਦੇਸ਼ਾਂ ਨੇ ਭਾਗ ਲਿਆ ਸੀ। ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਭਾਰਤ ਦੀਆਂ ਸਿਰਫ ਤਿੰਨ ਸੁੰਦਰੀਆਂ ਹੀ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਪਾਈਆਂ ਹਨ। ਇਨ੍ਹਾਂ ਵਿੱਚ 1994 ਵਿੱਚ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ, 2000 ਵਿੱਚ ਲਾਰਾ ਦੱਤਾ ਅਤੇ 2021 ਵਿੱਚ ਹਰਨਾਜ਼ ਸੰਧੂ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਕੋਈ ਵੀ ਇਹ ਖਿਤਾਬ ਜਿੱਤਣ ਵਿਚ ਅਸਫ਼ਲ ਰਿਹਾ ਹੈ। ਇਸ ਵਾਰ ਮੌਕਾ ਸ਼ਵੇਤਾ ਸ਼ਾਰਦਾ ਕੌਲ ਸੀ, ਪਰ ਉਹ ਵੀ ਇਸ ਖਿਤਾਬ ਨੂੰ ਜਿੱਤਣ 'ਚ ਅਸਫ਼ਲ ਰਹੀ।