ਚੰਡੀਗੜ੍ਹ: ਪਾਲੀਵੁੱਡ ਵਿੱਚ ਇੰਨੀ ਦਿਨੀਂ ਫਿਲਮ 'ਮਸਤਾਨੇ' ਸੁਰਖੀਆਂ ਵਿੱਚ ਹੈ। 25 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਇਸ ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। 'ਮਸਤਾਨੇ' ਦੀ ਖੂਬਸੂਰਤੀ ਇਹ ਹੈ ਕਿ ਇਹ ਸਿਰਫ਼ ਪੰਜਾਬੀ ਭਾਸ਼ਾ ਵਿੱਚ ਹੀ ਨਹੀਂ ਸਗੋਂ ਇਸ ਨੂੰ ਹਿੰਦੀ, ਤਾਮਿਲ, ਮਰਾਠੀ ਅਤੇ ਤੇਲਗੂ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕੀਤਾ ਗਿਆ ਹੈ। ਫਿਲਮ ਦੀ ਕਮਾਈ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਨਵੀਂ ਊਰਜਾ ਦਿੱਤੀ ਹੈ। ਤਾਜ਼ਾ ਅੰਕੜੇ ਦੱਸਦੇ ਹਨ ਕਿ 'ਮਸਤਾਨੇ' ਪੰਜਾਬੀ ਦੀ ਦੂਜੀ ਅਜਿਹੀ ਫਿਲਮ ਹੈ, ਜਿਸ ਨੇ ਸਭ ਤੋਂ ਜਿਆਦਾ ਕਮਾਈ ਕੀਤੀ ਹੈ, ਇਸ ਲਿਸਟ ਵਿੱਚ ਪਹਿਲਾਂ ਸਥਾਨ 'ਕੈਰੀ ਆਨ ਜੱਟਾ 3' ਹੈ।
ਇੰਡਸਟਰੀ ਟਰੈਕਰ ਸੈਕਨਿਲਕ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 'ਮਸਤਾਨੇ' ਨੇ ਭਾਰਤੀ ਬਾਕਸ ਆਫਿਸ (Mastaney Total Collection) 'ਤੇ ਪਹਿਲੇ ਦਿਨ 2.40 ਕਰੋੜ ਰੁਪਏ ਕਮਾਏ ਸਨ। ਹੁਣ 15 ਦਿਨ ਬਾਅਦ ਫਿਲਮ ਦਾ ਭਾਰਤੀ ਬਾਕਸ ਆਫਿਸ ਕਲੈਕਸ਼ਨ 24.55 ਕਰੋੜ ਹੋ ਗਿਆ ਹੈ ਅਤੇ ਪੂਰੀ ਦੁਨੀਆਂ ਵਿੱਚ ਫਿਲਮ ਦਾ ਸਾਰਾ 60.55 ਕਰੋੜ ਕਲੈਕਸ਼ਨ ਹੈ। ਇਸ ਕਲੈਕਸ਼ਨ ਨਾਲ 'ਮਸਤਾਨੇ' ਫਿਲਮ ਦੂਜੀ ਅਜਿਹੀ ਫਿਲਮ (second highest grossing film of Pollywood) ਬਣ ਗਈ ਹੈ, ਜਿਸ ਨੇ ਪਾਲੀਵੁੱਡ ਵਿੱਚ ਸਭ ਤੋਂ ਜਿਆਦਾ ਕਮਾਈ ਕੀਤੀ ਹੈ। 100 ਕਰੋੜ ਦੇ ਅੰਕੜੇ ਨੂੰ ਪਾਰ ਕਰਕੇ 'ਕੈਰੀ ਆਨ ਜੱਟਾ 3' ਨੇ ਪਹਿਲਾਂ ਸਥਾਨ ਮੱਲਿਆ ਹੋਇਆ ਹੈ। ਇਸ ਤੋਂ ਪਹਿਲਾਂ ਦੂਜਾ ਸਥਾਨ ਵੀ ਗਿੱਪੀ ਗਰੇਵਾਲ ਦੀ ਹੀ ਫਿਲਮ 'ਕੈਰੀ ਆਨ ਜੱਟ 2' ਨੇ ਲਿਆ ਹੋਇਆ ਸੀ।
- Raghav Chadha and Parineeti Chopra: ਪਰਿਣੀਤੀ ਚੋਪੜਾ ਨਾਲ ਵਿਆਹ ਦੀ ਯੋਜਨਾ 'ਤੇ ਰਾਘਵ ਚੱਢਾ ਨੇ ਦਿੱਤੀ ਇਹ ਪ੍ਰਤੀਕਿਰਿਆ, ਦੇਖੋ ਵੀਡੀਓ
- Jawan Collection Day 2: 'ਜਵਾਨ' ਦੀ ਚੜ੍ਹਾਈ ਦੂਜੇ ਦਿਨ ਵੀ ਬਰਕਰਾਰ, ਬਾਕਸ ਆਫਿਸ 'ਤੇ 100 ਕਰੋੜ ਦਾ ਅੰਕੜਾ ਕੀਤਾ ਪਾਰ
- Shehnaaz Gill: ਸ਼ਹਿਨਾਜ਼ ਗਿੱਲ ਦੇ ਸ਼ੋਅ 'ਚ ਪਹੁੰਚੇ ਐਲਵਿਸ਼ ਯਾਦਵ, ਪ੍ਰਸ਼ੰਸਕਾਂ ਨੇ ਕੀਤੇ ਪਿਆਰੇ ਪਿਆਰੇ ਕਮੈਂਟ
ਤੁਹਾਨੂੰ ਦੱਸ ਦਈਏ ਕਿ 'ਮਸਤਾਨੇ' ਦਾ ਨਿਰਦੇਸ਼ਨ ਸ਼ਰਨ ਆਰਟ ਨੇ ਕੀਤਾ ਹੈ। ਉਸ ਨੇ 'ਸਰਦਾਰ ਮੁਹੰਮਦ', 'ਗਲਵੱਕੜੀ' ਅਤੇ 'ਰੱਬ ਦਾ ਰੇਡੀਓ 2' ਵਰਗੀਆਂ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ। 'ਮਸਤਾਨੇ' ਸਾਲ 1739 ਦੇ ਪਿਛੋਕੜ 'ਤੇ ਆਧਾਰਿਤ ਹੈ। ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਸਿੱਖ ਯੋਧੇ ਮੁਗਲਾਂ ਨੂੰ ਹਰਾਉਂਦੇ ਹਨ। ਫਿਲਮ ਵਿਚ ਉਸ ਸਮੇਂ ਦੀ ਕਹਾਣੀ ਦਿਖਾਈ ਗਈ ਹੈ, ਜਦੋਂ ਈਰਾਨ ਦੇ ਸ਼ਾਸਕ ਨਾਦਰ ਸ਼ਾਹ ਨੇ ਭਾਰਤ ਨੂੰ ਲੁੱਟਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਦੇ ਸਾਰੇ ਕਲਾਕਾਰਾਂ ਨੇ ਆਪਣਾ ਕੰਮ ਬਾਖੂਬੀ ਕੀਤਾ ਹੈ। ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ ਵਰਗੇ ਕਲਾਕਾਰਾਂ ਦੀ ਅਦਾਕਾਰੀ ਦੀ ਤਾਰੀਫ ਹੋ ਰਹੀ ਹੈ। ਰਾਹੁਲ ਦੇਵ, ਕਰਮਜੀਤ ਅਨਮੋਲ, ਆਰਿਫ਼ ਜ਼ਕਰੀਆ, ਅਵਤਾਰ ਗਿੱਲ, ਹਨੀ ਮੱਟੂ ਅਤੇ ਬਨਿੰਦਰ ਦੇ ਕੰਮ ਨੂੰ ਵੀ ਦਰਸ਼ਕਾਂ ਵੱਲੋਂ ਸਰਾਹਿਆ (Mastaney Movie Review) ਜਾ ਰਿਹਾ ਹੈ।