ਚੰਡੀਗੜ੍ਹ: ਅਪ੍ਰੈਲ 2023 ਸਿਰਫ਼ ਇੱਕ ਜਾਂ ਦੋ ਨਹੀਂ ਬਲਕਿ ਸੰਭਾਵੀ ਤੌਰ 'ਤੇ ਕਈ ਮੰਨੋਰੰਜਕ ਪੰਜਾਬੀ ਫ਼ਿਲਮਾਂ ਨਾਲ ਭਰਪੂਰ ਹੈ ਅਤੇ ਇੱਥੇ ਚੋਟੀ ਦੀਆਂ ਪੰਜਾਬੀ ਫਿਲਮਾਂ ਦੀ ਸੂਚੀ ਹੈ ਜੋ ਅਪ੍ਰੈਲ ਵਿੱਚ ਸਿਨੇਮਾ ਪ੍ਰੇਮੀਆਂ ਦਾ ਮੰਨੋਰੰਜਨ ਕਰਨਗੀਆਂ। ਫਿਲਮਾਂ ਬਾਰੇ ਸੰਖੇਪ ਵੇਰਵਿਆਂ ਲਈ ਹੇਠਾਂ ਸਕ੍ਰੋਲ ਕਰੋ...।
- " class="align-text-top noRightClick twitterSection" data="
">
‘ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ’: ਅਪ੍ਰੈਲ ਦੇ ਪਹਿਲੇ ਹਫ਼ਤੇ ਦਰਸ਼ਕਾਂ ਨੂੰ ‘ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ’ ਦੇਖਣ ਨੂੰ ਮਿਲੇਗੀ। ਫਿਲਮ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀ ਕਹਾਣੀ ਹੈ ਅਤੇ ਵਿਦੇਸ਼ ਵਿੱਚ ਆਪਣੇ ਬਚਾਅ ਲਈ ਔਕੜਾਂ ਨਾਲ ਲੜਦੇ ਹਨ। ਫਿਲਮ ਦੇ ਮੁੱਖ ਕਲਾਕਾਰਾਂ ਵਿੱਚ ਨੀਰੂ ਬਾਜਵਾ, ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਰੁਪਿੰਦਰ ਰੂਪੀ, ਕੁਲਵਿੰਦਰ ਬਿੱਲਾ ਅਤੇ ਅਦਿਤੀ ਸ਼ਰਮਾ ਸ਼ਾਮਲ ਹਨ। ਇਸ ਨੂੰ ਜਗਦੀਪ ਵੜਿੰਗ ਨੇ ਲਿਖਿਆ ਹੈ ਅਤੇ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਨੇ ਕੀਤਾ ਹੈ। ਪਹਿਲਾਂ ਇਹ 24 ਮਾਰਚ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਇਹ 7 ਅਪ੍ਰੈਲ ਨੂੰ ਪਰਦੇ 'ਤੇ ਆਵੇਗੀ।
- " class="align-text-top noRightClick twitterSection" data="
">
'ਸ਼ਿੰਦਾ ਸ਼ਿੰਦਾ ਨੋ ਪਾਪਾ': 14 ਅਪ੍ਰੈਲ ਨੂੰ ਗਿੱਪੀ ਗਰੇਵਾਲ ਅਤੇ ਸ਼ਿੰਦਾ ਗਰੇਵਾਲ ਦੀ ਅਸਲ ਜ਼ਿੰਦਗੀ ਦੀ ਪਿਓ-ਪੁੱਤ ਦੀ ਜੋੜੀ ਆਪਣੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' ਨਾਲ ਰੀਲ 'ਤੇ ਆ ਰਹੀ ਹੈ। ਨਰੇਸ਼ ਕਥੂਰੀਆ ਦੁਆਰਾ ਲਿਖੀ ਇਸ ਫਿਲਮ ਨੂੰ ਅਮਰਪ੍ਰੀਤ ਜੀ ਛਾਬੜਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਦਾ ਟੀਜ਼ਰ ਜਾਂ ਟ੍ਰੇਲਰ ਅਜੇ ਰਿਲੀਜ਼ ਨਹੀਂ ਕੀਤਾ ਗਿਆ ਹੈ। ਇਸ ਲਈ ਫਿਲਮ ਦੇ ਰਿਲੀਜ਼ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ।
- " class="align-text-top noRightClick twitterSection" data="
">
'ਅੰਨ੍ਹੀ ਦਿਆ ਮਜ਼ਾਕ ਏ': ਐਮੀ ਵਿਰਕ ਦਾ ਕਾਮੇਡੀ-ਡਰਾਮਾ 'ਅੰਨ੍ਹੀ ਦਿਆ ਮਜ਼ਾਕ ਏ' 7 ਅਪ੍ਰੈਲ 2023 ਨੂੰ ਰਿਲੀਜ਼ ਹੋਣੀ ਸੀ, ਹਾਲਾਂਕਿ ਇਸ ਨੂੰ ਅਗਲੇ ਨੋਟਿਸ ਤੱਕ ਅੱਗੇ ਵਧਾ ਦਿੱਤਾ ਗਿਆ ਹੈ, ਕਿਉਂਕਿ ਹੁਣ ਉਸੇ ਤਰੀਕ 'ਤੇ 'ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ' ਰਿਲੀਜ਼ ਹੋਵੇਗੀ। ਰਿਲੀਜ਼ ਡੇਟ 'ਚ ਬਦਲਾਅ ਪੰਜਾਬ 'ਚ ਸਿਆਸੀ ਤਣਾਅ ਕਾਰਨ ਹੋਇਆ ਹੈ। ਹਾਲਾਂਕਿ ਫਿਲਮ ਨਾਲ ਜੁੜੇ ਇਕ ਸੂਤਰ ਨੇ ਕਿਹਾ ਹੈ ਕਿ ਫਿਲਮ ਅਪ੍ਰੈਲ 'ਚ ਹੀ ਰਿਲੀਜ਼ ਹੋਵੇਗੀ। ਭਾਵ ਕਿ ਫਿਲਮ 21 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
- " class="align-text-top noRightClick twitterSection" data="
">
'ਮਾਈਨਿੰਗ - ਰੇਤੇ ਤੇ ਕਬਜ਼ਾ': ਰਨਿੰਗ ਹਾਰਸਜ਼ ਫਿਲਮਜ਼ ਅਤੇ ਗਲੋਬਲ ਟਾਈਟਨਜ਼ ਦੇ ਬੈਨਰ ਹੇਠ ਬਣੀ ਇਕ ਹੋਰ ਪੰਜਾਬੀ ਫਿਲਮ 'ਮਾਈਨਿੰਗ - ਰੇਤੇ ਤੇ ਕਬਜ਼ਾ', ਸਿੰਗਾ, ਰਾਂਝਾ ਵਿਕਰਮ ਸਿੰਘ, ਸਾਰਾ ਗੁਰਪਾਲ, ਸਵੀਤਾਜ ਬਰਾੜ, ਪ੍ਰਦੀਪ ਰਾਵਤ ਮੁੱਖ ਭੂਮਿਕਾਵਾਂ ਵਿਚ ਗੈਰ-ਕਾਨੂੰਨੀ ਮਾਈਨਿੰਗ ਦੇ ਮੁੱਦੇ ਨੂੰ ਛੂਹ ਸਕਦੀ ਹੈ। ਇਹ ਫਿਲਮ 28 ਅਪ੍ਰੈਲ ਨੂੰ ਚਾਰ ਵੱਖ-ਵੱਖ ਭਾਸ਼ਾਵਾਂ ਪੰਜਾਬੀ, ਹਿੰਦੀ, ਤਾਮਿਲ ਅਤੇ ਤੇਲਗੂ 'ਚ ਰਿਲੀਜ਼ ਹੋਵੇਗੀ। ਇਸ ਨੂੰ ਸਿਮਰਨਜੀਤ ਹੁੰਦਲ ਦੁਆਰਾ ਨਿਰਦੇਸ਼ਿਤ ਅਤੇ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ:Ram Charan Birthday: ਰਾਮ ਚਰਨ ਦੇ ਜਨਮਦਿਨ 'ਤੇ, ਉਸ ਦੇ ਤਿੰਨ ਸਭ ਤੋਂ ਵਧੀਆ ਪ੍ਰਦਰਸ਼ਨਾਂ 'ਤੇ ਇੱਕ ਝਾਤ