ਚੰਡੀਗੜ੍ਹ: ਅੱਜ ਕੱਲ੍ਹ ਯੂ-ਟਿਊਬ ਨਾ ਸਿਰਫ਼ ਨੌਜਵਾਨਾਂ ਲਈ ਸਗੋਂ ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਪੈਸਾ ਕਮਾਉਣ ਦਾ ਇੱਕ ਸਾਧਨ ਬਣ ਗਿਆ ਹੈ। ਅੱਜ ਹਰ ਇੱਕ ਆਪਣੇ ਅੰਦਰਲੇ ਹੁਨਰ ਨੂੰ ਬਾਹਰ ਦੁਨੀਆਂ ਸਾਹਮਣੇ ਪੇਸ਼ ਕਰ ਰਿਹਾ ਹੈ। ਸਿਰਫ ਯੂਟਿਊਬ ਹੀ ਨਹੀਂ ਬਲਕਿ ਵੱਡਿਆਂ ਤੋਂ ਲੈ ਕੇ ਬੱਚੇ ਵੀ ਇੰਸਟਾਗ੍ਰਾਮ 'ਤੇ ਵੀਡੀਓ ਬਣਾ ਕੇ ਸਟਾਰਡਮ ਹਾਸਲ ਕਰ ਰਹੇ ਹਨ।
ਕੋਈ ਕੁਕਿੰਗ, ਕੋਈ ਬਿਊਟੀ ਅਤੇ ਕੋਈ ਫੈਸ਼ਨ ਟਿਪਸ ਅਤੇ ਕੁਝ ਲੋਕਾਂ ਨੂੰ ਹੱਸਾ ਕੇ ਆਪਣਾ ਦੀਵਾਨਾ ਬਣਾ ਰਹੇ ਹਨ। ਅਸੀਂ ਤੁਹਾਨੂੰ ਅਜਿਹੀ ਹੀ ਇੱਕ ਬੱਚੀ ਬਾਰੇ ਦੱਸਣ ਜਾ ਰਹੇ ਹਾਂ ਜੋ ਪੰਜਾਬੀ ਸੱਭਿਆਚਾਰ ਰਾਹੀਂ ਲੱਖਾਂ ਲੋਕਾਂ ਦਾ ਦਿਲ ਜਿੱਤ ਰਹੀ ਹੈ ਅਤੇ ਹੁਣ ਉਹ ਪੰਜਾਬੀ ਦੀ ਦਿੱਗਜਾਂ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ।
- " class="align-text-top noRightClick twitterSection" data="
">
ਜੀ ਹਾਂ...ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਨਾਭਾ ਸ਼ਹਿਰ ਦੇ ਰਹਿਣ ਵਾਲੇ ਪੰਜਾਬੀ ਯੂਟਿਊਬਰ ਕਨਿਸ਼ਠਾ ਕੌਸ਼ਿਕ ਯਾਨੀ ਕਿ ਕਿਸ਼ਤੂ ਕੇ ਦੀ। ਜੋ ਪੰਜਾਬੀ ਲੋਕ ਗੀਤ ਗਾ ਕੇ ਅਤੇ ਨੱਚ ਕੇ ਪ੍ਰਸਿੱਧੀ ਖੱਟ ਰਹੀ ਹੈ। ਇਸ ਬੱਚੀ ਦੇ ਵੀਡੀਓਜ਼ ਨੂੰ ਯੂਟਿਊਬ ਤੇ ਹੀ ਨਹੀਂ ਇੰਸਟਾਗ੍ਰਾਮ 'ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
- " class="align-text-top noRightClick twitterSection" data="
">
ਤੀਜੀ ਜਮਾਤ ਵਿੱਚ ਪੜ੍ਹਦੀ ਕਿਸ਼ਤੂ ਬੋਲੀ ਅਤੇ ਗਿੱਧੇ ਰਾਹੀਂ ਪੰਜਾਬੀ ਲੋਕ ਗੀਤਾਂ ਨੂੰ ਸੰਭਾਲ ਰਹੀ ਹੈ। ਕਿਸ਼ਤੂ ਨੂੰ 2 ਸਾਲ ਦੀ ਉਮਰ ਤੋਂ ਹੀ ਬੋਲੀਆਂ ਅਤੇ ਗਿੱਧਾ ਪਾਉਣ ਦਾ ਸ਼ੌਕੀਨ ਹੈ। ਕਿਸ਼ਤੂ ਦਾ ਸੁਪਨਾ ਟੀਵੀ 'ਤੇ ਦਿਖਾਈ ਦੇਣਾ ਹੈ। ਨਾਲ ਹੀ ਉਹ ਇੱਕ ਅਦਾਕਾਰ, ਗਾਇਕ ਬਣਨਾ ਚਾਹੁੰਦੀ ਹੈ। ਕਿਸ਼ਤੂ ਨੂੰ ਯੂਟਿਊਬ ਉਤੇੇ 479 ਹਜ਼ਾਰ ਲੋਕ ਪਸੰਦ ਕਰਦੇ ਹਨ ਅਤੇ ਇੰਸਟਾਗ੍ਰਾਮ ਉਤੇ ਕਿਸ਼ਤੂ ਨੂੰ 351 ਹਜ਼ਾਰ ਲੋਕ ਪਸੰਦ ਕਰਦੇ ਹਨ।
- " class="align-text-top noRightClick twitterSection" data="
">
ਪਾਲੀਵੁੱਡ ਵਿੱਚ ਡੈਬਿਊ: ਉਸਦਾ ਅਦਾਕਾਰੀ ਦਾ ਸੁਪਨਾ ਜਲਦ ਹੀ ਪੂਰਾ ਹੋਣ ਜਾ ਰਿਹਾ ਹੈ, ਕਿਉਂਕਿ ਉਹ ਪੰਜਾਬੀ ਦੀ ਖੂਬਸੂਰਤ ਅਦਾਕਾਰਾ ਤਾਨੀਆ ਅਤੇ ਗੁਰਪ੍ਰੀਤ ਘੁੱਗੀ ਨਾਲ ਸ੍ਰਕੀਨ ਸਾਂਝੀ ਕਰਦੀ ਨਜ਼ਰ ਆਵੇਗੀ। ਜੀ ਹਾਂ... ਹਾਲ ਹੀ ਵਿੱਚ ਅਦਾਕਾਰਾ ਨੇ ਫਿਲਮ 'ਕਣਕਾਂ ਦੇ ਓਹਲੇ' ਦਾ ਐਲਾਨ ਕੀਤਾ ਅਤੇ ਦੱਸਿਆ ਸੀ ਕਿ ਇਸ ਵਿੱਚ ਨੰਨ੍ਹੀ ਕਿਸ਼ਤੂ ਵੀ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
- " class="align-text-top noRightClick twitterSection" data="
">
ਫਿਲਮ ਬਾਰੇ: ਅਦਾਕਾਰਾ ਤਾਨੀਆ ਨੇ ਫਿਲਮ ਦੇ ਐਲਾਨ ਦੇ ਨਾਲ ਪੋਸਟਰ ਸਾਂਝਾ ਕੀਤਾ ਸੀ ਅਤੇ ਪੋਸਟਰ ਵਿੱਚ ਇੱਕ ਖੇਤ ਦਿਖਾਇਆ ਗਿਆ ਸੀ ਅਤੇ ਟਾਈਟਲ ਵੀ ਇਸੇ ਫੌਂਟ ਵਿੱਚ ਲਿਖਿਆ ਗਿਆ ਸੀ। ਕਣਕਾਂ ਦੇ ਓਹਲੇ ਨੂੰ ਗੁਰਜਿੰਦ ਮਾਨ ਦੁਆਰਾ ਲਿਖਿਆ ਗਿਆ ਹੈ ਅਤੇ ਇਸ ਦਾ ਨਿਰਦੇਸ਼ਨ ਤੇਜਿੰਦਰ ਸਿੰਘ ਕਰਨਗੇ। ਫਿਲਮ ਦੀ ਰਿਲੀਜ਼ ਡੇਟ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਫਿਲਮ ਇਸ ਸਾਲ ਹੀ ਰਿਲੀਜ਼ ਹੋਵੇਗੀ। ਫਿਲਮ ਦੀ ਸ਼ੂਟਿੰਗ ਇਸ ਫਰਵਰੀ ਨੂੰ ਸ਼ੁਰੂ ਹੋ ਰਹੀ ਹੈ।
ਇਹ ਵੀ ਪੜ੍ਹੋ:Shehnaaz Gill: ਗੁਰੂ ਰੰਧਾਵਾ ਨੇ ਇਸ ਅੰਦਾਜ਼ ਵਿੱਚ ਦਿੱਤੀਆਂ ਸ਼ਹਿਨਾਜ਼ ਨੂੰ ਜਨਮਦਿਨ ਦੀਆਂ ਵਧਾਈਆਂ