ETV Bharat / entertainment

Sunny Deol Birthday: ਸੰਨੀ ਦਿਓਲ ਨਹੀਂ ਬਲਕਿ ਇਹ ਹੈ 'ਗਦਰ' ਅਦਾਕਾਰ ਦਾ ਅਸਲੀ ਨਾਂ, ਤੁਸੀ ਵੀ ਜਾਣੋ - ਅਦਾਕਾਰ ਸੰਨੀ ਦਿਓਲ

Sunny Deol Birthday: ਅੱਜ 19 ਅਕਤੂਬਰ ਨੂੰ ਸੰਨੀ ਦਿਓਲ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ ਅਤੇ ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਅਦਾਕਾਰ ਨਾਲ ਸੰਬੰਧਤ ਕੁੱਝ ਖਾਸ ਗੱਲਾਂ ਦੱਸਾਂਗੇ।

Sunny Deol Birthday
Sunny Deol Birthday
author img

By ETV Bharat Punjabi Team

Published : Oct 19, 2023, 11:16 AM IST

ਹੈਦਰਾਬਾਦ: ਬਾਲੀਵੁੱਡ ਅਦਾਕਾਰ ਸੰਨੀ ਦਿਓਲ (Sunny Deol birthday) ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਸੰਨੀ ਦਿਓਲ ਦਾ ਜਨਮ 19 ਅਕਤੂਬਰ 1957 ਨੂੰ ਬਾਲੀਵੁੱਡ ਐਕਟਰ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਘਰ ਹੋਇਆ ਸੀ। ਸੰਨੀ ਨੇ ਸਿਨੇਮਾ ਜਗਤ 'ਚ ਲਗਭਗ 4 ਦਹਾਕੇ ਬਿਤਾਏ ਹਨ ਅਤੇ ਇਸ ਦੌਰਾਨ ਉਹ ਲਗਭਗ 100 ਫਿਲਮਾਂ ਦਾ ਹਿੱਸਾ ਬਣ ਚੁੱਕੇ ਹਨ।

ਸੰਨੀ ਦਿਓਲ ਦਾ ਅਸਲੀ ਨਾਂ: ਸੰਨੀ ਦਿਓਲ (Sunny Deol birthday) ਦਾ ਪਹਿਲਾਂ ਨਾਂ ਅਜੇ ਸਿੰਘ ਦਿਓਲ ਸੀ, ਪਰ ਫਿਰ ਹਰ ਕੋਈ ਉਨ੍ਹਾਂ ਨੂੰ ਪਿਆਰ ਨਾਲ ਸੰਨੀ ਕਹਿ ਕੇ ਬੁਲਾਉਣ ਲੱਗ ਪਿਆ ਅਤੇ ਫਿਰ ਉਹਨਾਂ ਦਾ ਇਹੀ ਨਾਂ ਪੱਕਾ ਹੋ ਗਿਆ।

ਸੰਨੀ ਦਿਓਲ ਦੇ ਕਰੀਅਰ ਦੀ ਪਹਿਲੀ ਫਿਲਮ: ਸੰਨੀ ਦਿਓਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਬੇਤਾਬ' ਨਾਲ ਕੀਤੀ ਸੀ, ਇਸ ਫਿਲਮ ਵਿੱਚ ਉਹਨਾਂ ਨਾਲ ਅਦਾਕਾਰਾ ਅੰਮ੍ਰਿਤਾ ਸਿੰਘ ਸੀ। ਸੰਨੀ ਦਿਓਲ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਲਈ ਸਰਵੋਤਮ ਅਦਾਕਾਰ ਦਾ ਫਿਲਮਫੇਅਰ ਅਵਾਰਡ ਵੀ ਮਿਲ ਚੁੱਕਾ ਹੈ। ਉਹਨਾਂ ਨੇ ਆਪਣੇ ਕਰੀਅਰ ਵਿੱਚ 'ਬਾਰਡਰ', 'ਦਾਮਿਨੀ', 'ਘਾਇਲ', 'ਚੁੱਪ', 'ਡਰ', 'ਗਦਰ', 'ਬਦਨਾਮ' ਵਰਗੀਆਂ ਕਈ ਹਿੱਟ ਫਿਲਮਾਂ ਸਿਨੇਮਾ ਜਗਤ ਨੂੰ ਦਿੱਤੀਆਂ ਹਨ। ਅਦਾਕਾਰ ਨੇ ਹਾਲ ਹੀ ਵਿੱਚ ਹਿੰਦੀ ਸਿਨੇਮਾ ਨੂੰ ਬਲਾਕਬਸਟਰ ਫਿਲਮ 'ਗਦਰ 2' ਦਿੱਤੀ ਹੈ, ਜਿਸ ਨੇ ਪੂਰੇ ਹਿੰਦੀ ਸਿਨੇਮਾ ਵਿੱਚ ਧੂੰਮਾਂ ਪਾ ਦਿੱਤੀਆਂ ਹਨ।

ਸੰਨੀ ਦਿਓਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਸੂਚੀ 'ਚ 'ਲਾਹੌਰ 1947', 'ਬਾਪ', 'ਆਪਨੇ 2', 'ਬਾਰਡਰ 2' ਅਤੇ 'ਮਾਂ ਤੁਝੇ ਸਲਾਮ 2' ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਅਯੁੱਧਿਆ ਰਾਮ ਜਨਮ ਭੂਮੀ 'ਤੇ ਬਣ ਰਹੀ ਫਿਲਮ 'ਚ ਵੀ ਨਜ਼ਰ ਆਵੇਗਾ। ਇੰਨਾ ਹੀ ਨਹੀਂ ਉਹ ਫਿਲਮ 'ਜੋਸੇਫ' ਦੇ ਹਿੰਦੀ ਰੀਮੇਕ 'ਚ ਵੀ ਨਜ਼ਰ ਆਉਣ ਵਾਲੇ ਹਨ। ਖਬਰਾਂ ਮੁਤਾਬਕ ਇਨ੍ਹਾਂ ਫਿਲਮਾਂ ਤੋਂ ਇਲਾਵਾ ਸੰਨੀ ਦਿਓਲ ਕੋਲ ਇੱਕ ਮਰਾਠੀ ਫਿਲਮ ਵੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.