ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਵਰਸਟਾਈਲ ਅਤੇ ਉਮਦਾ ਐਕਟਰ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਹਨ ਅਦਾਕਾਰ ਕਰਤਾਰ ਚੀਮਾ, ਜੋ ਰਿਲੀਜ਼ ਹੋਣ ਜਾ ਰਹੀ ਆਪਣੀ ਨਵੀਂ ਪੰਜਾਬੀ ਫਿਲਮ 'ਖਿਡਾਰੀ' ਦੁਆਰਾ ਇੱਕ ਨਵੇਂ ਸਿਨੇਮਾ ਅਧਿਆਏ ਵੱਲ ਵਧਣ ਜਾ ਰਹੇ ਹਾਂ, ਜਿੰਨਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਪਲੇਠਾ ਲੁੱਕ ਅੱਜ ਜਾਰੀ ਕਰ ਦਿੱਤਾ ਗਿਆ ਹੈ।
'ਜੀਐਫਐਮ' ਅਤੇ 'ਰਿਵੀਸਜਿੰਗ ਇੰਟਰਟੇਨਮੈਂਟ' ਦੇ ਬੈਨਰਜ਼ ਅਧੀਨ ਬਣਾਈ ਗਈ ਉਕਤ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਮਾਨਵ ਸ਼ਾਹ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਸਿਕੰਦਰ 2', 'ਅੜਬ ਮੁਟਿਆਰਾਂ', 'ਲਾਟੂ', 'ਜੱਟ ਬ੍ਰਦਰਜ਼' ਤੋਂ ਇਲਾਵਾ ਜੀ5 ਦੀ ਹਾਲੀਆਂ ਸਮੇਂ ਰਿਲੀਜ਼ ਹੋਈ 'ਯੂਨਾਈਟਡ ਕੱਚੇ' ਵੀ ਸ਼ਾਮਿਲ ਰਹੀ ਹੈ, ਜਿਸ ਵਿੱਚ ਸੁਨੀਲ ਗਰੋਵਰ, ਸਤੀਸ਼ ਸ਼ਾਹ ਵੱਲੋਂ ਲੀਡ ਭੂਮਿਕਾਵਾਂ ਨਿਭਾਈਆਂ ਗਈਆਂ ਹਨ।
ਯੂਨਾਈਟਡ ਕਿੰਗਡਮ ਦੀਆਂ ਵੱਖ-ਵੱਖ ਲੋਕੇਸ਼ਨਜ਼ ਤੋਂ ਇਲਾਵਾ ਚੰਡੀਗੜ੍ਹ-ਪੰਜਾਬ ਵਿਖੇ ਫਿਲਮਬੱਧ ਕੀਤੀ ਗਈ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਗੁਰਨਾਮ ਭੁੱਲਰ, ਸੁਰਭੀ ਜਯੋਤੀ, ਪ੍ਰਭ ਗਰੇਵਾਲ, ਲਖਵਿੰਦਰ, ਨਵਦੀਪ ਕਲੇਰ, ਸੰਜੂ ਸੋਲੰਕੀ, ਰਾਹੁਲ ਜੁੰਗਰਾਲ ਸ਼ਾਮਿਲ ਹਨ, ਜਿੰਨਾਂ ਨਾਲ ਅਦਾਕਾਰ ਕਰਤਾਰ ਚੀਮਾ ਬਿਲਕੁਲ ਨਵੇਂ ਅਵਤਾਰ ਵਿੱਚ ਨਜ਼ਰ ਆਉਣਗੇ, ਜੋ ਹੁਣ ਤੱਕ ਨਿਭਾਈਆਂ ਆਪਣੀਆਂ ਭੂਮਿਕਾਵਾਂ ਨਾਲੋਂ ਇੱਕਦਮ ਅਲਹਦਾ ਕਿਰਦਾਰ ਪਲੇ ਕਰਦੇ ਨਜ਼ਰੀ ਪੈਣਗੇ।
ਪਾਲੀਵੁੱਡ ਦੀਆਂ ਇਸ ਵਰ੍ਹੇ ਰਿਲੀਜ਼ ਹੋਣ ਵਾਲੀਆਂ ਵੱਡੀਆਂ ਅਤੇ ਮਲਟੀ-ਸਟਾਰਰ ਫਿਲਮਾਂ ਵਿੱਚ ਸ਼ਾਮਿਲ ਹੈ ਉਕਤ ਫਿਲਮ, ਜਿਸ ਦੇ ਨਿਰਮਾਤਾ ਪਰਮਜੀਤ ਸਿੰਘ, ਰਵਿਸ਼ ਅਬਰੋਲ, ਅਕਾਸ਼ਦੀਪ ਚਾਲੀ, ਗਗਨਦੀਪ ਚਾਲੀ, ਸਟੋਰੀ ਅਤੇ ਸਕਰੀਨ ਪਲੇਅ ਲੇਖਕ ਧੀਰਜ ਕੇਦਾਰਨਾਥ ਰਤਨ, ਸਿਨੇਮਾਟੋਗ੍ਰਾਫ਼ਰ ਅਕਾਸ਼ਦੀਪ ਪਾਂਡੇ, ਸੰਪਾਦਕ ਹਰਦੀਪ ਸਿੰਘ ਰੀਨ ਅਤੇ ਐਸੋਸੀਏਟ ਨਿਰਦੇਸ਼ਕ ਗੌਰਵ ਸਰਾਂ, ਸਚਿਨ ਅਰੋੜਾ, ਜਸਵਿੰਦਰ ਸੋਢੀ ਹਨ।
ਉਤਰਾਅ ਅਤੇ ਚੜਾਅ ਭਰੇ ਕਈ ਪੜਾਵਾਂ ਦਾ ਸਾਹਮਣਾ ਆਪਣੇ ਹੁਣ ਤੱਕ ਦੇ ਅਦਾਕਾਰੀ ਕਰੀਅਰ ਦੌਰਾਨ ਕਰ ਚੁੱਕੇ ਹਨ ਅਦਾਕਾਰ ਕਰਤਾਰ ਚੀਮਾ, ਜੋ ਬੇਸ਼ੁਮਾਰ ਫਿਲਮਾਂ ਵਿੱਚ ਆਪਣੀ ਬੇਹਤਰੀਨ ਅਤੇ ਅਨੂਠੀ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਕਰਵਾ ਚੁੱਕੇ ਹਨ, ਜਿੰਨਾਂ ਦੀਆਂ ਬਹੁ-ਚਰਚਿਤ ਰਹੀਆਂ ਫਿਲਮਾਂ ਵਿੱਚ 'ਥਾਨਾ ਸਦਰ', 'ਸਿੰਘਮ', 'ਦੁਸ਼ਮਣ', 'ਸਿਕੰਦਰ', 'ਸਿਕੰਦਰ 2', 'ਰੰਗ ਪੰਜਾਬ ਦੇ', 'ਮਿੱਟੀ ਨਾਲ ਫਰੋਲ ਜੋਗੀਆ', 'ਦਾਰਾ', 'ਸਿਆਸਤ', 'ਮਿੱਟੀ' ਆਦਿ ਸ਼ੁਮਾਰ ਰਹੀਆਂ ਹਨ। ਇਸ ਤੋਂ ਇਲਾਵਾ ਉਨਾਂ ਦੀ ਹਾਲ ਹੀ ਦੇ ਦਿਨਾਂ ਵਿੱਚ ਰਿਲੀਜ਼ ਹੋਈ 'ਵਾਈਟ ਪੰਜਾਬ' ਨੇ ਵੀ ਉਨਾਂ ਦੀਆਂ ਨਿਵੇਕਲੀਆਂ ਪਾਈਆਂ ਪੈੜਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।