ETV Bharat / entertainment

Karan Sherpuri: ਕਰਨ ਸ਼ੇਰਪੁਰੀ ਨੇ ਕੈਨੇਡਾ ਵਿਖੇ ਪੂਰੀ ਕੀਤੀ ਨਵੇਂ ਗੀਤ ਦੀ ਸ਼ੂਟਿੰਗ, ਜਲਦ ਹੋਵੇਗਾ ਰਿਲੀਜ਼

ਕਈ ਨੌਜਵਾਨ ਪੰਜਾਬੀ ਗਾਇਕ ਸੰਗੀਤ ਜਗਤ ਵਿੱਚ ਮੀਲ ਪੱਥਰ ਖੜ੍ਹੇ ਕਰ ਰਹੇ ਹਨ, ਇਸ ਲਿਸਟ ਵਿੱਚ ਇੱਕ ਗਾਇਕ ਕਰਨ ਸ਼ੇਰਪੁਰੀ ਵੀ ਹਨ, ਜਿਹੜੇ ਕਿ ਅੱਜ ਕੱਲ੍ਹ ਕੈਨੇਡਾ ਵਿਖੇ ਆਪਣੇ ਨਵੇਂ ਗੀਤ ਦੀ ਵੀਡੀਓ ਪੂਰੀ ਕਰ ਰਹੇ ਹਨ।

Karan Sherpuri
Karan Sherpuri
author img

By

Published : Mar 14, 2023, 3:49 PM IST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਜਗਤ ਵਿਚ ਪੜਾਅ ਦਰ ਪੜਾਅ ਮਜ਼ਬੂਤ ਮੀਲ ਪੱਥਰ ਸਥਾਪਿਤ ਕਰਨ ਵੱਲ ਵਧ ਰਹੇ ਨੌਜਵਾਨ ਗਾਇਕ ਕਰਨ ਸਿੰਘ ਸ਼ੇਰਪੁਰੀ ਨੇ ਆਪਣੇ ਨਵੇਂ ਗੀਤ ‘ਸਨੈਪੀ ਬੀਟਸ’ ਸੰਬੰਧਤ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਕੈਨੇਡਾ ਵਿਖੇ ਪੂਰੀ ਕਰ ਲਈ ਹੈ, ਜਿਸ ਨੂੰ ਜਲਦ ਹੀ ਦੇਸ਼, ਵਿਦੇਸ਼ ਦੀ ਪੰਜਾਬੀ ਸੰਗੀਤ ਮਾਰਕੀਟ ਵਿਚ ਜਾਰੀ ਕੀਤਾ ਜਾਵੇਗਾ।

ਉਕਤ ਗੀਤ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਸ਼ੇਰਪੁਰੀ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਨਵੇਂ ਮਿਊਜ਼ਿਕ ਵੀਡੀਓ ਨੂੰ ਵੈਨਕੂਵਰ ਅਤੇ ਬ੍ਰਿਟਿਸ ਕੋਲੰਬੀਆਂ ਦੀਆਂ ਹੋਰ ਕਈ ਮਨਮੋਹਕ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨਾਲ ਮਾਡਲ ਵਜੋਂ ਰੈਵ ਹੰਜਰਾ ਫੀਚਰਿੰਗ ਕਰਦੀ ਨਜ਼ਰ ਆਵੇਗੀ।

ਕਰਨ ਸਿੰਘ ਸ਼ੇਰਪੁਰੀ
ਕਰਨ ਸਿੰਘ ਸ਼ੇਰਪੁਰੀ

ਉਨ੍ਹਾਂ ਦੱਸਿਆ ਕਿ ਇਸ ਵੀਡੀਓ ਦਾ ਨਿਰਦੇਸ਼ਨ ਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਮੰਨੇ ਪ੍ਰਮੰਨੇ ਮਿਊਜ਼ਿਕ ਵੀਡੀਓ ਨਿਰਦੇਸ਼ਕ ਗਿਫ਼ਟੀ ਨਾਲ ਕਈ ਵੱਡੇ ਵੀਡੀਓਜ਼ ਵਿਚ ਜੁੜੇ ਰਹੇ ਹਨ। ਪੰਜਾਬ ਦੇ ਮਾਲਵਾ ਅਧੀਨ ਆਉਂਦੇ ਜ਼ਿਲ੍ਹਾਂ ਫ਼ਰੀਦਕੋਟ ਨਾਲ ਤਾਲੁਕ ਰੱਖਦੇ ਗਾਇਕ ਸ਼ੇਰਪੁਰੀ ਦੱਸਦੇ ਹਨ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਪੁਰਾਤਨ ਗੀਤ-ਸੰਗੀਤ ਨਾਲ ਲੰਮੇਰ੍ਹੇ ਸਮੇਂ ਤੋਂ ਜੁੜਿਆ ਆ ਰਿਹਾ ਹੈ ਅਤੇ ਪਰਿਵਾਰਿਕ ਮਿਲੀਆਂ ਇੰਨ੍ਹਾਂ ਸੰਗੀਤ ਪਰੰਪਰਾਵਾਂ ਨੂੰ ਹੀ ਅੱਗੇ ਤੋਰਨ ਲਈ ਉਹ ਲਗਾਤਾਰ ਇਸ ਖਿੱਤੇ ਵਿਚ ਯਤਨਸ਼ੀਲ ਹਨ।

ਕਰਨ ਸਿੰਘ ਸ਼ੇਰਪੁਰੀ
ਕਰਨ ਸਿੰਘ ਸ਼ੇਰਪੁਰੀ

ਪੰਜਾਬੀ ਸੰਗੀਤ ਜਗਤ ਦੀ ਉਚਕੋਟੀ ਜੋੜ੍ਹੀ ਬੀ ਪਰਾਕ ਅਤੇ ਜਾਨੀ ਨਾਲ ‘ਕਾਫ਼ਿਰ’ ਗੀਤ ਬਤੌਰ ਗਾਇਕ ਕਰ ਚੁੱਕੇ ਕਰਨ ਦੱਸਦੇ ਹਨ ਕਿ ਉਨ੍ਹਾਂ ਦੇ ਹਾਲੀਆ ਹੋਰ ਗੀਤਾਂ ਵਿਚ ‘ਸਾਹੇ ਵਾਲੀ ਗੰਢ’ ਵੀ ਕਾਫ਼ੀ ਮਕਬੂਲੀਅਤ ਹਾਸਿਲ ਕਰਨ ਵਿਚ ਸਫ਼ਲ ਰਿਹਾ ਹੈ, ਜਿਸ ਨਾਲ ਪੰਜਾਬ ਤੋਂ ਬਾਹਰ ਸੱਤ ਸੁਮੰਦਰ ਪਾਰ ਤੱਕ ਉਨ੍ਹਾਂ ਨੂੰ ਆਪਣੀ ਪਹਿਚਾਣ ਸਥਾਪਿਤ ਕਰ ਲੈਣ ਵਿਚ ਕਾਮਯਾਬੀ ਮਿਲ ਰਹੀ ਹੈ।

ਕਰਨ ਸਿੰਘ ਸ਼ੇਰਪੁਰੀ
ਕਰਨ ਸਿੰਘ ਸ਼ੇਰਪੁਰੀ

ਉਕਤ ਮਿਊਜ਼ਿਕ ਵੀਡੀਓਜ਼ ਦੀ ਸ਼ਾਨਦਾਰ ਸੰਪੂਰਨਤਾ ਤੋਂ ਬਾਅਦ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਗਾਇਕ ਕਰਨ ਅਨੁਸਾਰ ਪਿਛਲੇ ਲੰਮੇਂ ਸਮੇਂ ਦੇ ਕੈਨੇਡਾ ਵਸੇਬੇ ਦੇ ਬਾਵਜੂਦ ਆਪਣੀਆਂ ਅਸਲ ਜੜ੍ਹਾਂ ਪ੍ਰਤੀ ਉਨ੍ਹਾਂ ਦਾ ਮੋਹ ਕਦੇ ਨਹੀਂ ਘਟਿਆ ਅਤੇ ਇਹੀ ਕਾਰਨ ਹੈ ਕਿ ਉਹ ਇੱਥੋਂ ਦੀ ਜਿੰਦਗੀ ਦੇ ਅਤਿ ਰੁਝੇਵਿਆਂ ਭਰਪੂਰ ਸ਼ਡਿਊਲ ਦੇ ਬਾਵਜੂਦ ਸਮੇਂ ਸਮੇਂ ਆਪਣੀ ਸੰਗੀਤ ਵਿਰਾਸਤ ਲਈ ਕੁਝ ਨਾ ਕੁਝ ਵਿਲੱਖਣ ਕਰਨ ਲਈ ਯਤਨ ਕਰਦੇ ਰਹਿੰਦੇ ਹਨ।

ਉਨ੍ਹਾਂ ਦੱਸਿਆ ਕਿ ਨਵੇਂ ਗੀਤ ਦਾ ਸਮੱਗਰੀ ਅਤੇ ਟਾਈਟਲ ਹਾਲਾਂਕਿ ਮੌਜੂਦਾ ਨੌਜਵਾਨ ਪੀੜ੍ਹੀ ਦੀ ਹੀ ਮੰਗ ਨੂੰ ਜਿਆਦਾ ਪ੍ਰਤੀਨਿਧਤਾ ਕਰਦਾ ਹੈ, ਪਰ ਇਸ ਵਿਚਲੇ ਸ਼ਬਦਾਂ ਅਤੇ ਗਾਉਣ ਦੇ ਅੰਦਾਜ਼ ਨੂੰ ਬਹੁਤ ਹੀ ਸਰਲ ਰੱਖਿਆ ਗਿਆ ਹੈ, ਜਿਸ ਦੇ ਮੱਦੇਨਜ਼ਰ ਹਰ ਵਰਗ ਪੰਜਾਬੀ ਨੂੰ ਆਧੁਨਿਕ ਸੰਗੀਤ ਅਤੇ ਸਾਂਚੇ ਦੇ ਬਾਵਜੂਦ ਇਹ ਪੰਜਾਬੀਅਤ ਟੁੰਬਣਾ ਜ਼ਰੂਰ ਦੇਵੇਗਾ।

ਇਹ ਵੀ ਪੜ੍ਹੋ:Karan Aujla's first Punjabi film: ਪੰਜਾਬੀ ਫਿਲਮ ਜਗਤ ਵਿੱਚ ਡੈਬਿਊ ਕਰਨਗੇ ਕਰਨ ਔਜਲਾ, ਕੀਤਾ ਆਪਣੀ ਪਹਿਲੀ ਫਿਲਮ ਦਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.