ਅੰਮ੍ਰਿਤਸਰ: ਫਿਲਮ ਨਿਰਮਾਤਾ ਕਰਨ ਜੌਹਰ ਸ਼ਨੀਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਇਸ ਦੌਰਾਨ ਕਰਨ ਜੌਹਰ ਦੀ ਮਾਂ ਹੀਰੂ ਜੌਹਰ ਤੇ ਰਾਣੀ ਮੁਖਰਜੀ ਵੀ ਮੌਜੂਦ ਸਨ। ਦਿਲਚਸਪ ਗੱਲ ਇਹ ਹੈ ਕਿ ਸ਼ਨੀਵਾਰ ਨੂੰ ਜੌਹਰ ਦੀ ਮਾਂ ਹੀਰੂ ਜੌਹਰ 80ਵਾਂ ਜਨਮਦਿਨ ਸੀ, ਜਿਸ ਕਾਰਨ ਕਰਨ ਜੌਹਰ ਮਾਂ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਪਹੁੰਚੇ। ਇਸ ਤੋਂ ਇਲਾਵਾ ਫਿਲਮ ਨਿਰਮਾਤਾ ਨੇ ਆਪਣੀ ਮਾਂ ਲਈ ਦਿਲ ਨੂੰ ਛੂਹ ਲੈਣ ਵਾਲਾ ਨੋਟ ਵੀ ਲਿਖਿਆ। ਕਰਨ ਨੇ ਆਪਣੀ, ਮਾਂ, ਮਰਹੂਮ ਪਿਤਾ ਅਤੇ ਬੱਚਿਆਂ ਯਸ਼ ਅਤੇ ਰੂਹੀ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਵੱਖ-ਵੱਖ ਅਦਾਕਾਰ ਸ੍ਰੀ ਦਰਬਾਰ ਸਾਹਿਬ ਹੋ ਰਹੇ ਨਤਮਸਤਕ : ਜ਼ਿਕਰਯੋਗ ਹੈ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਲਗਾਤਾਰ ਹੀ ਵੱਖ-ਵੱਖ ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚ ਰਹੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਹਨ। ਪਿਛਲੇ ਦਿਨੀਂ ਨੀਰੂ ਬਾਜਵਾ, ਜੱਸ ਬਾਜਵਾ, ਕੁਲਵਿੰਦਰ ਬਿੱਲਾ ਅਤੇ ਗੁਰਦਾਸ ਮਾਨ ਵੀ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਕੇ ਗਏ ਹਨ, ਜਿਸ ਤੋਂ ਬਾਅਦ ਅੱਜ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਅਤੇ ਬਾਲੀਵੁੱਡ ਫਿਲਮ ਨਿਰਦੇਸ਼ਕ ਕਰਨ ਜੌਹਰ ਅਤੇ ਉਸਦਾ ਪਰਿਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ।
ਇਹ ਵੀ ਪੜ੍ਹੋ : Search Opration Amritpal Live Updates: ਅੰਮ੍ਰਿਤਪਾਲ ਸਿੰਘ ਦੀ ਤਲਾਸ਼ ਜਾਰੀ, ਅੰਮ੍ਰਿਤਪਾਲ ਦੇ ਸਾਥੀਆਂ ਨੂੰ ਅਸਮ ਲੈਕੇ ਪਹੁੰਚੀ ਪੁਲਿਸ
ਅੰਮ੍ਰਿਤਸਰ ਵਿਚ ਚੱਲ ਰਹੀ ਫਿਲਮਾਂ ਦੀ ਸ਼ੂਟਿੰਗ : ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਕਿ ਅੰਮ੍ਰਿਤਸਰ ਵਿਚ ਕੁਝ ਫ਼ਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੈ, ਜਿਸਦੇ ਚਲਦੇ ਲਗਾਤਾਰ ਹੀ ਫ਼ਿਲਮੀ ਸਿਤਾਰੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਹਨ। ਦੱਸਣਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਸ਼ਿਲਪਾ ਸ਼ੈੱਟੀ, ਕਪਿਲ ਸ਼ਰਮਾ, ਗੁਰਦਾਸ ਮਾਨ, ਨੀਰੂ ਬਾਜਵਾ, ਕੁਲਵਿੰਦਰ ਬਿੱਲਾ, ਜੱਸ ਬਾਜਵਾ, ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਵੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗਏ ਹਨ। ਇਸ ਦੇ ਚੱਲਦਿਆਂ ਬੀਤੇ ਦਿਨ ਕਰਨ ਜੌਹਰ ਅਤੇ ਰਾਣੀ ਮੁਖਰਜੀ ਵੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ।
ਇਹ ਵੀ ਪੜ੍ਹੋ : Moosewala Death Anniversary Updates : ਮੂਸੇਵਾਲਾ ਦੇ ਬਰਸੀ ਸਮਾਗਮ 'ਚ ਪਹੁੰਚਣੀ ਸ਼ੁਰੂ ਹੋਈ ਸੰਗਤ, ਦੇਖੋ ਮੌਕੇ ਦੀਆਂ ਤਸਵੀਰਾਂ