ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬੀ ਮੰਨੋਰੰਜਨ ਜਗਤ ਵਿੱਚ ਇੱਕ ਗੱਲ ਕਾਫ਼ੀ ਜ਼ੋਰ ਫੜ ਰਹੀ ਸੀ, ਉਹ ਸੀ ਪੰਜਾਬੀ ਗਾਇਕ ਕਰਨ ਔਜਲਾ ਦਾ ਵਿਆਹ। ਕਿਹਾ ਜਾ ਰਿਹਾ ਸੀ ਕਿ ਗਾਇਕ ਦਾ 3 ਫਰਵਰੀ ਨੂੰ ਵਿਆਹ ਹੈ, ਇਸ ਬਾਰੇ ਪਹਿਲਾਂ ਗਾਇਕ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
ਹੁਣ ਇਸ ਅਫ਼ਵਾਹ ਬਾਰੇ ਗਾਇਕ ਨੇ ਖੁੱਲ ਕੇ ਦੱਸਿਆ। ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਜਾਰੀ ਕੀਤੀ ਅਤੇ ਇਸ ਤਰ੍ਹਾਂ ਦੀ ਅਫ਼ਵਾਹ ਫੈਲਾਉਣ ਵਾਲਿਆਂ ਦੀ ਰੱਜ ਕੇ ਕਲਾਸ ਲਾਈ। ਗਾਇਕ ਨੇ ਵੀਡੀਓ ਵਿੱਚ ਕਿਹਾ ਕਿ 'ਅੱਜ ਮੇਰਾ ਵਿਆਹ ਹੈ, ਮੈਂ ਸ਼ੂਟ ਤੋਂ ਬਾਅਦ ਆਪਣੇ ਵਿਆਹ ਉਤੇ ਵੀ ਜਾਣਾ ਹੈ' ਅਤੇ ਫਿਰ ਗਾਇਕ ਜ਼ੋਰਦਾਰ ਹੱਸਦੇ ਨਜ਼ਰ ਆਏ।
ਅਗਲੀ ਵੀਡੀਓ ਵਿੱਚ ਗਾਇਕ ਨੇ ਕਿਹਾ 'ਯਰ ਸੌਂਹ ਲੱਗੇ ਮੈਂ ਉਸ ਦਿਨ ਦਾ ਕੁੱਝ ਨਹੀਂ ਬੋਲਿਆ, ਜਿਸ ਦਿਨ ਦੀ ਖਬਰ ਉੱਡਣ ਲੱਗੀ ਆ, ਕਿਹਾ ਜਾ ਰਿਹਾ ਹੈ ਕਿ ਇਸ ਦਾ ਵਿਆਹ ਹੈ 3 ਫਰਵਰੀ ਨੂੰ, ਮੈਨੂੰ ਇਹਨਾਂ ਅਫ਼ਵਾਹ ਉਡਾਉਣ ਵਾਲਿਆਂ ਨੂੰ ਬੁੱਧੂ ਬਣਾ ਕੇ ਬਹੁਤ ਸੁਆਦ ਆਇਆ, ਤੁਹਾਨੂੰ ਇਵੇਂ ਕਿਉਂ ਲ਼ੱਗਦਾ ਹੈ ਕਿ ਤੁਸੀਂ ਆਲਵੇਜ਼ ਰਾਈਟ ਹੁੰਨੇ ਹੋ ਸਾਰੇ, ਤੁਹਾਨੂੰ ਇਵੇਂ ਹੀ ਕਿਉਂ ਲ਼ੱਗਦਾ ਹੈ ਕਿ ਜੋ ਖਬਰ ਤੁਹਾਡੇ ਕੋਲ ਆਈ ਆ ਉਹ ਸਹੀ ਹੀ ਆ, ਕਈ ਵਾਰ ਤੁਸੀਂ ਗਲਤ ਵੀ ਹੁੰਨੇ ਹੋ, ਸੋ ਥੋੜਾ ਜਿਹਾ ਧਿਆਨ ਨਾਲ ਪਾਇਆ ਕਰੋ ਖਬਰ, ਉਈ ਚੱਕ ਦਿੰਨੇ ਹੋ ਰੇਸ'।
ਵੀਡੀਓ ਵਿੱਚ ਜੇਕਰ ਗਾਇਕ ਦੇ ਕੱਪੜਿਆਂ ਦੀ ਗੱਲ ਕਰੀਏ ਤਾਂ ਗਾਇਕ ਨੇ ਨੀਲੇ ਰੰਗ ਦਾ ਕੋਟ ਪਾਇਆ ਹੋਇਆ ਹੈ, ਗਾਇਕ ਵੀਡੀਓ ਦੌਰਾਨ ਡਰਾਈਵਇੰਗ ਕਰਦੇ ਨਜ਼ਰ ਆ ਰਹੇ ਸਨ।
ਤੁਹਾਨੂੰ ਦੱਸ ਦਈਏ ਕਿ ਪਾਲੀਵੁੱਡ ਗਲਿਆਰੇ ਵਿੱਚ ਆਏ ਦਿਨ ਕੋਈ ਨਾ ਕੋਈ ਅਫ਼ਵਾਹ ਉੱਡਦੀ ਰਹਿੰਦੀ ਹੈ, ਇਸੇ ਤਰ੍ਹਾਂ ਹੀ ਗਾਇਕ ਨੇ ਇਹ ਵੀਡੀਓ ਸਾਂਝੀ ਕਰਕੇ ਸਭ ਦੀ ਬੋਲਤੀ ਬੰਦ ਕਰ ਦਿੱਤੀ ਹੈ।
ਤੁਹਾਨੂੰ ਦੱਸ ਦਈਏ ਕਿ ਗਾਇਕ ਕਰਨ ਔਜਲਾ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ, ਜਿਹਨਾਂ ਵਿੱਚ 'ਡੌਟ ਵਰੀ', 'ਹਾਂ ਹੈਗੇ ਆ', 'ਚਿੱਟਾ ਕੁੜਤਾ' ਆਦਿ ਹਨ।