ਹੈਦਰਾਬਾਦ: ਬਾਲੀਵੁੱਡ ਦੀ ਵਿਵਾਦਿਤ 'ਕੁਈਨ' ਕੰਗਨਾ ਰਣੌਤ ਦੀ ਫਿਲਮ 'ਤੇਜਸ' ਥੀਏਟਰਾਂ 'ਚ ਚੱਲ ਰਹੀ ਹੈ। ਤੇਜਸ 27 ਅਕਤੂਬਰ ਨੂੰ ਰਿਲੀਜ਼ ਹੋਈ ਸੀ। ਕੰਗਨਾ ਰਣੌਤ ਦੀ ਫਿਲਮ 'ਤੇਜਸ' ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਚਰਚਾ (Tejas Box Office Collection) ਸੀ। ਇਸ ਦੇ ਬਾਵਜੂਦ ਕੰਗਨਾ ਦੀ ਫਿਲਮ ਤੇਜਸ ਪਹਿਲੇ ਦਿਨ ਕੁਝ ਖਾਸ ਕਮਾਲ ਨਹੀਂ ਕਰ ਸਕੀ। ਫਿਲਮ ਨੇ ਪਹਿਲੇ ਦਿਨ ਸਿਰਫ 1.25 ਕਰੋੜ ਰੁਪਏ ਨਾਲ ਆਪਣਾ ਖਾਤਾ ਖੋਲ੍ਹਿਆ ਹੈ।
ਹੁਣ ਕਿਹਾ ਜਾ ਰਿਹਾ ਹੈ ਕਿ ਕੰਗਨਾ ਦੀ ਇੱਕ ਹੋਰ ਫਿਲਮ ਫਲਾਪ ਹੋਣ ਵੱਲ ਵੱਧ ਰਹੀ ਹੈ। ਫਿਲਮ 28 ਅਕਤੂਬਰ ਨੂੰ ਰਿਲੀਜ਼ ਦੇ ਦੂਜੇ ਦਿਨ ਵਿੱਚ ਐਂਟਰੀ ਲੈ ਚੁੱਕੀ ਹੈ। ਆਓ ਜਾਣਦੇ ਹਾਂ ਫਿਲਮ ਆਪਣੇ ਪਹਿਲੇ ਸ਼ਨੀਵਾਰ ਨੂੰ ਕਿੰਨੀ ਕਮਾਈ ਕਰ ਰਹੀ ਹੈ ਅਤੇ ਕੀ ਤੇਜਸ ਦੀ ਕਮਾਈ ਪਹਿਲੇ ਵੀਕੈਂਡ ਵਿੱਚ ਵਧੇਗੀ?
ਜ਼ਿਕਰਯੋਗ ਹੈ ਕਿ ਫਿਲਮ ਤੋਂ ਪਹਿਲੇ ਦਿਨ ਬਾਕਸ ਆਫਿਸ (Tejas Box Office Collection) 'ਤੇ 2 ਤੋਂ 3 ਕਰੋੜ ਰੁਪਏ ਦੀ ਕਮਾਈ ਕਰਨ ਦੀ ਉਮੀਦ ਸੀ ਪਰ ਫਿਲਮ 1.25 ਕਰੋੜ ਰੁਪਏ ਹੀ ਕਮਾ ਸਕੀ। ਇਸ ਦੇ ਨਾਲ ਹੀ ਸੈਕਨਿਲਕ ਦੀ ਰਿਪੋਰਟ ਮੁਤਾਬਕ ਫਿਲਮ ਦੂਜੇ ਦਿਨ 1.48 ਕਰੋੜ ਰੁਪਏ ਦੀ ਕਮਾਈ ਕਰ ਰਹੀ ਹੈ। ਮਤਲਬ ਫਿਲਮ ਆਪਣੇ ਪਹਿਲੇ ਸ਼ਨੀਵਾਰ ਨੂੰ ਵੀ 2 ਕਰੋੜ ਦੇ ਅੰਕੜੇ ਨੂੰ ਛੂਹ ਨਹੀਂ ਸਕੇਗੀ। ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੰਗਨਾ ਦੀ 'ਤੇਜਸ' ਆਪਣੇ ਪਹਿਲੇ ਵੀਕੈਂਡ 'ਚ 5 ਕਰੋੜ ਰੁਪਏ ਵੀ ਇਕੱਠਾ ਨਹੀਂ ਕਰ ਸਕੇਗੀ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ 4 ਸਾਲਾਂ ਵਿੱਚ ਕੰਗਨਾ ਰਣੌਤ ਨੇ 5 ਫਲਾਪ ਫਿਲਮਾਂ ਦਿੱਤੀਆਂ ਹਨ, ਜਿਸ ਵਿੱਚ ਹੁਣ ਤੇਜਸ ਦਾ ਨਾਮ ਵੀ ਜੁੜਣ ਜਾ ਰਿਹਾ ਹੈ। ਸਾਲ 2019 ਤੋਂ ਹੁਣ ਤੱਕ ਕੰਗਨਾ ਨੇ 'ਮਣੀਕਰਨਿਕਾ' (91.19 ਕਰੋੜ), 'ਜੱਜਮੈਂਟਲ' (33.11 ਕਰੋੜ), 'ਪੰਗਾ' (28.9 ਕਰੋੜ), 'ਥਲਾਈਵੀ' (4.75 ਕਰੋੜ), 'ਧਾਕੜ' (2.58 ਕਰੋੜ) ਫਲਾਪ ਫਿਲਮਾਂ ਦਿੱਤੀਆਂ ਹਨ।
ਉਲੇਖਯੋਗ ਹੈ ਕਿ ਕੰਗਨਾ ਰਣੌਤ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਸਾਊਥ ਡੈਬਿਊ ਫਿਲਮ ਚੰਦਰਮੁਖੀ 2 ਨੇ ਵੀ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ। ਫਿਲਮ ਦਾ ਲਾਈਫਟਾਈਮ ਕਲੈਕਸ਼ਨ 51.7 ਕਰੋੜ ਰੁਪਏ ਰਿਹਾ ਹੈ। ਅਜਿਹੇ 'ਚ ਲਗਾਤਾਰ 6 ਫਲਾਪ ਹੋਣ ਤੋਂ ਬਾਅਦ ਕੰਗਨਾ ਰਣੌਤ ਦੀ ਫਿਲਮ 'ਤੇਜਸ' ਵੀ ਫਲਾਪ ਹੋਣ ਵੱਲ ਵਧ ਰਹੀ ਹੈ ਅਤੇ ਕੰਗਨਾ ਦਾ ਬਾਲੀਵੁੱਡ ਕਰੀਅਰ ਵੀ ਵੱਡੀ ਮੁਸੀਬਤ 'ਚ ਹੈ।