ਚੰਡੀਗੜ੍ਹ: ਫਿਲਮ ਨਿਰਦੇਸ਼ਕ ਜਗਦੀਪ ਸਿੱਧੂ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ਮੋਹ ਦੀ ਪ੍ਰਸਿੱਧੀ ਦਾ ਆਨੰਦ ਮਾਣ ਰਿਹਾ ਹੈ, ਨਿਰਦੇਸ਼ਕ ਦੀ ਫਿਲਮ ਨੂੰ ਕਾਫੀ ਸਲਾਹਿਆ ਗਿਆ ਅਤੇ ਅਦਾਕਾਰ ਸਰਗੁਣ ਮਹਿਤਾ ਅਤੇ ਗਿਤਾਜ ਬਿੰਦਰਖੀਆ ਦੀ ਵੀ ਕਾਫ਼ੀ ਤਾਰੀਫ਼ ਹੋਈ।
ਹਾਲਾਂਕਿ ਨਿਰਦੇਸ਼ਕ ਨੇ ਇੱਕ ਪੋਸਟ ਪਾ ਕੇ ਫਿਲਮ ਦੀ ਕਲੈਕਸ਼ਨ ਨੂੰ ਲੈ ਕੇ ਦੁੱਖ ਪ੍ਰਗਟ ਕੀਤਾ ਸੀ, ਨਿਰਦੇਸ਼ਕ ਨੇ ਕਿਹਾ ਸੀ ਕਿ ਜਿੰਨ੍ਹੀ ਫਿਲਮ ਦੀ ਤਾਰੀਫ਼ ਹੋ ਰਹੀ ਹੈ ਫਿਲਮ ਦੀ ਕਲੈਕਸ਼ਨ ਠੀਕ ਹੀ ਰਹੀ ਹੈ।
ਹੁਣ ਸਿੱਧੂ ਨੇ ਇੱਕ ਪੋਸਟ ਪਾਈ ਜਿਸ ਵਿੱਚ ਉਸ ਨੇ ਲੇਖਕਾ ਅਜੀਤ ਕੌਰ ਅਤੇ ਉਸਦੀ ਧੀ ਅਰਪਨਾ ਕੌਰ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਅਦਾਕਾਰਾ ਨੇ ਉਹਨਾਂ ਬਾਰੇ ਲਿਖਿਆ ਹੈ ਕਿ "ਅਜੀਤ ਕੌਰ ਜੀ ♥️🤗 ਅਤੇ ਅਰਪਨਾ ਕੌਰ ਜੀ 😇🙏 ਸੱਭਿਆਚਾਰ … ਸਾਹਿਤ … ਕਲਾ ... ਗਮ … ਖੁਸ਼ੀ…. ਰੋਣਾ… ਹੱਸਣਾ…. ਜੀਵਨ … ਭਾਵ … ਸਾਦਗੀ…. ਅਦਾ … ਹੁਨਰ … ਫਕੀਰ … ਨਾ ਜਾਣੇ ਕਿੰਨੇ ਹੀ ਐਸੇ ਸ਼ਬਦ ਦਾ ਅਸਲ ਮਤਲਬ ਜਾਣਨਾ ਹੈ ਤਾਂ ਕਦੇ ਇਸ ਮਾਂ ਧੀ 👩👧ਨੂੰ ਮਿਲਨਾ… ਮੈਂ ਸੱਚੀ ਕਿਸਮਤ ਵਾਲਾ ਆ…ਮੇਰੇ ਜੀਵਨ 'ਚ ਇੱਕ ਇਹ ਸ਼ਾਮ ਆਈ… ਮੈ ਉਹ ਕੰਮ ਦੇਖਿਐ ਜਿਥੇ ਅਰਪਨਾ ਰੰਗਾਂ 🎨 ਨਾਲ ਆਪਣੀ ਪੇਂਟਿੰਗ 🖼 'ਚ ਬਾਬੇ ਨਾਨਕ ਬਣਾਉਂਦੀ ਆ … ਤੇ ਉਹ ਕੰਮ ਵੀ ਦੇਖ ਲਿਆ ਜਿਥੇ ਅਜੀਤ ਆਪਣੀ ਅਗਲੀ ਕਿਤਾਬ 📖 ਲਿਖ ਰਹੀ ਆ 🖊 ... #ਜੀਵਨ #ਧੰਨ"
- " class="align-text-top noRightClick twitterSection" data="
">
ਅਜੀਤ ਕੌਰ ਪੰਜਾਬੀ ਦੀ ਪ੍ਰਸਿੱਧ ਲੇਖਿਕਾ ਹੈ, ਅਜੀਤ ਕੌਰ ਨੇ ਪੰਜਾਬੀ ਸਾਹਿਤ ਨੂੰ ਕਈ ਪ੍ਰਸਿੱਧ ਕਹਾਣੀ ਦਿੱਤੀਆਂ, ਜਿੰਨ੍ਹਾਂ ਨੂੰ ਹਰ ਪੰਜਾਬੀ ਨੇ ਪੜ੍ਹਿਆ ਹੈ। ਦੂਜੇ ਪਾਸੇ ਅਰਪਨਾ ਅਜੀਤ ਕੌਰ ਦੀ ਧੀ ਹੈ, ਅਰਪਨਾ ਕੌਰ ਨਾਮਵਰ ਚਿੱਤਰਕਾਰ ਹੈ।
ਇਹ ਵੀ ਪੜ੍ਹੋ:Bhagat Singh birthday anniversary: ਕੀ ਤੁਸੀਂ ਦੇਖੀਆਂ ਅਮਰ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਇਹ ਫਿਲਮਾਂ