ETV Bharat / entertainment

Koi Mil Gaya Re-Released: 20 ਸਾਲ ਬਾਅਦ ਦੁਬਾਰਾ ਰਿਲੀਜ਼ ਹੋਈ ਫਿਲਮ 'ਕੋਈ ਮਿਲ ਗਿਆ', ਰਿਤਿਕ ਰੋਸ਼ਨ ਨੇ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ - bollywood film

ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੀ ਫਿਲਮ 'ਕੋਈ ਮਿਲ ਗਿਆ' 20 ਸਾਲ ਬਾਅਦ ਇੱਕ ਵਾਰ ਫਿਰ ਰਿਲੀਜ਼ ਹੋ ਗਈ ਹੈ। ਰਿਤਿਕ ਰੋਸ਼ਨ ਨੇ ਵੀਡੀਓ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

Koi Mil Gaya Re-Released
Koi Mil Gaya Re-Released
author img

By

Published : Aug 4, 2023, 12:18 PM IST

ਹੈਦਰਾਬਾਦ: ਰਿਤਿਕ ਰੋਸ਼ਨ ਅਤੇ ਪ੍ਰੀਤੀ ਜ਼ਿੰਟਾ ਸਟਾਰਰ ਫਿਲਮ 'ਕੋਈ ਮਿਲ ਗਿਆ' ਰਿਤਿਕ ਰੋਸ਼ਨ ਦੇ ਕਰੀਅਰ ਦੀ ਦੂਜੀ ਫਿਲਮ ਹੈ। ਉਨ੍ਹਾਂ ਦੇ ਕਰੀਅਰ ਦੀ ਪਹਿਲੀ ਫਿਲਮ 'ਕਹੋ ਨਾ ਪਿਆਰ ਹੈ' ਸੀ। 'ਕੋਈ ਮਿਲ ਗਿਆ' ਫਿਲਮ ਨੇ ਬਾਕਸ ਆਫ਼ਿਸ 'ਤੇ ਧਮਾਲ ਮਚਾ ਦਿੱਤਾ ਸੀ। ਇਸ ਫਿਲਮ ਨੂੰ ਰਿਤਿਕ ਰੋਸ਼ਨ ਦੇ ਨਿਰਦੇਸ਼ਕ ਪਿਤਾ ਰਾਕੇਸ਼ ਰੋਸ਼ਨ ਨੇ ਬਣਾਇਆ ਸੀ। ਅੱਜ ਵੀ ਫਿਲਮ 'ਕੋਈ ਮਿਲ ਗਿਆ' ਲੋਕਾਂ ਨੂੰ ਯਾਦ ਹੈ। ਇਸ ਫਿਲਮ ਨੂੰ 20 ਸਾਲ ਹੋਣ ਜਾ ਰਹੇ ਹਨ ਅਤੇ ਅਜਿਹੇ 'ਚ ਪ੍ਰਸ਼ੰਸਕਾਂ ਲਈ ਰਿਤਿਕ ਰੋਸ਼ਨ ਨੇ ਆਪਣੀ ਇਸ ਸ਼ਾਨਦਾਰ ਫਿਲਮ ਨੂੰ ਇੱਕ ਵਾਰ ਫਿਰ ਰਿਲੀਜ਼ ਕਰ ਦਿੱਤਾ ਹੈ। 'ਕੋਈ ਮਿਲ ਗਿਆ' ਫਿਲਮ ਅੱਜ ਦੇਸ਼ਭਰ 'ਚ ਦੁਬਾਰਾ ਰਿਲੀਜ਼ ਹੋ ਗਈ ਹੈ। ਇਸ ਤੋਂ ਪਹਿਲਾ ਰਿਤਿਕ ਰੋਸ਼ਨ ਨੇ ਸੋਸ਼ਲ ਮੀਡੀਆ 'ਤੇ ਆ ਕੇ ਆਪਣੀ ਖੁਸ਼ੀ ਬਿਆਨ ਕੀਤੀ ਹੈ ਅਤੇ ਦੱਸਿਆ ਹੈ ਕਿ ਉਹ ਆਪਣੀ ਇਸ ਫਿਲਮ ਬਾਰੇ ਕੀ ਸੋਚਦੇ ਹਨ।

ਰਿਤਿਕ ਰੋਸ਼ਨ ਨੇ ਵੀਡੀਓ ਸ਼ੇਅਰ ਕਰਕੇ ਕਹੀ ਇਹ ਗੱਲ: ਰਿਤਿਕ ਰੋਸ਼ਨ ਨੇ ਵੀਡੀਓ ਸ਼ੇਅਰ ਕਰਕੇ ਕਿਹਾ, "ਮੈਂ ਇਸ ਫਿਲਮ ਲਈ ਬਹੁਤ ਪਾਗਲ ਹਾਂ। ਇਸ ਫਿਲਮ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਇਹ ਫਿਲਮ ਫਿਰ ਤੋਂ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਵਾਹ, ਇਹ ਮੈਨੂੰ ਬਿਲਕੁਲ ਸਪਨੇ ਵਰਗਾ ਲੱਗ ਰਿਹਾ ਹੈ। ਮੈਨੂੰ ਇਹ ਨਹੀਂ ਪਤਾ ਸੀ ਕਿ ਅਜਿਹਾ ਵੀ ਹੋਵੇਗਾ। ਪਰ ਹੁਣ ਜਦੋ ਅਜਿਹਾ ਹੋ ਰਿਹਾ ਹੈ, ਤਾਂ ਲੱਗ ਰਿਹਾ ਹੈ ਕਿ ਜਿਵੇਂ ਮੇਰੀ ਕੋਈ ਨਵੀਂ ਫਿਲਮ ਰਿਲੀਜ਼ ਹੋ ਰਹੀ ਹੋਵੇ। ਇਹ ਬਹੁਤ ਮਜ਼ੇਦਾਰ ਹੋਣ ਵਾਲਾ ਹੈ। ਮੈਂ ਇਸ ਫਿਲਮ 'ਚ ਹੋਰ ਵੀ ਵਧੀਆਂ ਕਰ ਸਕਦਾ ਸੀ, ਪਰ ਮੈਂ ਪੂਰੀ ਕੋਸ਼ਿਸ਼ ਕੀਤੀ। ਇਹ ਫਿਲਮ 4 ਅਗਸਤ ਨੂੰ ਦੇਸ਼ਭਰ 'ਚ 30 ਸ਼ਹਿਰਾ ਦੇ ਪੀਵੀਆਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਤੁਸੀਂ ਜਾਓ ਅਤੇ ਇਸ ਫਿਲਮ ਨੂੰ ਦੇਖੋ।"

ਫਿਲਮ 'ਕੋਈ ਮਿਲ ਗਿਆ' ਨੂੰ 20 ਸਾਲ ਪੂਰੇ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਲਮ 'ਕੋਈ ਮਿਲ ਗਿਆ' 8 ਅਗਸਤ 2003 ਵਿੱਚ ਰਿਲੀਜ਼ ਹੋਈ ਸੀ ਅਤੇ ਫਿਲਮ ਦੇ 20 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਰਾਕੇਸ਼ ਰੋਸ਼ਨ ਨੇ ਫਿਲਮ ਨੂੰ ਦੁਬਾਰਾ ਰਿਲੀਜ਼ ਕਰਨ ਦਾ ਫੈਸਲਾ ਲਿਆ। ਇਸਦੇ ਨਾਲ ਹੀ ਕਿਹਾ ਕਿ ਉਹ ਅੱਜ ਵੀ ਆਪਣੀ ਇਸ ਫਿਲਮ ਦੇ ਮੀਮਸ ਦੇਖਦੇ ਹਨ, ਜੋ ਵਧੀਆਂ ਲੱਗਦਾ ਹੈ। ਇਸ ਲਈ ਉਨ੍ਹਾਂ ਨੇ ਇਸ ਫਿਲਮ ਨੂੰ ਦੁਬਾਰਾ ਰਿਲੀਜ਼ ਕਰਨ ਦਾ ਫੈਸਲਾ ਲਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.