ਚੰਡੀਗੜ੍ਹ: ਪਾਲੀਵੁੱਡ ਵਿੱਚ ਕਈ ਅਜਿਹੀਆਂ ਅਦਾਕਾਰਾਂ ਹਨ, ਜੋ ਆਪਣੇ ਕੰਮ ਕਾਰਨ ਘੱਟ ਸਗੋਂ ਆਪਣੀਆਂ ਤਸਵੀਰਾਂ ਕਾਰਨ ਜਿਆਦਾ ਸੁਰਖ਼ੀਆਂ ਵਿੱਚ ਰਹਿੰਦੀਆਂ ਹਨ। ਅਜਿਹੀ ਹੀ ਇੱਕ ਅਦਾਕਾਰਾ ਹੈ 'ਪੰਜਾਬ ਦੀ ਐਸ਼ਵਰਿਆ ਰਾਏ' ਨਾਂ ਨਾਲ ਮਸ਼ਹੂਰ ਹਿਮਾਂਸ਼ੀ ਖੁਰਾਣਾ। ਹਿਮਾਂਸ਼ੀ ਖੁਰਾਣਾ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕ ਕਿਸੇ ਟ੍ਰੀਟ ਦੀ ਤਰ੍ਹਾਂ ਲੈਂਦੇ ਹਨ ਅਤੇ ਤਸਵੀਰਾਂ ਜਦੋਂ ਸ਼ੇਅਰ ਹੁੰਦੀਆਂ ਹਨ ਤਾਂ ਲੱਖਾਂ ਲਾਈਕਸ ਪ੍ਰਾਪਤ ਕਰ ਲੈਂਦੀਆਂ ਹਨ।
- " class="align-text-top noRightClick twitterSection" data="
">
ਇਸੇ ਤਰ੍ਹਾਂ ਹੁਣ 'ਪੰਜਾਬ ਦੀ ਐਸ਼ਵਰਿਆ ਰਾਏ' ਦੀਆਂ ਨਵੀਆਂ ਤਸਵੀਰਾਂ ਹੀ ਦੇਖ ਲਓ, ਜਿਹਨਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਕੋਈ ਵੀ ਕੈਪਸ਼ਨ ਨਹੀਂ ਦਿੱਤਾ। ਤਸਵੀਰਾਂ ਵਿੱਚ ਖੁਰਾਣਾ ਨੇ ਨੀਲੇ ਰੰਗ ਦੀ ਵਨ ਪੀਸ ਡਰੈੱਸ ਪਾ ਰੱਖੀ ਹੈ, ਇਸ ਦੇ ਨਾਲ ਹੀ ਅਦਾਕਾਰਾ ਨੇ ਨਿਊਡ ਮੇਕਅੱਪ ਦੀ ਚੋਣ ਕੀਤੀ ਹੈ, ਜੋ ਸੁੰਦਰਤਾ ਵਿੱਚ ਹੋਰ ਵੀ ਵਾਧਾ ਕਰ ਰਿਹਾ ਹੈ। ਇੱਕ ਤਸਵੀਰ ਵਿੱਚ ਖੁਰਾਣਾ ਥੱਲੇ ਅਤੇ ਦੂਜੀ ਤਸਵੀਰ ਵਿੱਚ ਖੁਰਾਣਾ ਕੈਮਰੇ ਵੱਲ ਦੇਖ ਕੇ ਅੱਖਾਂ ਦੀ ਸੁੰਦਰਤਾ ਦਿਖਾ ਰਹੀ ਹੈ। ਤਸਵੀਰਾਂ ਨੂੰ ਹੁਣ ਤੱਕ ਲਗਭਰ 24000 ਲੋਕਾਂ ਦੁਆਰਾ ਲਾਈਕ ਕੀਤਾ ਗਿਆ ਹੈ, ਇਸ ਤੋਂ ਇਲਾਵਾ ਪੂਰਾ ਕਮੈਂਟ ਬਾਕਸ ਲਾਲ ਅਤੇ ਅੱਗ ਦੇ ਇਮੋਜੀਆਂ ਨਾਲ ਭਰਿਆ ਹੋਇਆ ਹੈ।
ਹਿਮਾਂਸ਼ੀ ਬਾਰੇ ਹੋਰ ਗੱਲ ਕਰੀਏ ਤਾਂ ਖੁਰਾਣਾ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ। ਖੁਰਾਣਾ ਨੇ 17 ਸਾਲ ਦੀ ਉਮਰ ਵਿੱਚ ਹੀ ਆਪਣਾ ਕਰੀਅਰ ਸ਼ੁਰੂ ਕਰ ਦਿੱਤਾ ਸੀ। ਖੁਰਾਣਾ ਨੇ 2011 ਵਿੱਚ ਮਿਸ ਲੁਧਿਆਣਾ ਮੁਕਾਬਲਾ ਵੀ ਆਪਣੇ ਨਾਂ ਕੀਤਾ ਸੀ। ਖੁਰਾਣਾ ਨੂੰ ਪੰਜਾਬੀ ਫਿਲਮ 'ਸਾਡਾ ਹੱਕ' ਵਿੱਚ ਬਤੌਰ ਅਦਾਕਾਰਾ ਖੂਬ ਤਾਰੀਫ਼ ਮਿਲੀ ਹੈ। ਉਹ ਪੰਜਾਬੀ ਦੀਆਂ ਬਹੁਤ ਸਾਰੀਆਂ ਸੰਗੀਤਕ ਵੀਡੀਓਜ਼ ਵਿੱਚ ਵੀ ਆ ਚੁੱਕੀ ਹੈ ਜਿਵੇਂ ਕਿ ਹਾਰਡੀ ਸੰਧੂ ਦਾ ਗੀਤ 'ਸੋਚ', ਸਿੱਪੀ ਗਿੱਲ ਦਾ ਗੀਤ 'ਇਨਸੌਮਨੀਆ', ਜੱਸੀ ਗਿੱਲ ਦਾ 'ਲਾਦੇਨ' ਅਤੇ ਅੰਮ੍ਰਿਤ ਮਾਨ ਦੇ ਕਈ ਗੀਤਾਂ ਵਿੱਚ ਵੀ ਦੇਖਿਆ ਜਾ ਚੁੱਕਾ ਹੈ। ਹਿਮਾਂਸ਼ੀ ਰਿਐਲਿਟੀ ਸ਼ੋਅ ਬਿੱਗ ਬੌਸ 13 ਵਿੱਚ ਵੀ ਭਾਗ ਲੈ ਚੁੱਕੀ ਹੈ।
ਹੁਣ ਇਥੇ ਜੇਕਰ ਹਿਮਾਂਸ਼ੀ ਖੁਰਾਣਾ ਦੀ ਲਵ ਲਾਈਫ਼ ਬਾਰੇ ਗੱਲ ਕਰੀਏ ਤਾਂ ਖੁਰਾਣਾ ਬਿੱਗ ਬੌਸ ਵਿੱਚ ਭਾਗ ਲੈ ਚੁੱਕੇ ਆਸਿਮ ਰਿਆਜ਼ ਨੂੰ ਡੇਟ ਕਰ ਰਹੀ ਹੈ, ਅਦਾਕਾਰਾ ਨੇ ਕਈ ਵਾਰ ਰਿਆਜ਼ ਨਾਲ ਕਾਫੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਬਾਰੇ ਜੇਕਰ ਇੱਕ ਦਿਲਚਸਪ ਗੱਲ ਹੋਰ ਦੱਸਣੀ ਹੋਵੇ ਤਾਂ ਉਹ ਇਹ ਹੈ ਕਿ ਅਦਾਕਾਰਾ ਪੰਜਾਬੀ ਗਾਇਕ ਬੱਬੂ ਮਾਨ ਦੀ ਬਹੁਤ ਵੱਡੀ ਫੈਨ ਹੈ, ਅਦਾਕਾਰਾ ਨੇ ਗਾਇਕ ਦੇ ਨਾਂ ਦਾ ਟੈਟੂ ਵੀ ਬਣਾਇਆ ਹੋਇਆ ਹੈ।
ਇਹ ਵੀ ਪੜ੍ਹੋ:Sonam Bajwa hottest Pics: ਬੋਲਡਨੈੱਸ ਦੀਆਂ ਹੱਦਾਂ ਪਾਰ ਕਰਦੀ ਨਜ਼ਰ ਆਈ ਸੋਨਮ ਬਾਜਵਾ, ਦੇਖੋ ਤਸਵੀਰਾਂ