ETV Bharat / entertainment

'ਬੇਸ਼ਰਮ ਰੰਗ' ਗੀਤ 'ਤੇ ਹਿਮਾਂਸ਼ੀ ਖੁਰਾਣਾ ਨੇ ਕੀਤਾ ਜ਼ਬਰਦਸਤ ਡਾਂਸ, ਦੇਖੋ ਵੀਡੀਓ - ਵਿਵਾਦਿਤ ਗੀਤ

ਫਿਲਮ 'ਪਠਾਨ' ਦੇ ਵਿਵਾਦਿਤ ਗੀਤ 'ਬੇਸ਼ਰਮ ਰੰਗ' 'ਤੇ ਦੀਪਿਕਾ ਪਾਦੂਕੋਣ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਣਾ ਨੇ ਇਸ ਕ੍ਰੇਜ਼ੀ ਗੀਤ 'ਤੇ ਡਾਂਸ ਕਰਨ ਤੋਂ ਬਾਅਦ ਵੀਡੀਓ ਸ਼ੇਅਰ ਕੀਤੀ ਹੈ। ਪ੍ਰਸ਼ੰਸਕ ਖੁਰਾਣਾ ਦੀ ਪਰਫਾਰਮੈਂਸ ਨੂੰ ਬਹੁਤ ਪਸੰਦ ਕਰ ਰਹੇ ਹਨ।

Etv Bharat
Etv Bharat
author img

By

Published : Dec 16, 2022, 1:05 PM IST

ਚੰਡੀਗੜ੍ਹ: ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਪਠਾਨ' ਦੇ ਪਹਿਲੇ ਅਤੇ ਵਿਵਾਦਿਤ ਗੀਤ 'ਬੇਸ਼ਰਮ ਰੰਗ' ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਗੀਤ ਦਾ ਵਿਰੋਧ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ 'ਚ ਦੀਪਿਕਾ ਪਾਦੂਕੋਣ ਨੇ ਭਗਵੇਂ ਰੰਗ ਦੇ ਕੱਪੜੇ ਪਾਏ ਹੋਏ ਹਨ। ਇਸ ਕਾਰਨ ਹਿੰਦੂ ਮਹਾਸਭਾ ਦੇ ਲੋਕ ਨਾਰਾਜ਼ ਹਨ। ਹੁਣ ਇਸ ਗਰੁੱਪ ਦਾ ਕਹਿਣਾ ਹੈ ਕਿ ਜਾਂ ਤਾਂ ਗੀਤ ਐਡਿਟ ਕਰੋ ਨਹੀਂ ਤਾਂ ਅਸੀਂ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇਵਾਂਗੇ। ਹੁਣ ਅਜਿਹੇ ਗੰਭੀਰ ਵਿਵਾਦ ਦੇ ਵਿਚਕਾਰ ਮਸ਼ਹੂਰ ਪੰਜਾਬੀ ਅਦਾਕਾਰਾ-ਮਾਡਲ ਹਿਮਾਂਸ਼ੀ ਖੁਰਾਣਾ ਨੇ ਇਸ ਗੀਤ ਦੀ ਰੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਖੁਰਾਣਾ 'ਪਠਾਨ' ਦੇ ਕ੍ਰੇਜ਼ੀ ਗੀਤ 'ਬੇਸ਼ਰਮ ਰੰਗ' 'ਤੇ ਜ਼ਬਰਦਸਤ ਡਾਂਸ ਕਰ ਰਹੀ ਹੈ। ਹਿਮਾਂਸ਼ੀ ਨੇ ਮਿੰਨੀ ਡਰੈੱਸ ਪਾਈ ਹੋਈ ਹੈ। ਹਿਮਾਂਸ਼ੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ '' ਪਠਾਨ, ਬੇਸ਼ਰਮ ਰੰਗ''।

ਦੱਸ ਦੇਈਏ ਕਿ ਹਿਮਾਂਸ਼ੀ ਦੇ ਇਸ ਵੀਡੀਓ ਨੂੰ ਇੱਕ ਘੰਟੇ ਵਿੱਚ 60,343 ਪ੍ਰਸ਼ੰਸਕਾਂ ਨੇ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਕਈ ਪ੍ਰਸ਼ੰਸਕ ਵੀ ਹਨ, ਜੋ ਕਮੈਂਟਸ 'ਚ ਅਦਾਕਾਰਾ ਦੇ ਇਸ ਡਾਂਸ ਵੀਡੀਓ ਦੀ ਖੁੱਲ੍ਹ ਕੇ ਤਾਰੀਫ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ 'ਪੰਜਾਬ ਦੀ ਐਸ਼ਵਰਿਆ'।

'ਬੇਸ਼ਰਮ ਰੰਗ' 'ਚ ਦੀਪਿਕਾ ਪਾਦੂਕੋਣ ਨੇ ਭਗਵੇਂ ਰੰਗ ਦੇ ਕੱਪੜਿਆਂ 'ਚ ਸ਼ਾਹਰੁਖ ਖਾਨ ਨਾਲ ਜ਼ਬਰਦਸਤ ਸੀਨ ਦਿੱਤੇ ਹਨ। ਹੁਣ ਦੀਪਿਕਾ ਦਾ ਇਹ ਅੰਦਾਜ਼ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹਿੰਦੂ ਮਹਾਸਭਾ ਸਮੇਤ ਕਈ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਫਿਲਮ ਦਾ ਵਿਰੋਧ ਵਧਦਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ 25 ਜਨਵਰੀ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ:ਮੰਗਲ ਗ੍ਰਹਿ ਦਾ ਤਾਂ ਪਤਾ ਨਹੀਂ ਪਰ 'ਅਵਤਾਰ-2' ਤੁਹਾਨੂੰ ਅਣਦੇਖੀ ਦੁਨੀਆ ਦੀ ਕਰਵਾ ਦੇਵੇਗੀ ਸੈਰ

ETV Bharat Logo

Copyright © 2025 Ushodaya Enterprises Pvt. Ltd., All Rights Reserved.