ETV Bharat / entertainment

ਨਵੇਂ ਚਾਰ ਗੀਤਾਂ ਨਾਲ ਸਾਹਮਣੇ ਆਉਣਗੇ ਹਰਭਜਨ ਮਾਨ, ਜਲਦ ਹੋਣਗੇ ਰਿਲੀਜ਼ - pollywood news in punjabi

Harbhajan Mann Upcoming Song: ਹਾਲ ਹੀ ਵਿੱਚ ਗਾਇਕ ਹਰਭਜਨ ਮਾਨ ਨੇ ਆਪਣੇ ਨਵੇਂ ਈਪੀ (Extended play) ਦਾ ਐਲਾਨ ਕੀਤਾ ਹੈ, ਜਿਸ ਵਿੱਚ ਕੁੱਲ ਚਾਰ ਗੀਤ ਹਨ।

Harbhajan Mann
Harbhajan Mann
author img

By ETV Bharat Entertainment Team

Published : Jan 16, 2024, 10:08 AM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਅਤੇ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਲੋਕ-ਗਾਇਕ ਹਰਭਜਨ ਮਾਨ, ਜੋ ਮਿਆਰੀ ਅਤੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੀ ਗਾਇਕੀ ਨੂੰ ਹੁਲਾਰਾ ਅਤੇ ਪ੍ਰਫੁੱਲਤਾ ਦੇਣ ਵਿੱਚ ਲਗਾਤਾਰ ਭੂਮਿਕਾ ਨਿਭਾਉਂਦੇ ਆ ਰਹੇ ਹਨ, ਜਿਸ ਸੰਬੰਧੀ ਉਨਾਂ ਵੱਲੋਂ ਜਾਰੀ ਇੰਨਾ ਮਾਣਮੱਤੀਆਂ ਕੋਸ਼ਿਸਾਂ ਦੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਉਨਾਂ ਦੀ ਨਵੀਂ ਐਲਬਮ 'ਆਨ ਸ਼ਾਨ', ਜਿਸ ਨੂੰ ਜਲਦ ਹੀ ਵੱਖ-ਵੱਖ ਪਲੇਟਫਾਰਮ ਉਪਰ ਰਿਲੀਜ਼ ਕੀਤਾ ਜਾ ਰਿਹਾ ਹੈ।

ਉਨਾਂ ਦੇ ਆਪਣੇ ਘਰੇਲੂ ਸੰਗੀਤਕ ਲੇਬਲ ਐਚਐਮ ਰਿਕਾਰਡਜ਼ ਅਧੀਨ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਸੰਗੀਤਕ ਐਲਬਮ ਵਿੱਚ ਕੁੱਲ ਚਾਰ ਗਾਣੇ ਸ਼ਾਮਿਲ ਕੀਤੇ ਗਏ ਹਨ, ਜਿੰਨਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਜ਼ੀਮ ਗੀਤਕਾਰਾਂ ਦੇ ਤੌਰ 'ਤੇ ਜਾਂਣੇ ਜਾਂਦੇ ਤਿੰਨ ਵੱਖ-ਵੱਖ ਅਤੇ ਅਜਿਹੇ ਗੀਤਕਾਰਾਂ ਵੱਲੋਂ ਰਚਿਆ ਗਿਆ ਹੈ, ਜਿੰਨਾਂ ਵੱਲੋਂ ਰਚੇ ਬੇਸ਼ੁਮਾਰ ਗੀਤ ਮਕਬੂਲੀਅਤ ਅਤੇ ਸਫਲਤਾ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।

ਇਸੇ ਐਲਬਮ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਇਸ ਬਿਹਤਰੀਨ ਗਾਇਕ ਨੇ ਦੱਸਿਆ ਕਿ ਉਨਾਂ ਦੀ ਪੁਰਾਣੀ ਸ਼ਾਨਾਮੱਤੀ ਸੰਗੀਤਕ ਰਿਵਾਇਤ ਨੂੰ ਕਾਇਮ ਰੱਖਣ ਜਾ ਰਹੇ ਇਸ ਐਲਬਮ ਵਿਚਲੇ ਗੀਤਾਂ ਵਿੱਚ ਸ਼ਾਮਿਲ ਪਹਿਲਾਂ ਅਤੇ ਉਕਤ ਟਾਈਟਲ ਗੀਤ ਬਾਬੂ ਸਿੰਘ ਮਾਨ ਮਰਾੜਾਂ ਵਾਲਾ ਜੀ ਦੀ ਕਲਮ ਰਚਨਾ ਹੈ, ਜਿਸ ਨੂੰ ਮਿਊਜ਼ਿਕ ਵੀਡੀਓ ਸਮੇਤ ਸਭ ਤੋਂ ਪਹਿਲਾਂ ਰਿਲੀਜ਼ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਦੂਜੇ ਗੀਤ ਬਚਨ ਬੇਦਿਲ, ਮਨਪ੍ਰੀਤ ਟਿਵਾਣਾ ਅਤੇ ਨੇਕ ਬੇਰੰਗ ਜਿਹੇ ਨਾਮਵਰ ਗੀਤਕਾਰਾਂ ਦੁਆਰਾ ਰਚੇ ਗਏ ਹਨ, ਜਿੰਨਾਂ ਨੂੰ ਇਸੇ ਮਹੀਨੇ 24 ਜਨਵਰੀ ਨੂੰ ਇਕੱਠਿਆਂ ਰਿਲੀਜ਼ ਕੀਤਾ ਜਾਵੇਗਾ, ਜਦਕਿ ਪਲੇਠਾ ਅਤੇ ਟਾਈਟਲ ਗਾਣਾ 19 ਜਨਵਰੀ ਨੂੰ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।

ਉਨਾਂ ਦੱਸਿਆ ਕਿ ਲੰਮੇਂ ਬਾਅਦ ਈਪੀ ਦੇ ਰੂਪ ਵਿੱਚ ਸਾਹਮਣੇ ਲਿਆਂਦੇ ਜਾ ਰਹੇ ਇਸ ਸੰਗੀਤਕ ਪ੍ਰੋਜੈਕਟ ਦਾ ਇੱਕ ਅਹਿਮ ਪੱਖ ਇਹ ਵੀ ਹੈ ਕਿ ਇਸ ਦੁਆਰਾ ਬਚਨ ਬੇਦਿਲ, ਜੋ ਪੰਜਾਬੀ ਸੰਗੀਤ ਜਗਤ ਵਿੱਚ ਉੱਚ-ਕੋਟੀ ਅਤੇ ਸਫਲ ਗੀਤਕਾਰ ਦੇ ਤੌਰ 'ਤੇ ਜਾਂਣੇ ਜਾਂਦੇ ਹਨ, ਜਿਸ ਨਾਲ ਪਹਿਲੀ ਵਾਰ ਸੰਗੀਤਕ ਸੁਮੇਲ ਕਾਇਮ ਕਰਨ ਜਾ ਰਹੇ ਹਨ, ਜੋ ਉਨਾਂ ਦੇ ਦੇਸ਼ ਵਿਦੇਸ਼ ਸੰਬੰਧਤ ਚਾਹੁੰਣ ਵਾਲਿਆਂ ਲਈ ਇੱਕ ਸਰਪ੍ਰਾਈਜ਼ ਵਾਂਗ ਹੋਵੇਗਾ।

ਉਨਾਂ ਅੱਗੇ ਦੱਸਿਆ ਕਿ ਸੰਗੀਤਕ ਜਗਤ ਦੇ ਵੱਡੇ ਨਾਂਅ ‘ਸਨੈਪੀ’ ਦੀਆਂ ਦਿਲ ਅਤੇ ਮਨ ਨੂੰ ਛੂਹ ਜਾਣ ਵਾਲੀਆਂ ਮਨਮੋਹਕ ਧੁਨਾਂ ਇਸ ਐਲਬਮ ਨੂੰ ਹੋਰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.