ਚੰਡੀਗੜ੍ਹ: ਬਿੱਗ ਬੌਸ ਫੇਮ ਅਤੇ ਮਸ਼ਹੂਰ ਪੰਜਾਬੀ ਗਾਇਕਾ ਸ਼ਹਿਨਾਜ਼ ਗਿੱਲ ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਹੈ। ਅਦਾਕਾਰਾ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ ਅਤੇ ਆਪਣੀ ਭੋਲੀਆਂ ਗੱਲਾਂ ਨਾਲ ਸਭ ਨੂੰ ਖੁਸ਼ ਕਰਦੀ ਰਹਿੰਦੀ ਹੈ, ਅੱਜ 27 ਜਨਵਰੀ ਨੂੰ ਇਸ ਗਾਇਕਾ ਅਤੇ ਅਦਾਕਾਰਾ ਦਾ ਜਨਮਦਿਨ ਹੈ, ਅਦਾਕਾਰਾ ਨੇ ਇਸ ਸੰਬੰਧੀ ਵੀਡੀਓ ਵੀ ਸਾਂਝੀ ਕੀਤੀ ਹੈ ਅਤੇ ਹੁਣ ਅਦਾਕਾਰਾ ਦੇ ਕਰੀਬੀ ਦੋਸਤ ਅਤੇ ਗਾਇਕ ਗੁਰੂ ਰੰਧਾਵਾ ਨੇ ਖੂਬਸੂਰਤ ਪੋਸਟ ਸਾਂਝੀ ਕਰਕੇ ਸ਼ਹਿਨਾਜ਼ ਨੂੰ ਜਨਮਦਿਨ ਦੀਆਂ ਵਧਾਈਆਂ ਭੇਜੀਆਂ। ਇਸ ਦੇ ਨਾਲ ਹੀ ਗਾਇਕ ਨੇ ਇੱਕ ਖੂਬਸੂਰਤ ਨੋਟ ਅਤੇ ਫੋਟੋ ਵੀ ਸਾਂਝੀ ਕੀਤੀ ਹੈ।
ਗੁਰੂ ਰੰਧਾਵਾ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ 'ਮੇਰੀ ਪਿਆਰੀ @shehnaazgill ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਨਿੱਤ ਵਧਦੇ ਰਹੋ'। ਹੁਣ ਪ੍ਰਸ਼ੰਸਕ ਪੋਸਟ ਉਤੇ ਦਿਲਚਸਪ ਟਿੱਪਣੀਆਂ ਕਰ ਰਹੇ ਹਨ, ਇੱਕ ਨੇ ਲਿਖਿਆ 'ਬਾਲੀਵੁੱਡ ਵਿੱਚ ਸਭ ਤੋਂ ਵਧੀਆ ਜੋੜੀ'। ਤੁਹਾਨੂੰ ਦੱਸ ਦਈਏ ਕਿ ਦੋਵਾਂ ਦੀ ਨੇੜਤਾ ਦੇਖ ਕੇ ਪ੍ਰਸ਼ੰਸਕ ਇਹ ਵੀ ਸਮਝਣ ਲੱਗ ਪਏ ਸਨ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
- " class="align-text-top noRightClick twitterSection" data="
">
ਸ਼ਹਿਨਾਜ਼ ਦੇ ਕਰੀਅਰ ਬਾਰੇ: ਸ਼ਹਿਨਾਜ਼ ਗਿੱਲ ਨੇ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਿੱਗ ਬੌਸ 13 ਵਿੱਚ ਆਪਣੇ ਚੰਚਲ ਅੰਦਾਜ਼ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਉਹ ਹੁਣ 'ਕਿਸੀ ਕਾ ਭਾਈ ਕਿਸੀ ਕੀ ਜਾਨ' ਵਿੱਚ ਸਲਮਾਨ ਖਾਨ ਦੇ ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਸ਼ਹਿਨਾਜ਼ ਸਾਜਿਦ ਖਾਨ ਦੀ ਫਿਲਮ '100%' ਵਿੱਚ ਵੀ ਨਜ਼ਰ ਆਵੇਗੀ।
ਸੰਗੀਤ ਦੀ ਗੱਲ ਕਰੀਏ ਤਾਂ ਉਸਨੇ ਹਾਲ ਹੀ ਵਿੱਚ ਗੁਰੂ ਰੰਧਾਵਾ ਦੇ ਨਾਲ 'ਮੂਨ ਰਾਈਜ਼' ਗੀਤ 'ਤੇ ਕੰਮ ਕੀਤਾ, ਜਿਸ ਨੇ ਇੰਟਰਨੈੱਟ 'ਤੇ ਤੂਫਾਨ ਲਿਆ ਸੀ। ਪਿਛਲੇ ਸਾਲ ਰਿਲੀਜ਼ ਹੋਏ ਗੀਤ ਦੇ ਆਡੀਓ ਸੰਸਕਰਣ ਨੂੰ ਸਰੋਤਿਆਂ ਦਾ ਬਹੁਤ ਪਿਆਰ ਮਿਲਿਆ ਅਤੇ ਸੰਗੀਤ ਵੀਡੀਓ ਦੀ ਸਭ ਤੋਂ ਦਿਲਚਸਪ ਗੱਲ ਗੁਰੂ ਅਤੇ ਸ਼ਹਿਨਾਜ਼ ਵਿਚਕਾਰ ਖੂਬਸੂਰਤ ਕੈਮਿਸਟਰੀ ਹੈ।
ਇਹ ਵੀ ਪੜ੍ਹੋ:Shehnaaz Gill Birthday: ਅੱਜ ਸ਼ਹਿਨਾਜ਼ ਗਿੱਲ ਦਾ ਜਨਮ ਦਿਨ, ਖਾਸ ਦੋਸਤਾਂ ਨਾਲ ਮਨਾਇਆ ਜਸ਼ਨ, ਦੇਖੋ ਵੀਡੀਓ