ETV Bharat / entertainment

ਨਵੇਂ ਵਰ੍ਹੇ 'ਤੇ ਗੁਰਨਾਮ ਭੁੱਲਰ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ਰਿਲੀਜ਼ ਕੀਤਾ ਆਪਣੀ ਨਵੀਂ ਫਿਲਮ 'ਖਿਡਾਰੀ' ਦਾ ਪਹਿਲਾਂ ਲੁੱਕ - Gurnam Bhullar films

Khadari First Look Out: ਹਾਲ ਹੀ ਵਿੱਚ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਨਵੀਂ ਫਿਲਮ 'ਖਿਡਾਰੀ' ਦਾ ਪਹਿਲਾਂ ਲੁੱਕ ਰਿਲੀਜ਼ ਕੀਤਾ ਹੈ, ਜੋ ਕਿ ਕਾਫੀ ਦਮਦਾਰ ਹੈ।

Khadari First Look Out
Khadari First Look Out
author img

By ETV Bharat Entertainment Team

Published : Jan 1, 2024, 11:07 AM IST

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨੇ ਨਵੇਂ ਸਾਲ ਉਤੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫ਼ਾ ਦਿੱਤਾ ਹੈ, ਕਿਉਂਕਿ ਗਾਇਕ ਨੇ ਆਪਣੇ ਪ੍ਰਸ਼ੰਸਕਾਂ ਨਾਲ ਨਵੀਂ ਫਿਲਮ 'ਖਿਡਾਰੀ' ਦਾ ਪਹਿਲਾਂ ਦਮਦਾਰ ਲੁੱਕ ਰਿਲੀਜ਼ ਕੀਤਾ ਹੈ।

ਜੀ ਹਾਂ, ਤੁਸੀਂ ਸਹੀ ਪੜਿਆ ਹੈ...ਹਰ ਦਿਨ ਅਸੀਂ ਇੱਕ ਨਵੀਂ ਫਿਲਮ ਦੀ ਮਿਤੀ ਦੇ ਐਲਾਨ ਬਾਰੇ ਸੁਣਦੇ ਹਾਂ ਅਤੇ ਇਸ ਸੂਚੀ ਵਿੱਚ ਸ਼ਾਮਲ ਹੋ ਕੇ ਇੱਕ ਨਵੀਂ ਫਿਲਮ ‘ਖਿਡਾਰੀ’ ਕਈ ਦਿਨਾਂ ਤੋਂ ਪ੍ਰਸ਼ੰਸਕਾਂ ਨੂੰ ਖਿੱਚ ਰਹੀ ਹੈ।

ਫਿਲਮ ਵਿੱਚ ਗੁਰਨਾਮ ਭੁੱਲਰ ਅਤੇ ਸੁਰਭੀ ਜੋਤੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਇੱਕ ਐਕਸ਼ਨ ਡਰਾਮਾ ਹੋਣ ਦਾ ਵਾਅਦਾ ਕਰਦੀ ਹੈ ਕਿਉਂਕਿ ਅਦਾਕਾਰ ਭੁੱਲਰ ਨੇ ਖੁਦ ਖੁਲਾਸਾ ਕੀਤਾ ਸੀ ਕਿ ਉਹ ਅਗਲੀ ਵਾਰ ਇੱਕ ਨਵੀਂ ਸ਼ੈਲੀ 'ਤੇ ਕੰਮ ਕਰੇਗਾ ਜੋ ਐਕਸ਼ਨ ਅਤੇ ਥ੍ਰਿਲਰ ਹੈ।

ਹੁਣ 1 ਜਨਵਰੀ ਨੂੰ ਅਦਾਕਾਰ-ਗਾਇਕ ਨੇ ਆਪਣੀ ਇਸ ਫਿਲਮ ਦਾ ਪਹਿਲਾਂ ਲੁੱਕ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ, ਇਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ, 'ਸਾਡੀ ਫਿਲਮ ਖਿਡਾਰੀ ਦੀ ਪਹਿਲੀ ਝਲਕ ਆ ਗਈ ਹੈ, ਖਿਡਾਰੀ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ, ਜਲਦੀ ਮਿਲਦੇ ਆ ਪਹਿਲੇ ਗੀਤ ਦੇ ਨਾਲ।' ਪੋਸਟਰ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਗਾਇਕ ਗੁਰਨਾਮ ਕੁਸ਼ਤੀ ਕਰਦੇ ਨਜ਼ਰੀ ਪੈ ਰਹੇ ਹਨ। ਉਹਨਾਂ ਦੀਆਂ ਅੱਖਾਂ ਵਿੱਚ ਇੱਕ ਵੱਖਰਾ ਵੀ ਜੋਸ਼ ਨਜ਼ਰ ਆ ਰਿਹਾ ਹੈ।

ਉਲੇਖਯੋਗ ਹੈ ਕਿ ਫਿਲਮ ਖਿਡਾਰੀ ਵਿੱਚ ਗੁਰਨਾਮ ਦੇ ਨਾਲ 'ਨਾਗਿਨ' ਫੇਮ ਸੁਰਭੀ ਜੋਤੀ ਰੁਮਾਂਸ ਕਰਦੀ ਨਜ਼ਰ ਆਵੇਗੀ। ਸੁਰਭੀ ਮੁੱਖ ਤੌਰ ਉਤੇ ਇੱਕ ਟੀਵੀ ਅਦਾਕਾਰਾ ਹੈ, ਸੁਰਭੀ ਨੇ ਕਈ ਹਿੰਦੀ ਸੀਰੀਅਲਾਂ ਵਿੱਚ ਕੰਮ ਕੀਤਾ ਹੈ ਜਿਵੇਂ ਕਿ 'ਨਾਗਿਨ' ਵਿੱਚ ਬੇਲਾ ਸਹਿਗਲ, 'ਕਬੂਲ ਹੈ' ਵਿੱਚ ਜ਼ੋਇਆ ਦੀ ਭੂਮਿਕਾ ਨਿਭਾਈ ਹੈ।

ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਰੁਮਾਂਟਿਕ ਭੂਮਿਕਾਵਾਂ ਨਾਲ ਸਾਡਾ ਦਿਲ ਜਿੱਤਣ ਵਾਲੇ ਗੁਰਨਾਮ ਇਸ ਫਿਲਮ ਵਿੱਚ ਇੱਕ ਵੱਖਰੇ ਅਵਤਾਰ ਵਿੱਚ ਨਜ਼ਰ ਆਉਣਗੇ। ਇਸਦੇ ਲਈ ਸਾਨੂੰ ਫਿਲਮ ਦੇ ਟ੍ਰੇਲਰ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ। ਫਿਲਮ 'ਚ ਗੁਰਨਾਮ ਭੁੱਲਰ ਨਾਲ ਅਦਾਕਾਰ ਕਰਤਾਰ ਚੀਮਾ ਦੀ ਟੱਕਰ ਨਜ਼ਰ ਆਵੇਗੀ।

ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਫਿਲਮ ਦੀ ਸਟਾਰ ਕਾਸਟ ਵਿੱਚ ਲਖਵਿੰਦਰ ਲੱਖਾ, ਨਵਦੀਪ ਕਲੇਰ ਅਤੇ ਮਨਜੀਤ ਸਿੰਘ ਵਰਗੇ ਕਈ ਮਸ਼ਹੂਰ ਅਤੇ ਮੰਝੇ ਹੋਏ ਕਲਾਕਾਰ ਸ਼ਾਮਲ ਹਨ। ਖਿਡਾਰੀ ਨੂੰ ਧੀਰਜ ਕੇਦਾਰਨਾਥ ਰਤਨ ਦੁਆਰਾ ਲਿਖਿਆ ਗਿਆ ਹੈ। ਇਸ ਨੂੰ ਮਾਨਵ ਸ਼ਾਹ ਦੁਆਰਾ ਨਿਰਦੇਸ਼ਿਤ ਕੀਤਾ ਗਿਆ। ਇਸ ਨੂੰ 'ਰਵੀਸ਼ਿੰਗ ਐਂਟਰਟੇਨਮੈਂਟ' ਦੁਆਰਾ ਪੇਸ਼ ਕੀਤਾ ਜਾਵੇਗਾ। ਫਿਲਮ ਫਰਵਰੀ ਮਹੀਨੇ ਦੀ 9 ਤਾਰੀਖ਼ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.