ਮੁੰਬਈ: ਟੀਵੀ ਅਦਾਕਾਰ ਗੁਰਮੀਤ ਚੌਧਰੀ ਅਤੇ ਉਨ੍ਹਾਂ ਦੀ ਪਤਨੀ ਦੇਬੀਨਾ ਬੈਨਰਜੀ ਨੇ ਸੋਮਵਾਰ ਨੂੰ ਆਪਣੇ ਪਹਿਲੇ ਬੱਚੇ ਦੇ ਜਨਮ ਦਾ ਐਲਾਨ ਕੀਤਾ। ਦੋਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ। ਜੋੜੇ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਤਿੰਨ ਹੱਥ ਦਿਖਾਈ ਦੇ ਰਹੇ ਹਨ - ਇਕ ਗੁਰਮੀਤ ਦਾ, ਦੂਜਾ ਦੇਬੀਨਾ ਦਾ ਅਤੇ ਤੀਜਾ ਉਨ੍ਹਾਂ ਦੀ ਬੱਚੀ ਦਾ।
ਵੀਡੀਓ ਦੇ ਨਾਲ ਉਸਨੇ ਲਿਖਿਆ 'ਅਸੀਂ ਆਪਣੀ ਬੱਚੀ ਦਾ ਇਸ ਦੁਨੀਆਂ ਵਿੱਚ ਬੇਅੰਤ ਧੰਨਵਾਦ, 3.4.2022 ਨੂੰ ਸਵਾਗਤ ਕਰਦੇ ਹਾਂ, ਤੁਹਾਡੇ ਪਿਆਰ ਅਤੇ ਆਸ਼ੀਰਵਾਦ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਪਿਆਰ ਅਤੇ ਧੰਨਵਾਦ, ਗੁਰਮੀਤ-ਦੇਬੀਨਾ'।
- " class="align-text-top noRightClick twitterSection" data="
">
ਗੁਰਮੀਤ ਅਤੇ ਦੇਬੀਨਾ ਸਾਲ 2011 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਦੋਵਾਂ ਨੇ ਫਰਵਰੀ 2022 'ਚ ਦੇਬੀਨਾ ਦੇ ਪ੍ਰੈਗਨੈਂਸੀ ਦੀ ਜਾਣਕਾਰੀ ਦਿੱਤੀ ਸੀ। ਗੁਰਮੀਤ (38) ਅਤੇ ਦੇਬੀਨਾ (34) 'ਨੱਚ ਬੱਲੀਏ' ਅਤੇ 'ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ 5' ਸਮੇਤ ਕਈ ਰਿਐਲਿਟੀ ਸ਼ੋਅਜ਼ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਬੀਤੇ ਐਤਵਾਰ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਭਾਰਤੀ ਨੇ ਖੁਦ ਸੋਸ਼ਲ ਮੀਡੀਆ 'ਤੇ ਆ ਕੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਭਾਰਤੀ ਨੇ ਗੁੱਡਨਿਊਜ਼ ਪੋਸਟ ਵਿੱਚ ਪਤੀ ਹਰਸ਼ ਲਿੰਬਾਚੀਆ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ।
ਇਹ ਵੀ ਪੜ੍ਹੋ:ਗ੍ਰੈਮੀ ਐਵਾਰਡ 2022: ਮੁੰਬਈ ਵਿੱਚ ਜਨਮੀ ਭਾਰਤੀ-ਅਮਰੀਕੀ ਗਾਇਕਾ ਫਾਲਗੁਨੀ ਸ਼ਾਹ ਨੇ ਪੁਰਸਕਾਰ ਜਿੱਤਿਆ