ETV Bharat / entertainment

‘ਕੈਰੀ ਆਨ ਜੱਟਾ 3’ ਦੇ ਪ੍ਰਮੋਸ਼ਨ ਲਈ ਆਸਟ੍ਰੇਲੀਆ ਪੁੱਜੇ ਗਿੱਪੀ ਗਰੇਵਾਲ-ਸੋਨਮ ਬਾਜਵਾ, ਮੁੰਬਈ ’ਚ ਵੀ ਹੋਵੇਗਾ ਗ੍ਰੈਂਡ ਪ੍ਰੀਮੀਅਰ - Sonam Bajwa arrived in Australia

‘ਕੈਰੀ ਆਨ ਜੱਟਾ 3’ ਦੇ ਪ੍ਰਮੋਸ਼ਨ ਲਈ ਸੋਨਮ ਬਾਜਵਾ ਅਤੇ ਗਿੱਪੀ ਗਰੇਵਾਲ ਆਸਟ੍ਰੇਲੀਆ ਟੂਰ 'ਤੇ ਗਏ ਹੋਏ ਹਨ।

Carry on Jatta 3
Carry on Jatta 3
author img

By

Published : Jun 14, 2023, 12:36 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਸਟਾਰ ਗਿੱਪੀ ਗਰੇਵਾਲ ਵੱਲੋਂ ਆਪਣੇ ਘਰੇਲੂ ਬੈਨਰ ਅਧੀਨ ਬਣਾਈ ਗਈ ‘ਕੈਰੀ ਆਨ ਜੱਟਾ 3’ ਨੂੰ ਸਫ਼ਲ ਬਣਾਉਣ ਲਈ ਆਪਣਾ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਜਿੱਥੇ ਫਿਲਮ ਨੂੰ ਦੇਸ਼-ਭਰ ਵਿਚ ਚਰਚਾ ਦੇਣ ਲਈ ਉਚੇਚੇ ਯਤਨ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਹਨ, ਉਥੇ ਨਾਲ ਹੀ ਇੰਨ੍ਹੀਂ ਦਿਨੀਂ ਉਹ ਆਪਣੀ ਕੋ ਸਟਾਰ ਸੋਨਮ ਬਾਜਵਾ ਨਾਲ ਆਸਟ੍ਰੇਲੀਆ ਟੂਰ 'ਤੇ ਪੁੱਜੇ ਹੋਏ ਹਨ।

‘ਹੰਬਲ ਮੋਸ਼ਨ ਪਿਕਚਰਜ਼’ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਪੰਜਾਬੀ ਫਿਲਮ ਇੰਡਸਟਰੀ ਦੇ ਉਚਕੋਟੀ ਨਿਰਦੇਸ਼ਕ ਵਜੋਂ ਜਾਣੇ ਜਾਂਦੇ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨਾਲ ‘ਕੈਰੀ ਆਨ ਜੱਟਾ’, ‘ਡਬਲ ਦੀ ਟਰੱਬਲ’, ‘ਭਾਜੀ ਇਨ ਪ੍ਰੋਬਲਮ’ ਅਤੇ ਆਗਾਮੀ ‘ਮੌਜਾਂ ਹੀ ਮੌਜਾਂ’ ਜਿਹੀਆਂ ਕਈ ਕਾਮੇਡੀ ਅਤੇ ਸਫ਼ਲ ਫਿਲਮਾਂ ਬਣਾਉਣ ਦਾ ਸਿਹਰਾ ਹਾਸਿਲ ਕਰ ਚੁੱਕੇ ਹਨ।

ਗਿੱਪੀ ਗਰੇਵਾਲ-ਸੋਨਮ ਬਾਜਵਾ
ਗਿੱਪੀ ਗਰੇਵਾਲ-ਸੋਨਮ ਬਾਜਵਾ

ਉਕਤ ਪ੍ਰਮੋਸ਼ਨਲ ਲਈ ਇਸ ਫਿਲਮ ਦਾ ਇਕ ਵਿਸ਼ੇਸ਼ ਟ੍ਰੇਲਰ ਲਾਂਚ ਈਵੈਂਟ ਮੁੰਬਈ ਦੇ ਪੀਵੀਆਰ ਜੁਹੂ ਵਿਖੇ ਕਰਵਾਇਆ ਜਾ ਚੁੱਕਾ ਹੈ, ਜਿਸ ਵਿਚ ਗਿੱਪੀ ਗਰੇਵਾਲ ਵੱਲੋਂ ਬਾਲੀਵੁੱਡ ਸਟਾਰ ਆਮਿਰ ਖਾਨ ਨੂੰ ਆਪਣੀ ਨੇੜ੍ਹਤਾ ਦੇ ਚਲਦਿਆਂ ਇਸ ਸਮਾਰੋਹ ਦਾ ਉਚੇਚਾ ਹਿੱਸਾ ਬਣਾਇਆ ਗਿਆ ਹੈ, ਜਿਸ ਦੌਰਾਨ ਮਿਲੀ ਬਹੁ-ਚਰਚਾ ਅਤੇ ਦਰਸ਼ਕਾਂ ਦਾ ਫਿਲਮ ਪ੍ਰਤੀ ਵਧੀ ਖਿੱਚ ਨੂੰ ਵੇਖਦਿਆਂ ਹੁਣ ਇਸੇ ਫਿਲਮ ਦਾ ਗ੍ਰੈਂਡ ਪ੍ਰੀਮੀਅਰ ਵੀ ਮੁੰਬਈ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿਚ ਅਕਸ਼ੈ ਕੁਮਾਰ, ਕਪਿਲ ਸ਼ਰਮਾ ਆਦਿ ਜਿਹੇ ਕਈ ਮੰਨੇ ਪ੍ਰਮੰਨੇ ਸਟਾਰਾਂ ਵੱਲੋਂ ਸ਼ਮੂਲੀਅਤ ਕੀਤੇ ਜਾਣ ਦੀ ਪੂਰੀ ਉਮੀਦ ਹੈ।

ਜੇਕਰ ਗਿੱਪੀ ਗਰੇਵਾਲ ਵੱਲੋਂ ਹੁਣ ਤੱਕ ਨਿਰਮਿਤ ਕੀਤੀਆਂ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿਚ 'ਅਰਦਾਸ', 'ਅਰਦਾਸ ਕਰਾਂ', 'ਮੰਜੇ ਬਿਸਤਰੇ', 'ਵਾਰਨਿੰਗ', 'ਪੋਸਤੀ', 'ਵਾਰਨਿੰਗ 2', 'ਮਾਂ' ਆਦਿ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਤੋਂ ਇਲਾਵਾ ਆਗਾਮੀ ਵਿਚ ‘ਮੰਜੇ ਬਿਸਤਰੇ 2’ ਵੀ ਉਨਾਂ ਦੇ ਹੋਮ ਪ੍ਰੋਡੋਕਸ਼ਨ ਵੱਲੋਂ ਹੀ ਬਣਾਈ ਜਾ ਰਹੀ ਹੈ, ਜਿਸ ਦੀ ਸ਼ੂਟਿੰਗ ਕੈਨੇਡਾ ਬ੍ਰਿਟਿਸ਼ ਕੋਲੰਬੀਆਂ ਵਿਖੇ ਹੀ ਸੰਪੂਰਨ ਕੀਤੀ ਗਈ ਹੈ।

  • " class="align-text-top noRightClick twitterSection" data="">

ਪਾਲੀਵੁੱਡ ’ਚ ਬਤੌਰ ਸਟਾਰ ਅਤੇ ਫਿਲਮ ਨਿਰਮਾਣ ਕਾਰੋਬਾਰੀ ਵਜੋਂ ਵਿਲੱਖਣ ਪਹਿਚਾਣ ਬਣਾਉਣ ’ਚ ਸਫ਼ਲ ਰਹੇ ਗਿੱਪੀ ਗਰੇਵਾਲ ਆਪਣੇ ਘਰੇਲੂ ਬੈਨਰਜ਼ ਦੇ ਹੇਠ ਜਿੱਥੇ ਮਲਟੀਸਟਾਰਰ ਫਿਲਮਾਂ ਦਾ ਨਿਰਮਾਣ ਕਰਨ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ, ਉਥੇ ਨਾਲ ਹੀ ਨਵੇਂ ਚਿਹਰਿਆਂ ਜਿੰਨ੍ਹਾਂ ਵਿਚ ਐਕਟਰਜ਼ ਅਤੇ ਨਿਰਦੇਸ਼ਕ ਸ਼ਾਮਿਲ ਹਨ। ਉਹਨਾਂ ਨੂੰ ਵੀ ਆਪਣੇ ਫਿਲਮ ਪ੍ਰੋਜੈਕਟਾਂ ’ਚ ਬਰਾਬਰ ਦਾ ਮੌਕਾ ਦੇ ਰਹੇ ਹਨ।

ਇਹਨਾਂ ਹੀ ਬਾਲੀਵੁੱਡ ਦੀਆਂ ਕਈ ਵੱਡੀਆਂ ਅਦਾਕਾਰਾਂ ਨੂੰ ਵੀ ਪੰਜਾਬੀ ਸਿਨੇਮਾ ਖੇਤਰ ਵਿਚ ਲਿਆਉਣ ਦਾ ਸਿਹਰਾ ਉਨਾਂ ਆਪਣੇ ਨਾਂਅ ਕਰ ਲਿਆ ਹੈ, ਜਿੰਨ੍ਹਾਂ ਵਿਚ ਜ਼ਰੀਨ ਖ਼ਾਨ, ਬਾਲੀਵੁੱਡ ਸਟਾਰ ਗੋਵਿੰਦਾ ਦੀ ਬੇਟੀ ਟੀਨਾ ਆਹੂਜਾ ਤੋਂ ਇਲਾਵਾ ਬਿੱਗ ਬੌਸ 15 ਫੇਮ ਜੈਸਮੀਨ ਭਸੀਨ ਆਦਿ ਹਨ, ਜਿੰਨ੍ਹਾਂ ਵੱਲੋਂ ਗਿੱਪੀ ਨਾਲ ਲੀਡ ਕਰਕੇ ਇਸ ਖਿੱਤੇ ਵਿਚ ਆਪਣੀਆਂ ਜੜ੍ਹਾਂ ਮਜ਼ਬੂਤ ਕਰਨ ਦੇ ਨਾਲ-ਨਾਲ ਪਹਿਚਾਣ ਦਾਇਰਾ ਕਾਫ਼ੀ ਵਿਸ਼ਾਲ ਕਰ ਲਿਆ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.