ਚੰਡੀਗੜ੍ਹ: ਪੰਜਾਬੀ ਫਿਲਮਾਂ ਦਾ ਕ੍ਰੇਜ਼ ਹਿੰਦੀ ਬੋਲਣ ਵਾਲਿਆਂ ਦੇ ਦਿਲਾਂ 'ਚ ਭਲੇ ਹੀ ਘੱਟ ਹੋਵੇ ਪਰ ਪੰਜਾਬੀ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਹੈ। ਪਰ ਹੁਣ ਲੱਗਦਾ ਹੈ ਕਿ ਹੁਣ ਪੰਜਾਬੀ ਫਿਲਮਾਂ ਵੀ ਹਿੰਦੀ ਬੋਲਣ ਵਾਲਿਆਂ ਦੇ ਦਿਲਾਂ ਵਿੱਚ ਆਪਣੇ ਖੰਭ ਫੈਲਾ ਰਹੀਆਂ ਹਨ। ਦਰਅਸਲ, ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ ਪੰਜਾਬੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਬਾਕਸ ਆਫਿਸ 'ਤੇ ਇਤਿਹਾਸ ਰਚ ਦਿੱਤਾ ਹੈ। ਕੈਰੀ ਆਨ ਜੱਟਾ 3 ਬਾਕਸ ਆਫਿਸ 'ਤੇ 100 ਕਰੋੜ ਰੁਪਏ ਦਾ ਕਾਰੋਬਾਰ ਕਰਨ ਵਾਲੀ ਪੰਜਾਬੀ ਫਿਲਮ ਇੰਡਸਟਰੀ ਦੀ ਪਹਿਲੀ ਫਿਲਮ ਬਣ ਗਈ ਹੈ।
ਹੁਣ ਫਿਲਮ ਦੇ ਮੁੱਖ ਕਿਰਦਾਰ ਗਿੱਪੀ ਗਰੇਵਾਲ ਨੇ ਫਿਲਮ ਦੀ ਸਫ਼ਲਤਾ ਦਾ ਜਸ਼ਨ ਕੇਕ ਕੱਟ ਕੇ ਮਨਾਇਆ ਹੈ, ਜੀ ਹਾਂ...ਗਾਇਕ-ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰ ਅਤੇ ਉਸਦਾ ਪੂਰਾ ਪਰਿਵਾਰ, ਜਿਸ ਵਿੱਚ ਉਹਨਾਂ ਦੀ ਪਤਨੀ, ਬੇਟੇ ਅਤੇ ਮਾਂ ਨਜ਼ਰ ਆ ਰਹੇ, ਸਭ ਨੇ ਕੇਕ ਕੱਟ ਕੇ ਫਿਲਮ ਦੀ ਸਫ਼ਲਤਾ ਦਾ ਆਨੰਦ ਮਾਣਿਆ। ਇਸ ਤੋਂ ਇਲਾਵਾ ਵੀਡੀਓ ਵਿੱਚ ਟੀਵੀ ਸੀਰੀਅਲ ਦੀ ਹੌਟ ਅਦਾਕਾਰਾ ਹਿਨਾ ਖਾਨ ਵੀ ਨਜ਼ਰ ਆਈ। ਇਸ ਵੀਡੀਓ ਨੂੰ ਸਾਂਝਾ ਕਰਕੇ ਅਦਾਕਾਰ ਨੇ ਸਭ ਦਾ ਧੰਨਵਾਦ ਵੀ ਕੀਤਾ।
- Carry On Jatta 3: ਲਓ ਜੀ...ਪੰਜਾਬੀ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ 'ਕੈਰੀ ਆਨ ਜੱਟਾ 3', ਤੋੜਿਆ ਇਸ ਫਿਲਮ ਦਾ ਰਿਕਾਰਡ
- Carry On Jatta 3: 100 ਕਰੋੜ ਤੋਂ ਕੁੱਝ ਕਦਮ ਦੂਰ ਗਿੱਪੀ-ਸੋਨਮ ਬਾਜਵਾ ਦੀ 'ਕੈਰੀ ਆਨ ਜੱਟਾ 3', 15ਵੇਂ ਦਿਨ ਕੀਤੀ ਇੰਨੀ ਕਮਾਈ
- Carry On Jatta 3: ਲਓ ਜੀ...'ਕੈਰੀ ਆਨ ਜੱਟਾ 3' ਨੇ ਰਚਿਆ ਇਤਿਹਾਸ, 100 ਕਰੋੜ ਦੀ ਕਮਾਈ ਕਰਨ ਵਾਲੀ ਬਣੀ ਪਹਿਲੀ ਪੰਜਾਬੀ ਫਿਲਮ
ਤੁਹਾਨੂੰ ਦੱਸ ਦੇਈਏ ਕਿ 'ਕੈਰੀ ਆਨ ਜੱਟਾ 3' 29 ਜੂਨ ਨੂੰ ਰਿਲੀਜ਼ ਹੋਈ ਸੀ ਅਤੇ ਇਸ ਦਿਨ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ 'ਸੱਤਿਆਪ੍ਰੇਮ ਕੀ ਕਥਾ' ਵੀ ਬਾਲੀਵੁੱਡ ਤੋਂ ਰਿਲੀਜ਼ ਹੋਈ ਸੀ, ਜਿਸ ਨੇ ਅਜੇ ਤੱਕ 100 ਕਰੋੜ ਦੀ ਕਮਾਈ ਨਹੀਂ ਕੀਤੀ ਹੈ ਪਰ ਫਿਲਮ 'ਕੈਰੀ ਆਨ ਜੱਟਾ 3' ਭਾਰਤ ਵਿੱਚ ਕੁੱਲ 560 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਫਿਲਮ ਨੇ ਚੌਥਾ ਹਫ਼ਤਾ ਸ਼ੁਰੂ ਹੋਣ ਤੋਂ ਪਹਿਲਾਂ ਹੀ 100 ਕਰੋੜ ਦੀ ਕਮਾਈ ਕਰ ਲਈ ਹੈ।
ਫਿਲਮ ਦਾ ਬਜਟ: 'ਕੈਰੀ ਆਨ ਜੱਟਾ 3' ਕਾਮੇਡੀ ਕਿੰਗ ਸਮੀਪ ਕੰਗ ਦੁਆਰਾ ਨਿਰਦੇਸ਼ਤ ਹੈ। ਇਸ ਦੇ ਨਾਲ ਹੀ ਕੈਰੀ ਆਨ ਜੱਟਾ 3 ਦੀ ਸਫਲਤਾ 'ਤੇ ਪੂਰੀ ਸਟਾਰਕਾਸਟ ਦੀਆਂ ਖੁਸ਼ੀਆਂ ਦੇ ਬੱਦਲ ਛਾਏ ਹੋਏ ਹਨ। ਕੈਰੀ ਆਨ ਜੱਟਾ 3 ਦੀ ਇਤਿਹਾਸਕ ਸਫਲਤਾ 'ਤੇ ਖੁਸ਼ੀ ਜ਼ਾਹਰ ਕਰਦਿਆਂ ਗਿੱਪੀ ਗਰੇਵਾਲ ਨੇ ਕਿਹਾ ਹੈ ਕਿ ਉਹ ਦੁਨੀਆ ਭਰ ਤੋਂ ਮਿਲੇ ਅਥਾਹ ਪਿਆਰ ਲਈ ਧੰਨਵਾਦੀ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਕੈਰੀ ਆਨ ਜੱਟਾ 3 15 ਕਰੋੜ ਰੁਪਏ ਤੋਂ ਵੀ ਘੱਟ ਬਜਟ ਵਿੱਚ ਬਣੀ ਫਿਲਮ ਹੈ।