ETV Bharat / entertainment

Film Mr Shudai: ਪੰਜਾਬੀ ਫਿਲਮ 'ਮਿਸਟਰ ਸ਼ੁਦਾਈ' ਦਾ ਪਹਿਲਾਂ ਲੁੱਕ ਰਿਲੀਜ਼, ਫਿਲਮ ਇਸ ਨਵੰਬਰ ਦੇਵੇਗੀ ਸਿਨੇਮਾਘਰਾਂ 'ਚ ਦਸਤਕ - ਗਾਇਕ ਹਰਸਿਮਰਨ

ਦਿਲਜੀਤ ਦੀ ਫਿਲਮ 'ਜੋੜੀ' 'ਚ ਕਿਰਦਾਰ ਨੂੰ ਮਿਲੇ ਪਿਆਰ ਤੋਂ ਬਾਅਦ ਗਾਇਕ-ਅਦਾਕਾਰ ਹਰਸਿਮਰਨ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਹਰਸਿਮਰਨ ਦੀ ਨਵੀਂ ਫਿਲਮ ਦਾ ਨਾਂ ਹੈ 'ਮਿਸਟਰ ਸ਼ੁਦਾਈ'। ਫਿਲਮ ਵਿੱਚ ਅਦਾਕਾਰ ਨੇ ਨਾਲ ਮੈਂਡੀ ਤੱਖਰ ਵੀ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

Film Mr Shudai
Film Mr Shudai
author img

By

Published : Jul 24, 2023, 11:16 AM IST

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਹਰਸਿਮਰਨ, ਜਿਸ ਨੇ ਹਾਲ ਹੀ ਵਿੱਚ ਦਿਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਦੇ ਨਾਲ ਆਪਣੀ ਪੰਜਾਬੀ ਡੈਬਿਊ ਫਿਲਮ 'ਜੋੜੀ' ਵਿੱਚ ਆਪਣੀ ਭੂਮਿਕਾ ਨਾਲ ਦਰਸ਼ਕਾਂ ਤੋਂ ਵਾਹ ਵਾਹ ਖੱਟੀ ਸੀ, ਆਪਣੀ ਇੱਕ ਹੋਰ ਨਵੀਂ ਆਉਣ ਵਾਲੀ ਫਿਲਮ 'ਮਿਸਟਰ ਸ਼ੁਦਾਈ' ਨਾਲ ਸਿਨੇਮਾਘਰਾਂ 'ਤੇ ਦਸਤਕ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ 2023 ਦੀਆਂ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਹੋ ਰਹੀ ਹੈ। ਹੁਣ ਫਿਲਮ ਦਾ ਪਹਿਲਾਂ ਲੁੱਕ ਵੀ ਰਿਲੀਜ਼ ਹੋ ਗਿਆ ਹੈ।

ਫਿਲਮ ਦੇ ਪਹਿਲੇ ਲੁੱਕ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਮੈਂਡੀ ਤੱਖਰ ਨੇ ਲਿਖਿਆ 'ਸਾਡੀ ਫਿਲਮ #MrShudai ਦੀ ਪਹਿਲੀ ਝਲਕ, ਅਸੀਂ ਆਪਣੀ ਸ਼ੂਟਿੰਗ ਦੇ 17ਵੇਂ ਦਿਨ 'ਤੇ ਹਾਂ...ਸੱਚਮੁੱਚ ਸੁੰਦਰ ਪ੍ਰਕਿਰਿਆ...ਸਾਡੀ ਟੀਮ ਦੇ ਹਰੇਕ ਮੈਂਬਰ ਲਈ ਪਿਆਰ।'

ਇਸ ਤੋਂ ਪਹਿਲਾਂ ਗਾਇਕ ਹਰਸਿਮਰਨ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ ਦੇ ਪੋਸਟਰ ਨੂੰ ਇਸ ਦੀ ਰਿਲੀਜ਼ ਡੇਟ ਦੇ ਨਾਲ ਸਾਂਝਾ ਕਰਦੇ ਹੋਏ ਇੱਕ ਘੋਸ਼ਣਾ ਪੋਸਟ ਸ਼ੇਅਰ ਕੀਤੀ ਸੀ। ਪੋਸਟਰ ਸਾਂਝਾ ਕਰਦੇ ਹੋਏ ਉਸਨੇ ਲਿਖਿਆ 'ਜੋੜੀ ਫਿਲਮ ਵਿੱਚ ਨਿਭਾਏ “ਜੋਸ਼ੀਲੇ” ਦੇ ਕਿਰਦਾਰ ਲਈ ਤੁਸੀਂ ਸਾਰਿਆਂ ਨੇ ਬਹੁਤ ਹੌਂਸਲਾ ਅਤੇ ਪਿਆਰ ਦਿੱਤਾ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ। ਆਪ ਸਭ ਦੇ ਪਿਆਰ ਸਦਕਾ ਨਵੀਂ ਫਿਲਮ ਲੈ ਕੇ ਆ ਰਹੇ ਹਾਂ ਮਿਸਟਰ ਸ਼ੁਦਾਈ। ਮਿਹਨਤ ਵੱਲੋਂ ਕੋਈ ਕਮੀਂ ਨਹੀਂ ਛੱਡਾਂਗੇ ਅਤੇ ਨਾਂ ਹੀ ਪੈਰ। ਬਸ ਪਿਆਰ ਦਿੰਦੇ ਰਹਿਣਾ ਜੀ। 24 ਨਵੰਬਰ 2023।'

ਇਸ ਨਵੀਂ ਘੋਸ਼ਣਾ ਨੇ ਦਰਸ਼ਕਾਂ ਨੂੰ ਉਤਸ਼ਾਹ ਨਾਲ ਭਰ ਦਿੱਤਾ ਹੈ ਅਤੇ ਉਹ ਹੁਣ ਅਦਾਕਾਰ ਨੂੰ ਨਵੀਂ ਫਿਲਮ ਵਿੱਚ ਇੱਕ ਵੱਖਰੀ ਭੂਮਿਕਾ ਵਿੱਚ ਵੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਹਰਸਿਮਰਨ ਦੇ ਨਾਲ ਮੁੱਖ ਅਦਾਕਾਰਾ ਮੈਂਡੀ ਤੱਖਰ ਉਲਟ ਭੂਮਿਕਾ ਨਿਭਾਏਗੀ, ਜੋ ਪਹਿਲਾਂ ਹੀ ਇੰਡਸਟਰੀ ਵਿੱਚ ਆਪਣੀਆਂ ਬਹੁਮੁਖੀ ਭੂਮਿਕਾਵਾਂ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਚੁੱਕੀ ਹੈ।

ਫਿਲਮ ਮਿਸਟਰ ਸ਼ੁਦਾਈ ਬਾਰੇ ਹੋਰ ਗੱਲ ਕਰੀਏ ਤਾਂ ਮਿਸਟਰ ਸ਼ੁਦਾਈ ਬਾਲ ਪ੍ਰੋਡਕਸ਼ਨ ਅਤੇ ਫਿਲਮਲੋਕ ਦੁਆਰਾ ਪੇਸ਼ ਕੀਤੀ ਗਈ ਹੈ। ਫਿਲਮ ਦਾ ਨਿਰਦੇਸ਼ਨ ਹਰਜੋਤ ਸਿੰਘ ਕੁਰਾਨ ਨੇ ਕੀਤਾ ਹੈ ਜਦਕਿ ਪ੍ਰੋਡਿਊਸ ਮੋਹਨਬੀਰ ਸਿੰਘ ਬੱਲ ਨੇ ਕੀਤਾ ਹੈ। ਸਟਾਰ ਕਾਸਟ ਵਿੱਚ ਹਰਸਿਮਰਨ, ਮੈਂਡੀ ਤੱਖਰ, ਕਰਮਜੀਤ ਅਨਮੋਲ, ਰਾਣਾ ਰਣਬੀਰ, ਮਲਕੀਤ ਰੌਣੀ, ਨਿਸ਼ਾ ਬਾਨੋ, ਹਾਰਬੀ ਸੰਘਾ ਸ਼ਾਮਲ ਹਨ, ਜੋ 24 ਨਵੰਬਰ 2023 ਨੂੰ ਸਿਨੇਮਾਘਰਾਂ ਵਿੱਚ ਇਕੱਠੇ ਆ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.