ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਨਵੇਂ ਗੀਤ 'ਚੁੱਪ ਪੰਜਾਬ ਸਿਆਂ' ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਪੰਜਾਬੀ ਗਾਇਕ ਸਿੱਪੀ ਗਿੱਲ ਬਾਰੇ ਇੱਕ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਖ਼ਬਰ ਸੁਣਨ ਨੂੰ ਮਿਲ ਰਹੀ ਹੈ ਕਿ ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ਼ ਮੋਹਾਲੀ ਪੁਲਿਸ ਕੋਲ ਐੱਫਆਈਆਰ ਦਰਜ ਕਰਵਾਈ ਗਈ ਹੈ, ਇਸ ਐੱਫਆਈਆਰ ਦਰਜ ਕਰਵਾਉਣ ਦਾ ਕਾਰਨ ਉਹਨਾਂ ਦੁਆਰਾ ਕਿਸੇ ਵਿਅਕਤੀ ਨਾਲ ਕੀਤੀ ਕੁੱਟਮਾਰ ਹੈ।
- Ananya Chadha: ਪੰਜਾਬੀ ਸਿਨੇਮਾ 'ਚ ਪ੍ਰਭਾਵੀ ਪਾਰੀ ਵੱਲ ਵਧੀ ਬਾਲੀਵੁੱਡ ਅਦਾਕਾਰਾ ਅਨੰਨਿਆ ਚੱਢਾ, ਇਸ ਫਿਲਮ ਨਾਲ ਕਰੇਗੀ ਸ਼ਾਨਦਾਰ ਡੈਬਿਊ
- 69th National Film Awards Winners: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ 69ਵੇਂ ਰਾਸ਼ਟਰੀ ਫਿਲਮ ਅਵਾਰਡ ਦੇ ਜੇਤੂਆਂ ਨੇ ਦਿੱਤੇ ਪੋਜ਼, ਖਿੜੇ ਦਿਖੇ ਸਿਤਾਰਿਆਂ ਦੇ ਚਿਹਰੇ
- Kriti Sanon: ਨੈਸ਼ਨਲ ਫਿਲਮ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ 'ਮਿਮੀ' ਅਦਾਕਾਰਾ ਦੇ ਮਾਪਿਆਂ ਨੇ ਆਪਣੀ ਧੀ ਨੂੰ ਦਿੱਤਾ ਖੂਬ ਪਿਆਰ, ਦੇਖੋ ਫੋਟੋ
ਇਹ ਹੈ ਪੂਰਾ ਮਾਮਲਾ: ਮੋਹਾਲੀ ਪੁਲਿਸ ਕੋਲ ਦਰਜ ਕਰਵਾਈ ਗਈ ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਗਾਇਕ ਅਤੇ ਉਸ ਦੇ ਸਾਥੀਆਂ ਨੇ ਹੋਮਲੈਂਡ ਸੁਸਾਇਟੀ ਦੇ ਕੋਲ ਕਮਲਜੀਤ ਸਿੰਘ ਸ਼ੇਰਗਿੱਲ ਨਾਂ ਦੇ ਵਿਅਕਤੀ ਨੂੰ ਘੇਰ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਸੰਬੰਧੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਅਤੇ ਉਸ ਵਿਅਕਤੀ ਨੇ ਆਪਣੀ ਜਾਨ ਭੱਜ ਕੇ ਬਚਾਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਦੋ ਦਿਨ ਪੁਰਾਣੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਗਾਇਕ ਸਿੱਪੀ ਗਿੱਲ ਅਤੇ ਐੱਫਆਈਆਰ ਦਰਜ ਕਰਵਾਉਣ ਵਾਲਾ ਵਿਅਕਤੀ ਪਹਿਲਾਂ ਤੋਂ ਹੀ ਇੱਕ ਦੂਜੇ ਦੇ ਜਾਣਕਾਰ ਹਨ। ਮਾਰਕੁੱਟ ਦਾ ਕਾਰਨ ਕੀ ਹੈ? ਕੀ ਕੋਈ ਪੁਰਾਣੀ ਦੁਸ਼ਮਣੀ ਹੈ? ਇਹ ਵਿਸ਼ੇ ਫਿਲਹਾਲ ਜਾਂਚ ਅਧੀਨ ਹਨ।
ਗਾਇਕ ਸਿੱਪੀ ਗਿੱਲ ਬਾਰੇ ਜਾਣੋ: ਪੰਜਾਬੀ ਫਿਲਮਾਂ ਅਤੇ ਗੀਤਾਂ ਵਿੱਚ ਬਰਾਬਰ ਸਫਲਤਾਪੂਰਵਕ ਅੱਗੇ ਵੱਧ ਰਹੇ ਸਿੱਪੀ ਗਿੱਲ ਆਪਣੇ ਹੁਣ ਤੱਕ ਦੇ ਫਿਲਮੀ ਸਫ਼ਰ ਦੌਰਾਨ 'ਟਾਈਗਰ', 'ਪੁੱਤ ਜੱਟਾਂ ਦੇ', 'ਜੱਦੀ ਸਰਦਾਰ' ਆਦਿ ਜਿਹੀਆਂ ਕਈ ਸਫਲ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ। ਮੁੱਖ ਤੌਰ ਉਤੇ ਪੰਜਾਬ ਦੇ ਮਾਲਵਾ ਜਿਲ੍ਹੇ ਮੋਗਾ ਨਾਲ ਸੰਬੰਧ ਰੱਖਦੇ ਇਹ ਗਾਇਕ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਪ੍ਰਤੀ ਵੀ ਬਹੁਤ ਪਿਆਰ ਰੱਖਦੇ ਹਨ, ਜੋ ਅਕਸਰ ਇਸ ਨਾਲ ਸੰਬੰਧਿਤ ਵੀਡੀਓਜ਼ ਫੋਟੋਆਂ ਸ਼ੋਸਲ ਮੀਡੀਆ ਉਤੇ ਸਾਂਝੀਆਂ ਕਰਦੇ ਰਹਿੰਦੇ ਹਨ।
ਸਿੱਪੀ ਗਿੱਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਦਾ ਪਿਛਲੇ ਦਿਨੀਂ ਪੰਜਾਬੀ ਗੀਤ 'ਚੁੱਪ ਪੰਜਾਬ ਸਿਆਂ' ਰਿਲੀਜ਼ ਹੋਇਆ ਹੈ, ਗੀਤ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਇਸ ਗੀਤ ਨੂੰ ਹੁਣ ਤੱਕ 317 ਹਜ਼ਾਰ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ।