ਹੈਦਰਾਬਾਦ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਸੀਸ ਕੌਰ ਨੇ ਆਪਣੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕੀਤਾ ਹੈ। ਗਾਇਕਾ ਸ਼ਨੀਵਾਰ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਸੰਗੀਤਕਾਰ ਗੋਲਡੀ ਸੋਹੇਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਗਾਇਕਾ ਨੇ ਆਪਣੇ ਪਤੀ ਗੋਲਡੀ ਨਾਲ ਵਿਆਹ ਦੀਆਂ ਤਸਵੀਰਾਂ ਪੋਸਟ ਕਰਕੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਅਸੀਸ ਕੌਰ ਅਤੇ ਗੋਲਡੀ ਸੋਹੇਲ ਨੇ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਅਤੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕੀਤੀ। ਜੋੜੇ ਨੇ ਤਸਵੀਰਾਂ ਦੇ ਨਾਲ ਕੈਪਸ਼ਨ ਵਿੱਚ ਲਿਖਿਆ, "ਵਾਹਿਗੁਰੂ ਤੇਰਾ ਸ਼ੁਕਰ ਹੈ।"
ਅਸੀਸ ਕੌਰ ਅਤੇ ਗੋਲਡੀ ਸੋਹੇਲ ਦੇ ਵਿਆਹ ਦਾ ਲੁੱਕ: ਜੋੜੇ ਦੇ ਵਿਆਹ ਦੇ ਲੁੱਕ ਦੀ ਗੱਲ ਕਰੀਏ ਤਾਂ ਦੋਵੇਂ ਪੇਸਟਲ ਲੁੱਕ 'ਚ ਕਾਫੀ ਵਧੀਆ ਲੱਗ ਰਹੇ ਸਨ। ਅਸੀਸ ਕੌਰ ਨੇ ਪੇਸਟਲ ਗੁਲਾਬੀ ਸਲਵਾਰ-ਸੂਟ ਪਹਿਨਿਆ ਅਤੇ ਦੁਪੱਟੇ ਨਾਲ ਆਪਣਾ ਸਿਰ ਢੱਕਿਆ ਹੋਇਆ ਹੈ। ਦੁਲਹਨ ਹੀਰਿਆਂ ਦੇ ਗਹਿਣਿਆਂ ਅਤੇ ਨਿਊਡ ਮੇਕਅੱਪ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਜਦਕਿ ਗੋਲਡੀ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਹਿਨੀ ਸੀ ਅਤੇ ਗੁਲਾਬੀ ਪੱਗ ਨਾਲ ਅਸੀਸ ਕੌਰ ਦੇ ਕੱਪੜਿਆਂ ਨਾਲ ਮੈਚਿੰਗ ਕੀਤੀ ਹੋਈ ਸੀ।
ਸਿਤਾਰਿਆਂ ਨੇ ਨਵੇਂ ਜੋੜੇ ਨੂੰ ਦਿੱਤੀਆ ਵਧਾਈਆ: ਜਿਵੇਂ ਹੀ ਅਸੀਸ ਅਤੇ ਗੋਲਡੀ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕਾਂ ਨੇ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਬਾਲੀਵੁੱਡ ਹਸਤੀਆਂ ਨੇ ਵੀ ਇਸ ਜੋੜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸੋਨਾਕਸ਼ੀ ਸਿਨਹਾ ਨੇ ਕਮੈਂਟ 'ਚ ਲਿਖਿਆ, "ਓ ਮਾਈ ਗੌਡ, ਅਸੀਸ ਅਤੇ ਗੋਲਡੀ ਨੂੰ ਵਧਾਈਆਂ। ਇਹ ਜੋੜੀ ਬਲਾਕਬਸਟਰ ਹੈ।" ਹਿਨਾ ਖਾਨ ਨੇ ਕਿਹਾ, "ਮੁਬਾਰਕਾਂ ਅਸੀਸ। ਤੁਹਾਡੇ ਲਈ ਬਹੁਤ ਖੁਸ਼ ਹਾਂ।" ਇਸ ਤੋਂ ਇਲਾਵਾ ਗੌਹਰ ਖਾਨ ਤੋਂ ਲੈ ਕੇ ਧਵਾਨੀ ਭਾਨੁਸ਼ਾਲੀ ਤੱਕ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਇਸ ਜੋੜੇ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ।
- ਆਸਟ੍ਰੇਲੀਆਂ ’ਚ ਵੱਡਾ ਸੋਅ ਕਰਨ ਜਾ ਰਹੇ ਨੇ ਗਾਇਕ ਤਰਸੇਮ ਜੱਸੜ੍ਹ, ਇਸ ਦਿਨ ਹੋਵੇਗਾ ਸ਼ੁਰੂ
- Adipurush Box Office Collection: ਦੂਜੇ ਦਿਨ ਘਟੀ ਆਦਿਪੁਰਸ਼ ਦੀ ਕਮਾਈ, ਇਹ ਰਿਹਾ ਦੂਜੇ ਦਿਨ ਦਾ ਕਲੈਕਸ਼ਨ
- Adipurush Controversy: ਗਾਇਕ ਸੋਨੂੰ ਨਿਗਮ ਨੇ 'ਆਦਿਪੁਰਸ਼' ਵਿਵਾਦ ਨੂੰ ਲੈ ਕੇ ਕੀਤਾ ਟਵੀਟ, ਇਨ੍ਹਾਂ ਦੋ ਭਾਈਚਾਰਿਆਂ ਤੋਂ ਦੇਸ਼ ਨੂੰ ਦੱਸਿਆ ਖਤਰਾ
ਅਸੀਸ ਕੌਰ ਦਾ ਕਰੀਅਰ: ਮੀਡੀਆ ਰਿਪੋਰਟਸ ਮੁਤਾਬਕ ਗਾਇਕਾ ਨੇ ਸਿਰਫ 5 ਸਾਲ ਦੀ ਉਮਰ 'ਚ ਗੁਰਬਾਣੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਫਿਰ ਉਹ 'ਆਵਾਜ਼ ਪੰਜਾਬ ਦੀ' ਅਤੇ 'ਇੰਡੀਅਨ ਆਈਡਲ' ਵਰਗੇ ਗਾਉਣ ਵਾਲੇ ਰਿਐਲਿਟੀ ਸ਼ੋਅਜ਼ 'ਚ ਨਜ਼ਰ ਆਈ। ਅਸੀਸ ਕੌਰ ਨੇ ਆਪਣੇ ਕਰੀਅਰ ਵਿੱਚ ਕਈ ਗੀਤ ਗਾਏ ਪਰ ਉਸ ਨੂੰ ਸਭ ਤੋਂ ਵੱਧ ਪ੍ਰਸਿੱਧੀ ‘ਸ਼ੇਰ ਸ਼ਾਹ’ ਦੇ ਗੀਤ ‘ਰਾਤਾ ਲੰਬੀਆਂ’ ਤੋਂ ਮਿਲੀ।