ਫਰੀਦਕੋਟ: ਹਿੰਦੀ ਸਿਨੇਮਾਂ ਅਤੇ ਮਿਊਜ਼ਿਕ ਵਿਚ ਬਤੌਰ ਗੀਤਕਾਰ-ਮਿਊਜ਼ਿਕ ਅਰੇਜ਼ਰ ਵਿਲੱਖਣ ਪਹਿਚਾਣ ਰੱਖਦੇ ਅਸ਼ੋਕ ਪੰਜਾਬੀ ਹੁਣ ਨਿਰਦੇਸ਼ਕ ਵਜੋਂ ਪਹਿਲੀ ਹਿੰਦੀ ਫ਼ਿਲਮ ‘ਮਿਸਟਰ ਗਾਇਬ’ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਫ਼ਿਲਮ ਦੇ ਥੀਮ ਸਬੰਧੀ ਜਾਣਕਾਰੀ ਦਿੰਦਿਆਂ ਗੀਤਕਾਰ, ਨਿਰਦੇਸ਼ਕ ਅਸ਼ੋਕ ਦੱਸਦੇ ਹਨ ਕਿ ਉਨ੍ਹਾਂ ਦੀ ਇਹ ਫ਼ਿਲਮ ਇਕ ਅਜਿਹੀ ਲੜ੍ਹਕੀ ਦੁਆਲੇ ਕੇਂਦਰਿਤ ਹੈ, ਜੋ ਕੁਝ ਦੈਵੀ ਸ਼ਕਤੀਆਂ ਅਤੇ ਪਰਸਥਿਤੀਆਂ ਦੇ ਚਲਦਿਆਂ ਸਰੀਰਕ ਅਤੇ ਸਮਾਜਿਕ ਤੌਰ ਤੇ ਗਾਇਬ ਹੋ ਜਾਂਦੀ ਹੈ। ਪਰ ਅਚਾਨਕ ਮਿਲੀ ਇਸ ਸ਼ਕਤੀ ਦਾ ਉਪਯੋਗ ਉਹ ਨੈਗੇਟਿਵ ਪੱਖਾਂ ਤੋਂ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਇਸੇ ਦੇ ਚਲਦਿਆਂ ਉਹ ਕਈ ਭੋਲੇ ਭਾਲੇ ਲੋਕਾ ਲਈ ਮੁਸੀਬਤ ਦਾ ਕਾਰਣ ਵੀ ਬਣ ਜਾਂਦੀ ਹੈ।
ਫਿਲਮ 'ਮਿਸਟਰ ਗਾਇਬ' ਦੀ ਸਟਾਰਕਾਸਟ: ਇਸਦੇ ਨਾਲ ਹੀ ਉਹ ਕਹਿੰਦੇ ਹਨ ਕਿ ਹਰ ਬੂਰੀ ਚੀਜ਼ ਦਾ ਅੰਤ ਮਾੜ੍ਹਾਂ ਹੀ ਹੁੰਦਾ ਹੈ ਅਤੇ ਅਜਿਹਾ ਹੀ ਅੰਤ ਆਖ਼ਰ ਵਿੱਚ ਉਸਨੂੰ ਆਪਣੀ ਭੁੱਲ ਸਵੀਕਾਰ ਕਰਨ ਲਈ ਮਜ਼ਬੂਰ ਕਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੀ ਸਟਾਰਕਾਸਟ ਵਿਚ ਕੈਫ਼ ਖਾਨ, ਵਿਜੇ ਕੁਮਾਰ, ਕੇਤਨ ਸ਼ਰਮਾ, ਕੁਨਾਲ ਮਹਾਜ਼ਨ, ਰਨਵੀਰ ਮਾਨ, ਮਨੋਜ਼ ਸਰਗਮ, ਮਨ ਡੋਗਰਾ, ਸੰਜ਼ਨਾ ਸੋਲੋਕੀ, ਰਣਜੀਤ, ਅਰੁਣ ਬਖ਼ਸ਼ੀ, ਰੋਹਿਤ ਪਿਆਰੇ ਅਤੇ ਜਿੰਮੀ ਮੋਜ਼ਿਜ਼ ਵਰਗੇ ਦਿਗਜ਼ ਕਲਾਕਾਰ ਵੀ ਸ਼ਾਮਿਲ ਹਨ। ਇਹ ਫਿਲਮ ਕਾਫ਼ੀ ਦਿਲਚਸਪੀ ਨਾਲ ਬਣਾਈ ਜਾ ਰਹੀ ਹੈ। ਇਸ ਫਿਲਮ ਦੀ ਸ਼ੂਟਿੰਗ ਪੁਣੇ ਦੀਆਂ ਵੱਖ ਵੱਖ ਲੋਕੋਸ਼ਨਾਂ ਤੇ ਪੂਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਅਤੇ ਮਿਊਜ਼ਿਕ ਕੰਪੋਜੀਸ਼ਨ ਵੀ ਉਨ੍ਹਾਂ ਦਾ ਆਪਣਾ ਹੀ ਹੈ ਅਤੇ ਇਨ੍ਹਾਂ ਗੀਤਾਂ ਨੂੰ ਸ਼ਾਹਿਦ ਮਾਲਿਆਂ ਸਮੇਤ ਹਿੰਦੀ ਸਿਨੇਮਾਂ ਦੇ ਕਈ ਨਾਮੀ ਪਲੇਬੈਕ ਸਿੰਗਰਜ਼ ਆਪਣੀ ਆਵਾਜ਼ ਦੇ ਰਹੇ ਹਨ।
ਗੀਤਕਾਰ ਅਸ਼ੋਕ ਪੰਜਾਬੀ ਦਾ ਕਰੀਅਰ: ਜੇਕਰ ਪੰਜਾਬ ਸਬੰਧਤ ਇਸ ਹੋਣਹਾਰ ਗੀਤਕਾਰ, ਮਿਊਜ਼ਿਕ ਅਰੇਜ਼ਰ ਦੇ ਕਰਿਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਗੀਤਕਾਰ ਵਜੋਂ ਆਉਣ ਵਾਲੀ ਨਵੀਂ ਹਿੰਦੀ ਫ਼ਿਲਮ ਦਾ ਨਾਮ ਹੈ ‘ਵਹਿਲਾਪੰਤੀ’। ਇਸ ਤੋਂ ਇਲਾਵਾ ਆਉਣ ਵਾਲੀਆਂ ਕੁਝ ਵੱਡੀਆ ਪੰਜਾਬੀ ਫ਼ਿਲਮਾਂ ਲਈ ਵੀ ਉਹ ਗੀਤ ਲਿਖ਼ ਰਹੇ ਹਨ। ਹਾਲ ਹੀ ਵਿਚ ਰਿਲੀਜ਼ ਹੋਈ ਹਿੰਦੀ ਫ਼ਿਲਮ ‘ਵੀਰੇ ਕੀ ਵੈਡਿੰਗ’ ਦਾ ਟਾਈਟਲ ਟਰੈਕ, ਪੰਜਾਬੀ ਫ਼ਿਲਮਜ਼ ‘ਕੈਨੇਡਾ ਦੀ ਫਲਾਈਟ’, ‘ਅੰਮੀ ਮੇਰੀ ਅੰਮੀ ਤੈਨੂੰ ਚੇਤੇ ਕਰ ਰੋਆ’, ‘ਜਿੰਦੜ੍ਹੀ’ ਦਾ ‘ਰੱਬਾ’ ਆਦਿ ਗੀਤ ਅਸ਼ੋਕ ਪੰਜਾਬੀ ਵੱਲੋਂ ਲਿਖ਼ੇ ਗਏ ਹਨ। ਅਸ਼ੋਕ ਪੰਜਾਬੀ ਹੁਣ ਫਿਲਮ ਮਿਸਟਰ ਗਾਇਬ ਵਿੱਚ ਇੱਕ ਨਿਰਦੇਸ਼ਕ ਵਜੋਂ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਅਦਾਕਾਰ ਵਜੋਂ ਵੀ ਕੰਮ ਕੀਤਾ ਹੈ। ਅਸ਼ੋਕ ਪੰਜਾਬੀ ਨੇ ਜ਼ਿਆਦਾਤਰ ਹਿੰਦੀ ਅਤੇ ਪੰਜਾਬੀ ਵਰਗੀਆਂ ਭਾਸ਼ਾਵਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਫਿਲਮ ਰੋਮੀਓ ਅਕਬਰ ਵਾਲਟਰ, ਫਿਲਮ ਵੀਰੇ ਦੀ ਵੈਡਿੰਗ, ਫਿਲਮ ਕੈਨੇਡਾ ਦੀ ਫਲਾਈਟ, ਫਿਲਮ ਇੰਸਪੈਕਟਰ ਕਿਰਨ, ਫਿਲਮ ਕਰਿਸ਼ਮਾ ਕਾਲੀ ਕਾ ਅਤੇ ਫਿਲਮ ਜ਼ਖਮੀ ਔਰਤ ਆਦਿ ਵਿੱਚ ਕੰਮ ਕੀਤਾ ਹੈ।
ਇਹ ਵੀ ਪੜ੍ਹੋ :- Tamannaah Bhatia Instagram: ਤਮੰਨਾ ਭਾਟੀਆ ਨੂੰ ਸਾੜ੍ਹੀ 'ਚ ਦੇਖ ਪ੍ਰਸ਼ੰਸਕਾਂ ਨੇ ਕਿਹਾ 'ਵਿਜੇ ਵਰਮਾ ਤੋਂ ਗਿਓ', ਦੇਖੋ ਤਸਵੀਰਾਂ