ਮੁੰਬਈ (ਬਿਊਰੋ): ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਜੋ ਆਪਣੀਆਂ ਸਸਪੈਂਸ ਅਤੇ ਥ੍ਰਿਲਰ ਫਿਲਮਾਂ ਲਈ ਜਾਣੇ ਜਾਂਦੇ ਹਨ, ਸ਼ੁੱਕਰਵਾਰ (24 ਮਾਰਚ) ਨੂੰ 44 ਸਾਲ ਦੇ ਹੋ ਗਏ ਹਨ। ਇਮਰਾਨ ਹਾਸ਼ਮੀ ਨੇ 2003 ਵਿੱਚ ਆਫਤਾਬ ਸ਼ਿਵਦਾਸਾਨੀ ਅਤੇ ਬਿਪਾਸ਼ਾ ਬਾਸੂ ਦੇ ਨਾਲ ਵਿਕਰਮ ਭੱਟ ਦੀ ਥ੍ਰਿਲਰ ਫਿਲਮ ਫੁੱਟਪਾਥ ਵਿੱਚ ਆਪਣੀ ਫਿਲਮੀ ਸ਼ੁਰੂਆਤ ਕੀਤੀ।
ਇਸ ਤੋਂ ਬਾਅਦ ਉਹ ਮਲਿਕਾ ਸ਼ੇਰਾਵਤ ਅਤੇ ਅਸ਼ਮਿਤ ਪਟੇਲ ਦੇ ਨਾਲ ਅਨੁਰਾਗ ਬਾਸੂ ਦੀ ਥ੍ਰਿਲਰ ਫਿਲਮ 'ਮਰਡਰ' ਵਿੱਚ ਦਿਖਾਈ ਦਿੱਤਾ, ਜਿਸ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਸਰਾਹਿਆ ਗਿਆ। 'ਸੀਰੀਅਲ ਕਿਸਰ' ਵਜੋਂ ਜਾਣੇ ਜਾਂਦੇ ਇਮਰਾਨ ਨੇ ਕਈ ਬਾਲੀਵੁੱਡ ਫਿਲਮਾਂ ਵਿੱਚ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ।
- " class="align-text-top noRightClick twitterSection" data="
">
'ਜੰਨਤ', 'ਰਾਜ਼ ਸੀਰੀਜ਼', 'ਵਨਸ ਅਪੌਨ ਏ ਟਾਈਮ ਇਨ ਮੁੰਬਈ' ਅਤੇ 'ਹਮਾਰੀ ਅਧੂਰੀ ਕਹਾਣੀ' ਵਰਗੀਆਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਉਸਦੀ ਅਦਾਕਾਰੀ ਦੇ ਨਾਲ-ਨਾਲ ਦਰਸ਼ਕ ਹਮੇਸ਼ਾ ਉਸ ਦੀਆਂ ਫ਼ਿਲਮਾਂ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਹਨ। ਉਨ੍ਹਾਂ ਦੇ ਜਨਮਦਿਨ 'ਤੇ ਆਓ ਉਸਦੀ ਫਿਲਮ 'ਲੁੱਟ ਗੇ' (2021) ਦੇ ਕੁਝ ਟਰੈਕਾਂ 'ਤੇ ਨਜ਼ਰ ਮਾਰੀਏ।
2021 'ਚ 'ਲੁੱਟ ਗੇ: 2021 'ਚ 'ਲੁੱਟ ਗੇ' ਨੇ ਸਾਰੇ ਰਿਕਾਰਡ ਤੋੜ ਦਿੱਤੇ। ਇਹ ਗੀਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਟ੍ਰੈਂਡ ਕਰ ਰਿਹਾ ਸੀ। ਇਸ ਗੀਤ 'ਚ 'ਸੀਰੀਅਲ ਕਿਸਰ' ਨੇ ਕਮਾਲ ਦੀ ਐਕਟਿੰਗ ਕੀਤੀ ਹੈ। ਇਸ ਟਰੈਕ ਗੀਤ ਨੂੰ ਯੂਟਿਊਬ 'ਤੇ 1 ਬਿਲੀਅਨ ਤੋਂ ਵੱਧ ਵਿਊਜ਼ ਅਤੇ ਲਗਭਗ 10 ਮਿਲੀਅਨ ਲਾਈਕਸ ਹਨ। ਇਸ ਗੀਤ ਨੂੰ ਜੁਬਿਨ ਨੌਟਿਆਲ ਨੇ ਗਾਇਆ ਹੈ।
- " class="align-text-top noRightClick twitterSection" data="
">
'ਮੈਂ ਰਹੂ ਯਾ ਨਾ ਰਹੂ'(2019): 'ਮੈਂ ਰਹੂ ਯਾ ਨਾ ਰਹੂ' ਗੀਤ ਨੂੰ ਇਮਰਾਨ ਅਤੇ ਈਸ਼ਾ ਗੁਪਤਾ 'ਤੇ ਫਿਲਮਾਇਆ ਗਿਆ ਹੈ, ਜਿਸ ਨੂੰ ਅਰਮਾਨ ਮਲਿਕ ਨੇ ਖੂਬਸੂਰਤੀ ਨਾਲ ਗਾਇਆ ਹੈ। ਇਸ ਨੂੰ ਯੂਟਿਊਬ 'ਤੇ 300 ਮਿਲੀਅਨ ਤੋਂ ਵੱਧ ਵਿਊਜ਼ ਹਨ।
ਫਿਲਮ 'ਹਮਾਰੀ ਅਧੂਰੀ ਕਹਾਣੀ' ਦਾ ਗੀਤ 'ਹਮਨਾਵਾ' ਲੋਕ ਅੱਜ ਵੀ ਸੁਣਦੇ ਹਨ। ਇਸ ਗੀਤ 'ਚ ਵਿਦਿਆ ਬਾਲਨ ਅਤੇ ਇਮਰਾਨ ਦੀ ਪ੍ਰੇਮ ਕਹਾਣੀ ਦਿਖਾਈ ਗਈ ਹੈ। ਮਿਥੂਨ ਨੇ ਇਸ ਗੀਤ ਨੂੰ ਕੰਪੋਜ਼ ਕੀਤਾ ਸੀ, ਜਿਸ ਨੂੰ ਪਾਪੋਨ ਨੇ ਗਾਇਆ ਸੀ।
ਤੂੰ ਹੀ ਮੇਰੀ ਸ਼ਬ ਹੈ (2006): 2006 'ਚ ਅਨੁਰਾਗ ਬਾਸੂ ਦੀ ਰੁਮਾਂਟਿਕ ਥ੍ਰਿਲਰ ਫਿਲਮ 'ਗੈਂਗਸਟਰ: ਏ ਲਵ ਸਟੋਰੀ' ਦਾ ਗੀਤ 'ਤੂੰ ਹੀ ਮੇਰੀ ਸ਼ਬ ਹੈ' ਕਾਫੀ ਮਸ਼ਹੂਰ ਹੈ। ਇਸ ਵਿੱਚ ਇਮਰਾਨ ਹਾਸ਼ਮੀ ਦੇ ਨਾਲ 'ਧੱਕੜ' ਅਦਾਕਾਰਾ ਕੰਗਨਾ ਰਣੌਤ ਵੀ ਹੈ। ਮਰਹੂਮ ਗਾਇਕ ਕੇ.ਕੇ. ਦੁਆਰਾ ਗਾਇਆ ਗਿਆ 'ਤੂੰ ਹੀ ਮੇਰੀ ਸ਼ਬ ਹੈ'ਅਤੇ ਪ੍ਰੀਤਮ ਨੇ ਇਸ ਦੀ ਰਚਨਾ ਕੀਤੀ।
'ਇਸ਼ਕ ਸੂਫੀਆਨਾ': 'ਇਸ਼ਕ ਸੂਫ਼ੀਆਨਾ' ਬਾਲੀਵੁੱਡ ਦੀ ਮਸ਼ਹੂਰ ਸੰਗੀਤ ਨਿਰਦੇਸ਼ਕ ਜੋੜੀ ਵਿਸ਼ਾਲ-ਸ਼ੇਖਰ ਦੁਆਰਾ ਤਿਆਰ ਕੀਤੀ ਗਿਆ ਸੀ, 'ਇਸ਼ਕ ਸੂਫ਼ੀਆਨਾ' ਨੂੰ ਗਾਇਕ ਕਮਲ ਖ਼ਾਨ ਨੇ ਗਾਇਆ ਸੀ। ਇਸ ਦੇ ਬੋਲ ਰਜਤ ਅਰੋੜਾ ਨੇ ਲਿਖੇ ਹਨ।
ਇਹ ਵੀ ਪੜ੍ਹੋ:Mardaani Director Pradeep Sarkar: ਨਹੀਂ ਰਹੇ 'ਮਰਦਾਨੀ' ਦੇ ਨਿਰਦੇਸ਼ਕ ਪ੍ਰਦੀਪ ਸਰਕਾਰ, 68 ਸਾਲ ਦੀ ਉਮਰ 'ਚ ਹੋਇਆ ਦੇਹਾਂਤ