ETV Bharat / entertainment

Ekta Kapoor Directorate Award: ਇੰਟਰਨੈਸ਼ਨਲ ਐਮੀ ਅਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਨਿਰਮਾਤਾ ਬਣੀ ਏਕਤਾ ਕਪੂਰ

Ekta Kapoor Award: ਭਾਰਤੀ ਟੈਲੀਵਿਜ਼ਨ ਅਤੇ ਸਿਨੇਮਾ ਵਿੱਚ ਬਿਹਤਰੀਨ ਕੰਮ ਲਈ ਫਿਲਮਮੇਕਰ ਏਕਤਾ ਕਪੂਰ ਨੂੰ ਇੰਟਰਨੈਸ਼ਨਲ ਐਮੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ, ਇਸ ਅਵਾਰਡ ਨੂੰ ਪ੍ਰਾਪਤ ਕਰਨ ਵਾਲੀ ਏਕਤਾ ਪਹਿਲੀ ਭਾਰਤੀ ਨਿਰਮਾਤਾ ਹੈ।

Ekta Kapoor Directorate Award
Ekta Kapoor Directorate Award
author img

By ETV Bharat Punjabi Team

Published : Aug 30, 2023, 10:42 AM IST

ਮੁੁੰਬਈ: ਬਾਲੀਵੁੱਡ ਦੀ ਸਟਾਰ ਨਿਰਮਾਤਾ ਏਕਤਾ ਕਪੂਰ ਨੂੰ ਨਿਊਯਾਰਕ ਦੇ ਇੰਟਰਨੈਸ਼ਨਲ ਐਮੀ ਡਾਇਰੈਕਟੋਰੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਏਕਤਾ ਕਪੂਰ ਮੰਨੋਰੰਜਨ ਜਗਤ ਦੀ ਸਭ ਤੋਂ ਬਿਹਤਰੀਨ ਟੈਲੀਵਿਜ਼ਨ ਅਤੇ ਫਿਲਮ ਨਿਰਮਾਤਾ ਵਿੱਚੋਂ ਇੱਕ ਹੈ। ਉਥੇ ਹੀ ਏਕਤਾ ਕਪੂਰ ਦੇ ਖੁਦ ਦਾ ਪ੍ਰੋਡਕਸ਼ਨ ਹਾਊਸ ਵੀ ਹੈ, ਜਿਸਦਾ ਨਾਂ ਬਾਲਾਜੀ ਟੈਲੀਫ਼ਿਲਮਜ਼ ਹੈ, ਜਿਸ ਦੀ ਸਥਾਪਨਾ 1994 ਵਿੱਚ ਹੋਈ ਸੀ।

ਇਹਨਾਂ ਪ੍ਰਸਿੱਧ ਸ਼ੋਅਜ਼ ਨੂੰ ਕੀਤਾ ਹੈ ਪ੍ਰੋਡਿਊਸ: ਏਕਤਾ ਕਪੂਰ ਨੇ ਟੈਲੀਵਿਜ਼ਨ ਦੇ ਸ਼ੋਅ 'ਨਾਗਿਨ', 'ਕਿਉਂਕਿ ਸਾਸ ਭੀ ਕਭੀ ਬਹੂ ਥੀ', 'ਕੁਮਕੁਮ ਭਾਗਿਆ' ਅਤੇ 'ਬੜੇ ਅੱਛੇ ਲੱਗਤੇ ਹੈ' ਵਰਗੇ ਸ਼ੋਅਜ਼ ਤੋਂ ਕਾਫੀ ਸੁਰਖ਼ੀਆਂ ਬਟੋਰ ਚੁੱਕੀ ਹੈ। ਉਨ੍ਹਾਂ ਦੀ ਹਾਲ ਹੀ ਵਿੱਚ ਸ਼ੋਭਾ ਕਪੂਰ ਨਾਲ ਆਯੁਸ਼ਮਾਨ ਖੁਰਾਨਾ ਅਤੇ ਅਨੰਨਿਆ ਪਾਂਡੇ ਸਟਾਰਰ ਫਿਲਮ 'ਡ੍ਰੀਮ ਗਰਲ 2' ਦਾ ਨਿਰਮਾਣ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਨੇ 'ਵਨਸ ਅਪੌਨ ਏ ਟਾਈਮ ਇਨ ਮੁੰਬਈ', 'ਏਕ ਵਿਲੇਨ', 'ਰਾਗਿਨੀ ਐਮਐਮਐਸ', 'ਦਿ ਡਰਟੀ ਪਿਕਚਰ' ਵਰਗੀਆਂ ਸ਼ਾਨਦਾਰ ਫਿਲਮਾਂ ਦਾ ਵੀ ਨਿਰਮਾਣ ਕੀਤਾ ਹੈ।

ਇੰਟਰਨੈਸ਼ਨਲ ਐਮੀ ਡਾਇਰੈਕਟੋਰੇਟ ਅਵਾਰਡ: ਹੁਣ ਏਕਤਾ ਨੂੰ ਇੱਕ ਵੱਡੀ ਉਪਲੱਬਧੀ ਮਿਲਣ ਵਾਲੀ ਹੈ, ਮੰਨੋਰੰਜਨ ਜਗਤ ਵਿੱਚ ਸ਼ਾਨਦਾਰ ਕੰਮ ਲਈ ਕਪੂਰ ਨੂੰ ਇੰਟਰਨੈਸ਼ਨਲ ਐਮੀ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਅਵਾਰਡ ਨੂੰ ਪਾਉਣ ਵਾਲੀ ਏਕਤਾ ਪਹਿਲੀ ਨਿਰਮਾਤਾ ਹੋਵੇਗੀ ਇਸ ਅਵਾਰਡ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਕਪੂਰ ਨੇ ਇੱਕ ਦਿਲ ਛੂਹ ਲੈਣ ਵਾਲਾ ਨੋਟ ਲਿਖਿਆ ਹੈ। ਉਸ ਨੇ ਲਿਖਿਆ 'ਮੈਂ ਇਸ ਸਨਮਾਨ ਤੋਂ ਨਿਮਰ ਅਤੇ ਖੁਸ਼ ਹਾਂ। ਇਹ ਅਵਾਰਡ ਮੇਰੇ ਦਿਲ ਵਿੱਚ ਇੱਕ ਵਿਸ਼ੇਸ਼ ਜਗ੍ਹਾਂ ਰੱਖਦਾ ਹੈ, ਪੂਰੇ ਸੰਸਾਰ ਵਿੱਚ ਮੇਰੇ ਦੇਸ਼ ਦੀ ਅਗਵਾਈ ਕਰਨਾ ਸਨਮਾਨ ਦੀ ਗੱਲ ਹੈ। ਟੈਲੀਵਿਜ਼ਨ ਮੇਰੇ ਲਈ ਇੱਕ ਸਵੈ-ਖੋਜ ਵਾਂਗ ਰਿਹਾ ਹੈ, ਖਾਸ ਤੌਰ 'ਤੇ ਇੱਕ ਔਰਤ ਦੇ ਰੂਪ ਵਿੱਚ ਜੋ ਔਰਤਾਂ ਲਈ ਕਹਾਣੀਆਂ ਬਣਾਉਂਦਾ ਹੈ। ਉਸਨੇ ਅੱਗੇ ਕਿਹਾ, 'ਇਹ ਸਨਮਾਨ ਮੈਨੂੰ ਵਿਸ਼ਵ ਮੰਚ 'ਤੇ ਖੜ੍ਹਾ ਕਰਨ ਲਈ ਮਜ਼ਬੂਤ ​​ਬਣਾਉਂਦਾ ਹੈ। 2023 ਅੰਤਰਰਾਸ਼ਟਰੀ ਐਮੀ ਡਾਇਰੈਕਟੋਰੇਟ ਅਵਾਰਡ ਲਈ ਤੁਹਾਡਾ ਧੰਨਵਾਦ।'

ਸਿਤਾਰਿਆਂ ਨੇ ਦਿੱਤੀਆਂ ਵਧਾਈਆਂ: ਏਕਤਾ ਦੇ ਇਸ ਅਵਾਰਡ ਲਈ ਮੰਨੋਰੰਜਨ ਜਗਤ ਦੇ ਸਿਤਾਰਿਆਂ ਨੇ ਕਪੂਰ ਨੂੰ ਵਧਾਈਆਂ ਦਿੱਤੀਆਂ ਹਨ, ਅਨਿਲ ਕਪੂਰ ਨੇ ਕਮੈਂਟ ਬਾਕਸ ਵਿੱਚ ਲਿਖਿਆ 'ਇਹ ਇੱਕ ਬਹੁਤ ਹੀ ਵੱਡਾ ਅਚੀਵਮੈਂਟ ਹੈ ਏਕਤਾ, ਸਾਨੂੰ ਤੁਹਾਡੇ ਉਤੇ ਮਾਣ ਹੈ।' ਮਨੀਸ਼ ਮਲੋਹਤਰਾ ਨੇ ਲਿਖਿਆ 'ਬਹੁਤ ਸਾਰੀਆਂ ਵਧਾਈਆਂ।' ਇਸ ਦੇ ਨਾਲ ਹੀ ਮੌਨੀ ਰਾਏ, ਆਯੁਸ਼ਮਾਨ ਖੁਰਾਨਾ, ਅਰਜੁਨ ਕਪੂਰ, ਸੁਜੈਨ ਖਾਨ, ਜ਼ਰੀਨ ਖਾਨ ਨੇ ਵੀ ਕਪੂਰ ਨੂੰ ਵਧਾਈਆਂ ਦਿੱਤੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.