ETV Bharat / entertainment

Box Office Report: 100 ਕਰੋੜ ਤੋਂ ਮਹਿਜ਼ ਇੰਨੀ ਦੂਰ ਹੈ ਫਿਲਮ 'ਦ੍ਰਿਸ਼ਯਮ 2' - ਫਿਲਮ ਦ੍ਰਿਸ਼ਯਮ 2

Drishyam 2 Box Office Collection: ਅਜੈ ਦੇਵਗਨ ਦੀ ਫਿਲਮ 'ਦ੍ਰਿਸ਼ਯਮ-2' ਦਾ ਬਾਕਸ ਆਫਿਸ 'ਤੇ ਧਮਾਕਾ ਜਾਰੀ ਹੈ ਅਤੇ ਫਿਲਮ 100 ਕਰੋੜ ਦੇ ਕਲੱਬ ਤੋਂ ਸਿਰਫ ਇਕ ਕਦਮ ਦੂਰ ਹੈ।

Etv Bharat
Etv Bharat
author img

By

Published : Nov 24, 2022, 2:51 PM IST

ਹੈਦਰਾਬਾਦ: ਬਾਲੀਵੁੱਡ ਅਦਾਕਾਰ ਅਜੈ ਦੇਵਗਨ ਅਤੇ ਸਾਊਥ ਅਦਾਕਾਰਾ ਸ਼੍ਰੀਆ ਸਰਨ ਸਟਾਰਰ ਫਿਲਮ 'ਦ੍ਰਿਸ਼ਯਮ-2' ਸੱਤਵੇਂ ਦਿਨ ਵੀ ਬਾਕਸ ਆਫਿਸ 'ਤੇ ਚਮਕ ਰਹੀ ਹੈ। ਫਿਲਮ ਨੇ ਸਿਰਫ 6 ਦਿਨਾਂ 'ਚ 90 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਫਿਲਮ ਸੱਤਵੇਂ ਦਿਨ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਫਿਲਮ 18 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ।

'ਦ੍ਰਿਸ਼ਯਮ 2' ਦਾ ਤੂਫਾਨ ਜਾਰੀ: ਤੁਹਾਨੂੰ ਦੱਸ ਦੇਈਏ 'ਦ੍ਰਿਸ਼ਯਮ 2' ਨੇ 6 ਦਿਨਾਂ 'ਚ 96.04 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਸਿਨੇਮਾਘਰਾਂ ਵਿੱਚ ਦਰਸ਼ਕਾਂ ਦੀ ਭੀੜ ਨੂੰ ਦੇਖਦੇ ਹੋਏ, ਫਿਲਮ ਯਕੀਨੀ ਤੌਰ 'ਤੇ ਸੱਤਵੇਂ ਦਿਨ (24 ਨਵੰਬਰ) ਨੂੰ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਜਾਵੇਗੀ। ਫਿਲਮ ਦੀ 6 ਦਿਨਾਂ ਦੀ ਕਮਾਈ 'ਤੇ ਨਜ਼ਰ ਮਾਰੀਏ ਤਾਂ ਫਿਲਮ ਨੇ ਪਹਿਲੇ ਦਿਨ 15.38 ਕਰੋੜ, ਦੂਜੇ ਦਿਨ 21.59 ਕਰੋੜ, ਤੀਜੇ ਦਿਨ 27.17 ਕਰੋੜ, ਚੌਥੇ ਦਿਨ 11.87 ਕਰੋੜ, ਪੰਜਵੇਂ ਦਿਨ 10.48 ਕਰੋੜ ਦਾ ਕਾਰੋਬਾਰ ਕੀਤਾ ਹੈ। ਹੁਣ 24 ਨਵੰਬਰ ਨੂੰ ਇਹ ਫਿਲਮ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣ ਜਾ ਰਹੀ ਹੈ। 'ਦ੍ਰਿਸ਼ਯਮ 2' ਨੇ ਛੇਵੇਂ ਦਿਨ 9.60 ਕਰੋੜ ਦੀ ਕਮਾਈ ਕੀਤੀ ਹੈ। ਇਸ ਫਿਲਮ ਦੀ ਕੁੱਲ ਕਮਾਈ 96.09 ਕਰੋੜ ਰੁਪਏ ਹੋ ਗਈ ਹੈ।

ਫਿਲਮ ਦਾ ਬਜਟ ਕਿੰਨਾ ਹੈ?: ਦੱਸ ਦੇਈਏ ਕਿ ਅਭਿਸ਼ੇਕ ਪਾਠਕ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਦ੍ਰਿਸ਼ਯਮ-2' ਦਾ ਮੇਕਿੰਗ ਬਜਟ ਸਿਰਫ 50 ਕਰੋੜ ਰੁਪਏ ਹੈ। ਅਜਿਹੇ 'ਚ ਪਹਿਲੇ ਹਫਤੇ 'ਚ ਹੀ ਫਿਲਮ ਨੇ ਆਪਣੀ ਲਾਗਤ ਤੋਂ ਦੁੱਗਣੀ ਕਮਾਈ ਕਰ ਲਈ ਹੈ। ਸਾਲ 2015 'ਚ ਆਈ ਫਿਲਮ 'ਦ੍ਰਿਸ਼ਯਮ' ਨੇ ਵੀ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ।

ਕੀ ਹੈ ਫਿਲਮ ਦੀ ਕਹਾਣੀ?: ਫਿਲਮ 'ਦ੍ਰਿਸ਼ਮ' ਸੀਰੀਜ਼ ਇਕ ਕਤਲ ਦੇ ਰਹੱਸ 'ਤੇ ਆਧਾਰਿਤ ਹੈ, ਜੋ ਫਿਲਮ ਦੇ ਅੰਤ ਤੱਕ ਸਸਪੈਂਸ ਬਣੀ ਰਹਿੰਦੀ ਹੈ। ਅਜੈ ਦੇਵਗਨ ਫਿਲਮ 'ਚ ਵਿਜੇ ਸਲਗਾਂਵਕਰ ਦੀ ਭੂਮਿਕਾ 'ਚ ਹੈ, ਜੋ ਇਕ ਸਧਾਰਨ ਪਰਿਵਾਰ ਤੋਂ ਹੈ ਅਤੇ ਦੋ ਲੜਕੀਆਂ ਦਾ ਪਿਤਾ ਹੈ। ਦੱਖਣ ਦੀ ਖੂਬਸੂਰਤ ਅਦਾਕਾਰਾ ਸ਼੍ਰੀਆ ਸਰਨ ਫਿਲਮ 'ਚ ਅਜੈ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਮ 'ਚ ਬਾਲੀਵੁੱਡ ਅਦਾਕਾਰਾ ਤੱਬੂ ਵੀ ਅਹਿਮ ਭੂਮਿਕਾ 'ਚ ਹੈ। ਤੁਹਾਨੂੰ ਦੱਸ ਦੇਈਏ 'ਦ੍ਰਿਸ਼ਯਮ' ਅਤੇ 'ਦ੍ਰਿਸ਼ਯਮ 2' ਮਲਿਆਲਮ ਭਾਸ਼ਾ ਵਿੱਚ ਇਸੇ ਨਾਮ ਨਾਲ ਬਣੀਆਂ ਫਿਲਮਾਂ ਦੀ ਅਧਿਕਾਰਤ ਹਿੰਦੀ ਰੀਮੇਕ ਹੈ, ਜਿਸ ਵਿੱਚ ਸਾਊਥ ਸੁਪਰਸਟਾਰ ਮੋਹਨ ਲਾਲ ਨੇ ਮੁੱਖ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ:ਰਿਚਾ ਚੱਢਾ ਉਤੇ ਭੜਕੇ ਬੀਜੇਪੀ ਆਗੂ ਮਨਜਿੰਦਰ ਸਿਰਜਾ, ਇਥੇ ਜਾਣੋ ਪੂਰਾ ਮਾਮਲਾ

ETV Bharat Logo

Copyright © 2025 Ushodaya Enterprises Pvt. Ltd., All Rights Reserved.