ਚੰਡੀਗੜ੍ਹ: ਪੰਜਾਬੀ ਸੰਗੀਤ ਨਾਲ ਜੁੜੇ ਬਹੁਤ ਸਾਰੇ ਨਵੇਂ ਅਤੇ ਨਾਮਵਰ ਫ਼ਨਕਾਰਾਂ ਨੂੰ ਸ਼ਾਨਦਾਰ ਵੀਡੀਓਜ਼ ਜ਼ਰੀਏ ਬੁਲੰਦੀਆਂ 'ਤੇ ਪਹੁੰਚਾ ਚੁੱਕੇ ਸਮਿੱਤ ਦੱਤ ਦੁਆਰਾ ਨਿਰਦੇਸ਼ਿਤ ਕੀਤੇ ਗਏ ਕਈ ਖੂਬਸੂਰਤ ਵੀਡੀਓਜ਼ ਪੰਜਾਬੀ ਸੰਗੀਤਕ ਵੀਡੀਓਜ਼ ਨੂੰ ਨਵੇਂ ਆਯਾਮ ਦੇਣ ਵਿਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿਚ ਬਾਲੀ ਸੱਗੂ ਦਾ ‘ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ’, ਗੁਰਦਾਸ ਮਾਨ ਦਾ ‘ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ’, ਹਰਭਜਨ ਮਾਨ-ਗੁਰਸੇਵਕ ਮਾਨ ਦਾ ‘ਇਸ਼ਕੇ ਦਾ ਰੋਗ ਅਵੱਲਾ’, ਹਰਜੀਤ ਹਰਮਨ ਦਾ ‘ਕੋਲੋ ਲੰਘਦੀ ਪੰਜੇਬਾਂ ਛਣਕਾਵੇ’, ਜਸਬੀਰ ਜੱਸੀ ਦਾ ‘ਇੱਕ ਗੇੜਾ ਗਿੱਧੇ ਵਿਚ ਹੋਰ’ ਆਦਿ ਸ਼ਾਮਿਲ ਹਨ, ਜੋ ਉਨ੍ਹਾਂ ਦੀ ਸ਼ਾਨਦਾਰ ਨਿਰਦੇਸ਼ਨ ਕਾਬਲੀਅਤ ਦਾ ਬੇਹਤਰੀਨ ਨਮੂਨਾ ਕਹੇ ਜਾ ਸਕਦੇ ਹਨ।
ਪੰਜਾਬੀ ਮਿਊਜ਼ਿਕ ਵੀਡੀਓਜ਼ ਨੂੰ ਵਿਸ਼ਾਲ ਕੈਨਵਸ 'ਤੇ ਫਿਲਮਾਕੇ ਇਸ ਖੇਤਰ ਵਿਚ ਨਵੀਆਂ ਅਤੇ ਆਧੁਨਿਕ ਤਬਦੀਲੀਆਂ ਦਾ ਆਗਾਜ਼ ਕਰਨ ਵਾਲੇ ਨਿਰਦੇਸ਼ਕ ਸੁਮਿੱਤ ਦੱਤ ਆਸ਼ਾ ਭੋਸਲੇ ਜਿਹੀ ਨਾਮਵਰ ਗਾਇਕਾ ਦੇ ਮਿਊਜ਼ਿਕ ਵੀਡੀਓਜ਼ ਨੂੰ ਮਨਮੋਹਕ ਰੂਪ ਦੇਣ ਦਾ ਫ਼ਖਰ ਹਾਸਿਲ ਕਰ ਚੁੱਕੇ ਹਨ, ਜਿਸ ਦੇ ਚੱਲਦਿਆਂ ਹੀ ਉਨ੍ਹਾਂ ਦੀ ਬੇਮਿਸਾਲ ਨਿਰਦੇਸ਼ਨ ਪ੍ਰਤਿਭਾ ਦੇ ਕਾਇਲ ਹੋਏ ਸਲਮਾਨ ਖਾਨ ਵੱਲੋਂ ਆਪਣੀ ਘਰੇਲੂ ਪ੍ਰੋਡੋਕਸ਼ਨ ਫਿਲਮ ‘ਹੈਲੋ’ ਦੇ ਟਾਈਟਲ ਗੀਤ ‘ਹੈਲੋ ਹੈਲੋ’ ਦੇ ਫਿਲਮਾਂਕਣ ਦਾ ਜਿੰਮਾ ਉਨਾਂ ਨੂੰ ਸੋਪਿਆ ਗਿਆ।
ਬਾਲੀਵੁੱਡ ਵਿਚ ਅਥਾਹ ਚਰਚਾ ਦਾ ਵਿਸ਼ਾ ਬਣੇ ਇਸ ਗੀਤ ਦੀ ਉਮਦਾ ਪਿਕਚਰਾਈਜੇਸ਼ਨ ਅਤੇ ਸਫਲਤਾ ਨਾਲ ਹਿੰਦੀ ਫਿਲਮ ਸਨਅਤ ਵਿਚ ਨਵੇਂ ਆਯਾਮ ਸਿਰਜਨ ਵਾਲੇ ਸਮਿੱਤ ਦੀ ਇਹੀ ਲਗਨ ਉਨ੍ਹਾਂ ਨੂੰ ਸਲਮਾਨ ਖਾਨ ਦੀਆਂ ਵੱਡੀਆ ਫਿਲਮਾਂ ‘ਰੈਡੀ’ ਅਤੇ ’ਬਾਡੀਗਾਰਡ’ ਤੋਂ ਲੈ ਕੇ 'ਦਬੰਗ 2' ਦਾ ਬਤੌਰ ਐਸੋਸੀਏਟ ਨਿਰਦੇਸ਼ਕ ਹਿੱਸਾ ਬਣਾਉਣ ਵਿਚ ਵਿਸ਼ੇਸ਼ ਸਹਾਈ ਸਾਬਿਤ ਹੋਈ ਹੈ।
- Nick-Priyanka: ਨਿਕ ਜੋਨਸ ਨੇ ਪ੍ਰਿਅੰਕਾ ਚੋਪੜਾ ਨੂੰ ਖਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਸਾਂਝੀ ਕੀਤੀ ਪਿਆਰੀ ਫੋਟੋ
- Paune 9 trailer Out: ਆਖੀਰ ਕੌਣ ਹੈ ਵਿਲੇਨ? ਫਿਲਮ 'ਪੌਣੇ 9' ਦਾ ਬੇਹੱਦ ਖੂਨ-ਖਰਾਬੇ ਵਾਲਾ ਟ੍ਰੇਲਰ ਰਿਲੀਜ਼, ਹੁਣ ਤੱਕ ਮਿਲੇ ਇੰਨੇ ਵਿਊਜ਼
- ਸਵੀਤਾਜ ਬਰਾੜ ਨੇ ਮਾਂ ਨਾਲ ਸਾਂਝੀ ਕੀਤੀ ਬੇਹੱਦ ਖੂਬਸੂਰਤ ਫੋਟੋ, ਭੁਲੇਖੇ 'ਚ ਪਾਏ ਪ੍ਰਸ਼ੰਸਕ, ਬੋਲੇ-ਮਾਂ ਕੌਣ ਆ, ਬੇਟੀ ਕੌਣ ਆ?
ਪੰਜਾਬ ਦੇ ਧਾਰਮਿਕ ਜਿਲ੍ਹਾਂ ਤਰਨਤਾਰਨ ਦੇ ਛੋਟੇ ਜਿਹੇ ਪਿੰਡ ਮੰਨਣ ਨਾਲ ਸਬੰਧਿਤ ਅਤੇ ਚੰਡੀਗੜ੍ਹ ਤੋਂ ਫਾਈਨ ਆਰਟਸ ਦੀ ਡਿਗਰੀ ਹਾਸਿਲ ਕਰਨ ਸਮਿੱਤ ਦੱਸਦੇ ਹਨ ‘ਫਿਲਮਾਂ ਦੀ ਚਕਾਚੋਧ ਬਚਪਨ ਤੋਂ ਉਨ੍ਹਾਂ ਨੂੰ ਮੋਹਦੀ ਰਹੀ ਹੈ। ਜਿਸ ਨਾਲ ਪੱਕੇ ਪੈਰੀ ਜੁੜਨ ਲਈ ਉਨ੍ਹਾਂ ਸਭ ਤੋਂ ਪਹਿਲਾਂ ਅਮਰੀਕਾ ਤੋਂ ਫਿਲਮ ਨਿਰਦੇਸ਼ਕ ਦੀ ਡਿਗਰੀ ਹਾਸਿਲ ਕੀਤੀ, ਜਿਸ ਤੋਂ ਬਾਅਦ ਉਹਨਾਂ ਨੇ ਐਡ ਫਿਲਮਾਂ ਅਤੇ ਮਿਊਜਿਕ ਵੀਡੀਓਜ਼ ਤੋਂ ਆਪਣੇ ਸਿਨੇ ਕਰੀਅਰ ਦੀ ਸ਼ੁਰੂਆਤ ਕੀਤੀ।
ਪੰਜਾਬੀਅਤ ਵੰਨਗੀਆਂ ਨੂੰ ਆਪਣੇ ਮਿਊਜਿਕ ਵੀਡੀਓਜ਼ ਵਿਚ ਆਧੁਨਿਕ ਢੰਗ ਨਾਲ ਪ੍ਰਤੀਬਿੰਬ ਕਰਨ ਵਾਲੇ ਸੁਮਿੱਤ ਅਨੁਸਾਰ ‘ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਇਸ ਖੇਤਰ ਵਿਚ ਮੇਰੇ ਕੰਮ ਨੂੰ ਭਰਪੂਰ ਪ੍ਰਸੰਸ਼ਾ ਅਤੇ ਕਾਮਯਾਬੀ ਮਿਲੀ, ਜਿਸ ਨਾਲ ਹੋਰ ਚੰਗੇਰੀਆਂ ਕੋਸ਼ਿਸ਼ਾਂ ਫਿਲਮ ਨਗਰੀ ਵਿਚ ਅੰਜ਼ਾਮ ਦੇਣ ਦਾ ਉਤਸ਼ਾਹ ਮਨ ਵਿਚ ਪੈਦਾ ਹੋਇਆ।
ਹਿੰਦੀ ਫਿਲਮ ਸਨਅਤ ਤੋਂ ਇਲਾਵਾ ਹਾਲੀਵੁੱਡ ਦੇ ਵੀ ਕਈ ਮਹੱਤਵਪੂਰਨ ਪ੍ਰੋਜੈਕਟਾਂ ਨਾਲ ਜੁੜੇ ਰਹੇ ਸਮਿੱਤ ਹਾਲ ਹੀ ਵਿਚ ਆਈ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਸਟਾਰਰ ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਦਾ ਨਿਰਮਾਣ ਵੀ ਕਰ ਚੁੱਕੇ ਹਨ, ਜਿਸ ਤੋਂ ਬਾਅਦ ਬਤੌਰ ਨਿਰਮਾਤਾ-ਨਿਰਦੇਸ਼ਕ ਇੰਨ੍ਹੀਂ ਦਿਨ੍ਹੀਂ ਉਨਾਂ ਦਾ ਕੇ.ਯੂ ਪਲੇਅ ਟੀ.ਵੀ ਸੰਬੰਧਤ ਇਕ ਫਿਲਮੀ ਟਾਕ ਸ਼ੋਅ ਵੀ ਕਾਫ਼ੀ ਮਕਬੂਲੀਅਤ ਹਾਸਿਲ ਕਰ ਰਿਹਾ ਹੈ, ਜਿਸ ਨੂੰ ਅਰਬਾਜ਼ ਖ਼ਾਨ ਹੋਸਟ ਕਰ ਰਹੇ ਹਨ।