ਹੈਦਰਾਬਾਦ: ਬਾਲੀਵੁੱਡ ਦੀ 'ਕੁਈਨ' ਕੰਗਨਾ ਰਣੌਤ ਦੀ ਐਕਸ਼ਨ-ਥ੍ਰਿਲਰ ਫਿਲਮ 'ਧਾਕੜ' ਦਾ ਟ੍ਰੇਲਰ ਸ਼ੁੱਕਰਵਾਰ (29 ਅਪ੍ਰੈਲ) ਨੂੰ ਰਿਲੀਜ਼ ਹੋ ਗਿਆ ਹੈ। ਕੰਗਨਾ ਨੇ ਦੱਸਿਆ ਸੀ ਕਿ ਫਿਲਮ ਦਾ ਟ੍ਰੇਲਰ 29 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਜਿਸ ਤੋਂ ਬਾਅਦ ਕੰਗਨਾ ਦੇ ਪ੍ਰਸ਼ੰਸਕ ਫਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਫਿਲਮ 'ਧਾਕੜ' ਇਸ ਸਾਲ 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਕੰਗਨਾ ਨੇ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕਈ ਪੋਸਟਰ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੇ ਸੀ, ਜਿਸ ਤੋਂ ਬਾਅਦ ਕੰਗਨਾ ਦੇ ਪ੍ਰਸ਼ੰਸਕ ਦੁਚਿੱਤੀ 'ਚ ਸਨ ਕਿ ਫਿਲਮ ਕਦੋਂ ਰਿਲੀਜ਼ ਹੋਵੇਗੀ।
- " class="align-text-top noRightClick twitterSection" data="">
ਦੱਸ ਦਈਏ ਫਿਲਮ ਵਿੱਚ ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਦਾ ਨਿਰਮਾਣ ਸੋਹੇਲ ਮਕਲਾਈ ਪ੍ਰੋਡਕਸ਼ਨ ਅਤੇ ਅਸਾਇਲਮ ਫਿਲਮਸ ਦੇ ਬੈਨਰ ਹੇਠ ਕੀਤਾ ਗਿਆ ਹੈ।
ਫਿਲਮ ਨਿਰਮਾਤਾਵਾਂ ਨੇ ਜਨਵਰੀ 'ਚ ਐਲਾਨ ਕੀਤਾ ਸੀ ਕਿ ਫਿਲਮ 1 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ, ਪਰ ਕੋਰੋਨਾ ਕਾਰਨ ਤਰੀਕਾਂ ਨੂੰ ਅੱਗੇ-ਪਿੱਛੇ ਧੱਕਿਆ ਗਿਆ ਅਤੇ ਹੁਣ ਫਿਲਮ ਨੂੰ ਰਿਲੀਜ਼ ਡੇਟ ਮਿਲ ਗਈ ਹੈ।
ਇਸ ਤੋਂ ਪਹਿਲਾਂ ਕੰਗਨਾ ਨੇ ਫਿਲਮ ਧਾਕੜ ਦੇ ਆਪਣੇ ਕਿਰਦਾਰ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। 'ਧੱਕੜ' ਤੋਂ ਪਹਿਲਾਂ ਕੰਗਨਾ ਦੀ ਫਿਲਮ 'ਥਲਾਈਵੀ' ਰਿਲੀਜ਼ ਹੋਈ ਸੀ, ਜੋ ਬਾਕਸ ਆਫਿਸ 'ਤੇ ਕਾਫੀ ਹਿੱਟ ਸਾਬਤ ਹੋਈ ਸੀ।
ਇਸ ਤੋਂ ਇਲਾਵਾ ਕੰਗਨਾ ਕੋਲ ਪੀਰੀਅਡ ਡਰਾਮਾ 'ਮਣੀਕਰਨਿਕਾ ਰਿਟਰਨਜ਼ ਦਿ ਲੀਜੈਂਡ ਆਫ ਡਿੱਡਾ' ਅਤੇ 'ਤੇਜਸ' ਵਰਗੀਆਂ ਫਿਲਮਾਂ ਵੀ ਹਨ। ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ 'ਤੇ ਆਧਾਰਿਤ 'ਐਮਰਜੈਂਸੀ' ਵਿੱਚ ਕੰਗਨਾ ਦੂਜੀ ਵਾਰ ਨਿਰਦੇਸ਼ਕ ਵਜੋਂ ਨਜ਼ਰ ਆਵੇਗੀ। ਕੰਗਨਾ ਜਲਦ ਹੀ ਇਨ੍ਹਾਂ ਫਿਲਮਾਂ ਬਾਰੇ ਨਵੀਂ ਜਾਣਕਾਰੀ ਦੇਵੇਗੀ।
ਇਹ ਵੀ ਪੜੋ: OMG... ਕੰਗਨਾ ਦੀ ਇਹ ਡਰੈੱਸ 1.5 ਲੱਖ ਰੁਪਏ ਦੀ, ਵੇਖੋ ਤਸਵੀਰਾਂ