ETV Bharat / entertainment

'ਪੁਸ਼ਪਾ 2' ਦੇ 3 ਚਾਰਟਬਸਟਰ ਗੀਤ ਤਿਆਰ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ - ਪੁਸ਼ਪਾ ਭਾਗ 2

ਆਉਣ ਵਾਲੀ ਫਿਲਮ 'ਪੁਸ਼ਪਾ: ਦ ਰੂਲ' ਜਾਂ 'ਪੁਸ਼ਪਾ 2' ਲਈ ਪਹਿਲਾਂ ਹੀ ਤਿੰਨ ਗੀਤ ਤਿਆਰ ਹੋ ਚੁੱਕੇ ਹਨ। ਕਿਉਂਕਿ ਫਿਲਮ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਕੋਈ ਯੋਜਨਾ ਨਹੀਂ ਸੀ, ਇਸ ਲਈ ਡੀਐਸਪੀ(DEVI SRI PRASAD) ਨੇ ਪਹਿਲਾਂ ਕੁਝ ਗੀਤ ਤਿਆਰ ਕੀਤੇ।

'ਪੁਸ਼ਪਾ 2' ਦੇ 3 ਚਾਰਟਬਸਟਰ ਗੀਤ ਤਿਆਰ, ਜਲਦ ਸ਼ੁਰੂ ਹੋਵੇਗੀ ਸ਼ੂਟਿੰਗ

author img

By

Published : Apr 5, 2022, 12:43 PM IST

ਹੈਦਰਾਬਾਦ: 'ਪੁਸ਼ਪਾ: ਦਿ ਰਾਈਜ਼' ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਸੰਗੀਤਕਾਰ ਦੇਵੀ ਸ੍ਰੀ ਪ੍ਰਸਾਦ ਨੇ ਬਹੁਤ ਉਡੀਕੀ ਜਾ ਰਹੀ ਸੀਕਵਲ ਲਈ ਤਿੰਨ ਗੀਤ ਤਿਆਰ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਆਉਣ ਵਾਲੀ ਫਿਲਮ 'ਪੁਸ਼ਪਾ: ਦ ਰੂਲ' ਜਾਂ 'ਪੁਸ਼ਪਾ 2' ਲਈ ਪਹਿਲਾਂ ਹੀ ਤਿੰਨ ਗੀਤ ਤਿਆਰ ਕਰ ਚੁੱਕੇ ਹਨ।

ਕਿਉਂਕਿ ਫਿਲਮ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਕੋਈ ਯੋਜਨਾ ਨਹੀਂ ਸੀ, ਇਸ ਲਈ ਡੀਐਸਪੀ(DEVI SRI PRASAD) ਨੇ ਪਹਿਲਾਂ ਕੁਝ ਗੀਤ ਤਿਆਰ ਕੀਤੇ। ਨਿਰਮਾਤਾਵਾਂ ਨੇ ਯੋਜਨਾ ਅੱਧ ਵਿਚਾਲੇ ਛੱਡ ਦਿੱਤੀ ਅਤੇ ਫਿਲਮ ਨੂੰ ਦੋ ਹਿੱਸਿਆਂ ਵਿੱਚ ਬਣਾਇਆ, ਪਹਿਲੇ ਭਾਗ ਲਈ ਡੀਐਸਪੀ ਨੂੰ ਸੰਗੀਤ ਸਮੇਟਣਾ ਪਿਆ।

ਇੱਕ ਸੂਤਰ ਨੇ ਕਿਹਾ ਕਿ ਹੁਣ ਜਦੋਂ ਨਿਰਮਾਤਾ ਦੂਜੇ ਭਾਗ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹਨ, ਦੇਵੀ ਨੇ ਆਪਣੇ ਪਹਿਲਾਂ ਤੋਂ ਹੀ ਤਿਆਰ ਕੀਤੇ ਗੀਤਾਂ ਵਿੱਚ ਮਾਮੂਲੀ ਤਬਦੀਲੀਆਂ 'ਤੇ ਕੰਮ ਕੀਤਾ ਹੈ ਅਤੇ ਸੀਕਵਲ ਲਈ ਤਿੰਨ ਗੀਤ ਪੂਰੇ ਕੀਤੇ ਹਨ।

'ਪੁਸ਼ਪਾ' 'ਚ ਚੰਦਨ ਤਸਕਰ ਦੇ ਰੂਪ 'ਚ ਨਜ਼ਰ ਆਏ ਅੱਲੂ ਅਰਜੁਨ 'ਪੁਸ਼ਪਾ: ਦਿ ਰੂਲ' 'ਚ ਹੋਰ ਵੀ ਜ਼ਬਰਦਸਤ ਭੂਮਿਕਾ 'ਚ ਨਜ਼ਰ ਆਉਣਗੇ। ਸੁਕੁਮਾਰ ਨੇ ਮੈਥਰੀ ਮੂਵੀ ਮੇਕਰ ਦੇ ਬੈਨਰ ਹੇਠ ਮੁਥਮਸੇਟੀ ਮੀਡੀਆ ਨਾਲ ਮਿਲ ਕੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ।

ਦੱਸ ਦੇਈਏ ਕਿ 'ਪੁਸ਼ਪਾ: ਦਿ ਰਾਈਜ਼' ਪਿਛਲੇ ਸਾਲ ਦਸੰਬਰ 'ਚ ਰਿਲੀਜ਼ ਹੋਈ ਸੀ। ਫਿਲਮ ਦਾ ਡੰਕਾ ਪੂਰੀ ਦੁਨੀਆਂ 'ਚ ਚੱਲਿਆ ਸੀ। ਪੁਸ਼ਪਾ ਦੇ ਗੀਤ ਸ਼੍ਰੀਵੱਲੀ, ਓਮ ਅੰਤਵਾ ਅਤੇ ਸਾਮੀ-ਸਾਮੀ ਨੇ ਦੇਸ਼ ਦੀਆਂ ਗਲੀਆਂ ਵਿੱਚ ਧੂਮ ਮਚਾ ਦਿੱਤੀ ਸੀ।

ਇਹ ਵੀ ਪੜ੍ਹੋ:ਪਰਮੀਸ਼ ਵਰਮਾ ਦੀ ਨਵੀਂ ਫਿਲਮ 'ਮੈਂ ਤੇ ਬਾਪੂ' ਦਾ ਟ੍ਰਲੇਰ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ...

ETV Bharat Logo

Copyright © 2025 Ushodaya Enterprises Pvt. Ltd., All Rights Reserved.