ETV Bharat / entertainment

Deepika Padukone: ਆਸਕਰ ਸਮਾਰੋਹ ਲਈ ਰਵਾਨਾ ਹੋਈ ਦੀਪਿਕਾ ਪਾਦੂਕੋਣ, ਏਅਰਪੋਰਟ 'ਤੇ ਸਟਾਈਲਿਸ਼ ਲੁੱਕ 'ਚ ਆਈ ਨਜ਼ਰ - Deepika Padukone latest news

Deepika Padukone : ਦੀਪਿਕਾ ਪਾਦੂਕੋਣ ਆਸਕਰ ਸਮਾਰੋਹ 2023 ਲਈ ਅਮਰੀਕਾ ਰਵਾਨਾ ਹੋ ਗਈ ਹੈ। ਦੀਪਿਕਾ ਇਸ ਸਮਾਰੋਹ 'ਚ ਬਤੌਰ ਪੇਸ਼ਕਰਤਾ ਸ਼ਾਮਲ ਹੋਣ ਪਹੁੰਚੀ ਹੈ।

Deepika Padukone
Deepika Padukone
author img

By

Published : Mar 10, 2023, 11:06 AM IST

ਮੁੰਬਈ: ਫਿਲਮ ਇੰਡਸਟਰੀ ਦੇ ਐਵਾਰਡ ਸਮਾਰੋਹ ਅਕੈਡਮੀ ਐਵਾਰਡਜ਼ 2023, 12 ਮਾਰਚ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਸਿਨੇਮਾ ਕਲਾਕਾਰ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਾਰ ਆਸਕਰ ਵਿੱਚ ਭਾਰਤ ਤਿੰਨ ਕਾਰਨਾਂ ਕਰਕੇ ਚਰਚਾ ਵਿੱਚ ਹੈ। ਪਹਿਲਾ ਇਹ ਹੈ ਕਿ ਸਾਊਥ ਫਿਲਮ ਇੰਡਸਟਰੀ ਦੀ ਮੈਗਾ-ਬਲਾਕਬਸਟਰ ਫਿਲਮ RRR ਦੇ ਸੁਪਰਹਿੱਟ ਗੀਤ ਨਾਟੂ-ਨਾਟੂ ਨੂੰ ਨਾਮਜ਼ਦਗੀ ਮਿਲੀ ਹੈ ਅਤੇ ਦੋ ਫਿਲਮਾਂ ਨੂੰ ਫੀਚਰ ਫਿਲਮ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਤੀਜਾ ਸਭ ਤੋਂ ਖਾਸ ਹੈ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਜਸ਼ਨ। ਅਦਾਕਾਰ ਇੱਕ ਪੇਸ਼ਕਾਰ ਵਜੋਂ ਪੇਸ਼ ਹੋਣ ਲਈ ਜਾ ਰਹੀ ਹੈ। ਅਜਿਹੇ 'ਚ ਸਮਾਰੋਹ ਸ਼ੁਰੂ ਹੋਣ 'ਚ ਜ਼ਿਆਦਾ ਸਮਾਂ ਨਹੀਂ ਬਚਿਆ ਹੈ ਅਤੇ ਹੁਣ ਦੀਪਿਕਾ ਨੇ ਅਮਰੀਕਾ ਲਈ ਫਲਾਈਟ ਲੈ ਲਈ ਹੈ।

ਦੀਪਿਕਾ ਪੂਰੇ ਸਟਾਈਲਿਸ਼ ਲੁੱਕ 'ਚ ਆਈ ਨਜ਼ਰ: ਦੀਪਿਕਾ ਪਾਦੂਕੋਣ ਨੂੰ ਬੀਤੀ ਰਾਤ ਮੁੰਬਈ ਏਅਰਪੋਰਟ 'ਤੇ ਆਪਣੇ ਗਲੈਮਰਸ ਅੰਦਾਜ਼ 'ਚ ਦੇਖਿਆ ਗਿਆ। ਦੀਪਿਕਾ ਨੇ ਗੂੜ੍ਹੇ ਨੀਲੇ ਕੋਟ ਦੇ ਅੰਦਰ ਹਾਈਨੇਕ ਅਤੇ ਹੇਠਾਂ ਢਿੱਲੀ ਫਿੱਟ ਜੀਨਸ ਪਹਿਨੀ ਸੀ। ਵਾਲ ਦੋ ਹਿੱਸਿਆਂ ਵਿਚ ਵੰਡੇ ਹੋਏ ਸਨ ਅਤੇ ਸੁੰਦਰ ਐਨਕਾਂ ਵੀ ਪਹਿਨੀਆਂ ਹੋਈਆਂ ਸਨ। ਇਸ ਤੋਂ ਇਲਾਵਾ ਦੀਪਿਕਾ ਨੇ ਆਪਣੇ ਹੱਥ 'ਚ ਕਾਲੇ ਰੰਗ ਦਾ ਕਮਫੀ ਹੈਂਡ ਬੈਗ ਲਿਆ ਹੋਇਆ ਸੀ। ਦੀਪਿਕਾ ਆਪਣੇ ਲੁੱਕ 'ਚ ਡੈਸ਼ਿੰਗ ਲੱਗ ਰਹੀ ਸੀ।

ਆਸਕਰ 'ਚ ਪੇਸ਼ਕਾਰ ਬਣੇਗੀ ਦੀਪਿਕਾ: ਹਾਲ ਹੀ 'ਚ ਦੀਪਿਕਾ ਪਾਦੂਕੋਣ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ ਕਿ ਉਸ ਨੂੰ ਆਉਣ ਵਾਲੇ ਅਕੈਡਮੀ ਐਵਾਰਡਜ਼ 2023 ਲਈ ਪੇਸ਼ਕਾਰ ਵਜੋਂ ਚੁਣਿਆ ਗਿਆ ਹੈ। ਇਹ ਖਬਰ ਸੁਣ ਕੇ ਦੀਪਿਕਾ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਅਦਾਕਾਰਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਇਸ ਉਪਲਬਧੀ 'ਤੇ ਵਧਾਈ ਦੇ ਰਹੇ ਸਨ। ਦੂਜੇ ਪਾਸੇ ਦੀਪਿਕਾ ਪਾਦੂਕੋਣ ਦੇ ਪਤੀ ਰਣਵੀਰ ਸਿੰਘ ਇਹ ਖਬਰ ਸੁਣ ਕੇ ਮਾਣ ਨਾਲ ਭਰ ਗਏ। ਤੁਹਾਨੂੰ ਦੱਸ ਦੇਈਏ ਇਸ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਨੂੰ ਕਾਨਸ ਫਿਲਮ ਫੈਸਟੀਵਲ 2022 ਵਿੱਚ ਜਿਊਰੀ ਮੈਂਬਰ ਦੇ ਰੂਪ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ।

ਹੁਣ ਇਥੇ ਜੇਕਰ ਅਦਾਕਾਰਾ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਪਾਦੂਕੋਣ ਨੂੰ ਹਾਲ ਹੀ ਵਿੱਚ ਫਿਲਮ SRK ਸਟਾਰਰ 'ਪਠਾਨ' ਵਿੱਚ ਦੇਖਿਆ ਗਿਆ ਹੈ, ਜਿਸ ਨੇ ਗਲੋਬਲ ਬਾਕਸ ਆਫਿਸ 'ਤੇ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਉਹ ਅਗਲੀ ਐਕਸ਼ਨ ਥ੍ਰਿਲਰ ਫਿਲਮ 'ਫਾਈਟਰ' 'ਚ ਰਿਤਿਕ ਰੋਸ਼ਨ ਦੇ ਨਾਲ ਨਜ਼ਰ ਆਵੇਗੀ। ਇਹ ਫਿਲਮ ਉਸ ਦੇ 'ਪਠਾਨ' ਨਿਰਦੇਸ਼ਕ, ਸਿਧਾਰਥ ਆਨੰਦ ਨਾਲ ਉਸ ਦੇ ਪੁਨਰ-ਮਿਲਣ ਨੂੰ ਵੀ ਦਰਸਾਉਂਦੀ ਹੈ। ਇਹ ਫਿਲਮ 25 ਜਨਵਰੀ, 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਉਹ ਪ੍ਰਭਾਸ ਦੇ ਨਾਲ ਤੇਲਗੂ-ਹਿੰਦੀ ਫਿਲਮ 'ਪ੍ਰੋਜੈਕਟ ਕੇ' 'ਚ ਵੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ: Yaaran Da Rutbaa: ਦੇਵ ਖਰੌੜ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.