ਚੰਡੀਗੜ੍ਹ: ਪੰਜਾਬੀਆਂ ਨੂੰ ਗੀਤ-ਸੰਗੀਤ ਦਾ ਬਹੁਤ ਸ਼ੌਂਕ ਹੈ, ਪੰਜਾਬੀਆਂ ਬਾਰੇ ਇੱਕ ਕਹਾਵਤ ਆਮ ਚੱਲਦੀ ਹੈ ਕਿ ਇਥੇ ਇੱਟ ਚੱਕੀ ਤੋਂ ਗਾਇਕ ਨਿਕਲਦੇ ਹਨ, ਭਾਵ ਕਿ ਹਰ ਘਰ ਵਿੱਚ ਕਿਸੇ ਨਾ ਕਿਸੇ ਨੂੰ ਗਾਉਣ ਦਾ ਸ਼ੌਂਕ ਹੈ, ਪੰਜਾਬ ਵਿੱਚ ਕਿਸੇ ਵੀ ਪੇਸ਼ੇ ਦੇ ਲੋਕ ਗਾ ਸਕਦੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਹੈ ਕ੍ਰਿਕਟਰ ਹਰਪ੍ਰੀਤ ਬਰਾੜ।
ਜੀ ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਕ੍ਰਿਕਟਰ ਖਿਡਾਰੀ ਨੇ ਇੱਕ ਬਿਲਕੁਲ ਨਵੀਂ ਪੋਸਟ ਨਾਲ ਆਪਣੇ ਫਾਲੋਅਰਜ਼ ਦਾ ਧਿਆਨ ਖਿੱਚਿਆ ਹੈ ਅਤੇ ਉਹਨਾਂ ਨੂੰ ਹੈਰਾਨ ਕਰ ਦਿੱਤਾ। ਦਰਅਸਲ ਕ੍ਰਿਕਟਰ ਨੇ 'ਪੱਗ' ਨਾਂ ਦੇ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ, ਇਸ ਗੀਤ ਨੂੰ ਉਸ ਨੇ ਖੁਦ ਗਾਇਆ ਹੈ।
ਕ੍ਰਿਕਟਰ ਹਰਪ੍ਰੀਤ ਬਰਾੜ ਨੇ ਆਪਣੇ ਸੋਸ਼ਲ ਮੀਡੀਆ 'ਤੇ ਜਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਕਿ ਉਹ ਨਾ ਸਿਰਫ਼ ਇਕ ਸ਼ਾਨਦਾਰ ਖੇਡ ਵਿਅਕਤੀ ਹੈ, ਬਲਕਿ ਉਸ ਵਿੱਚ ਹੋਰ ਵੀ ਪ੍ਰਭਿਤਾਵਾਂ ਭਰੀਆਂ ਹੋਈਆਂ ਹਨ।
- ਆਪਣੀ ਪਸੰਦ ਦੀ ਅਦਾਕਾਰਾ ਦਾ ਨਾਂ ਪੁੱਛਣ 'ਤੇ ਵਿੱਕੀ ਕੌਸ਼ਲ ਨੇ ਦਿੱਤਾ ਮਜ਼ੇਦਾਰ ਜੁਆਬ, ਕਿਹਾ- 'ਇੱਕ ਨਾਂ ਲੈ ਕੇ ਘਰ 'ਚ ਕਲੇਸ਼ ਪੈਦਾ ਨਹੀਂ ਕਰਾਂਗਾ'
- ਭਾਰਤ-ਨਿਊਜ਼ੀਲੈਂਡ ਸੈਮੀਫਾਈਨਲ 'ਚ ਵਜਾਇਆ ਜਾਵੇਗਾ 'ਸੈਮ ਬਹਾਦਰ' ਫਿਲਮ ਦਾ ਇਹ ਗੀਤ, ਦੇਖਣ ਨੂੰ ਮਿਲੇਗਾ ਸ਼ਾਨਦਾਰ ਨਜ਼ਾਰਾ
- ਪੀਲੇ ਰੰਗ ਦੇ ਪਹਿਰਾਵੇ 'ਚ ਚਮਕਦੀ ਨਜ਼ਰ ਆਈ 'ਟਾਈਗਰ' ਦੀ ਜ਼ੋਇਆ, ਦੇਖੋ ਬੇਹੱਦ ਖੂਬਸੂਰਤ ਤਸਵੀਰਾਂ
ਹਰਪ੍ਰੀਤ ਬਰਾੜ ਦਾ ਨਵਾਂ ਗੀਤ 'ਪੱਗ' ਜਲਦ ਹੀ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮ 'ਤੇ ਰਿਲੀਜ਼ ਹੋਵੇਗਾ, ਇਸ ਤੋਂ ਇਲਾਵਾ 'ਪੱਗ' ਟਰੈਕ ਦੀ ਗੱਲ ਕਰੀਏ ਤਾਂ ਆਉਣ ਵਾਲੇ ਗੀਤ ਨੂੰ ਅਦਬ ਦੁਆਰਾ ਲਿਖਿਆ ਗਿਆ ਹੈ ਅਤੇ ਸੰਗੀਤ ਕ੍ਰਾਊਨੀ ਦੁਆਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਗੀਤ ਨੂੰ ਪਿੰਕੀ ਧਾਲੀਵਾਲ ਨੇ ਪੇਸ਼ ਕੀਤਾ ਹੈ।
ਉਲੇਖਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਕ੍ਰਿਕਟਰ ਗਾਇਕੀ ਵੱਲ ਮੁੜਿਆ ਹੋਵੇ। ਇਸ ਤੋਂ ਪਹਿਲਾਂ ਹਾਰਡੀ ਸੰਧੂ ਵੀ ਹੈ। ਕੂਹਣੀ ਵਿੱਚ ਸੱਟ ਲੱਗਣ ਤੋਂ ਬਾਅਦ ਸੰਧੂ ਨੂੰ ਕ੍ਰਿਕਟ ਛੱਡ ਕੇ ਕਿਸੇ ਹੋਰ ਪੇਸ਼ੇ ਵਿੱਚ ਜਾਣਾ ਪਿਆ ਪਰ ਹਰਪ੍ਰੀਤ ਬਰਾੜ ਨਾਲ ਅਜਿਹਾ ਕੁਝ ਨਹੀਂ ਹੈ, ਉਸ ਨੂੰ ਗਾਉਣ ਦਾ ਸ਼ੌਕ ਹੈ ਅਤੇ ਇਹੀ ਕਾਰਨ ਹੈ ਕਿ ਉਹ ਜਲਦੀ ਹੀ ਨਵਾਂ ਗੀਤ ਰਿਲੀਜ਼ ਕਰਨ ਜਾ ਰਿਹਾ ਹੈ।
ਕ੍ਰਿਕਟਰ ਹਰਪ੍ਰੀਤ ਬਰਾੜ ਬਾਰੇ ਜਾਣੋ: ਪੰਜਾਬ ਦੇ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਹਰਪ੍ਰੀਤ ਬਰਾੜ ਦਾ ਜਨਮ 16 ਸਤੰਬਰ 1995 ਨੂੰ ਮੋਗਾ ਵਿੱਚ ਹੋਇਆ ਹੈ। ਗੇਂਦਬਾਜ਼ੀ ਦੇ ਨਾਲ-ਨਾਲ ਹਰਪ੍ਰੀਤ ਧਮਾਕੇਦਾਰ ਬੱਲੇਬਾਜ਼ੀ ਕਰਨ ਦੀ ਤਾਕਤ ਰੱਖਦਾ ਹੈ। ਉਹ ਯੁਵਰਾਜ ਸਿੰਘ ਦਾ ਪ੍ਰਸ਼ੰਸਕ ਹੈ।