ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਜਾਨ ਮੰਨੇ ਜਾਂਦੇ ਅਦਾਕਾਰ ਕਰਮਜੀਤ ਅਨਮੋਲ ਨੂੰ ਹਰਿਆਣਾ ਦੇ ਫਿਲਮ ਫੈਸਟੀਵਲ ਵਿੱਚ 'ਮਿਹਰ ਮਿੱਤਲ ਐਕਸੀਲੈਂਸ' ਐਵਾਰਡ ਮਿਲਿਆ ਹੈ। ਇਸ ਅਵਾਰਡ ਬਾਰੇ ਜਾਣਕਾਰੀ ਅਦਾਕਾਰ ਨੇ ਖੁਦ ਸ਼ੋਸਲ ਮੀਡੀਆ ਉਤੇ ਪੋਸਟ ਪਾ ਕੇ ਦਿੱਤੀ।
ਤੁਹਾਨੂੰ ਦੱਸ ਦਈਏ ਕਿ ਹਰਿਆਣਾ ਕਲਾ ਪ੍ਰੀਸ਼ਦ ਅਤੇ ਸੋਸਾਇਟੀ ਫਾਰ ਆਰਟ ਐਂਡ ਕਲਚਰ ਡਿਵੈਲਪਮੈਂਟ ਦੇ ਸੰਯੁਕਤ ਆਯੋਜਨ ਦੇ ਤਹਿਤ ਕਲਾ ਕੀਰਤੀ ਭਵਨ ਵਿੱਚ ਪੰਜ ਦਿਨਾਂ ਹਰਿਆਣਾ ਅੰਤਰਰਾਸ਼ਟਰੀ ਫਿਲਮ ਉਤਸਵ ਦਾ ਆਯੋਜਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਭਾਰਤ ਮੁਨੀ ਰੰਗਸ਼ਾਲਾ ਹਰਿਆਣਾ ਕਲਾ ਕ੍ਰਿਤੀ ਭਵਨ ਵਿੱਚ 18 ਤੋਂ 22 ਮਈ ਤੱਕ ਪੰਜਵਾਂ ਹਰਿਆਣਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਯੋਜਿਤ ਕੀਤਾ ਗਿਆ। ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਤਹਿਤ ਇਹ ਸਮਾਗਮ ਸੰਸਕ੍ਰਿਤੀ ਸੋਸਾਇਟੀ ਫਾਰ ਆਰਟ ਐਂਡ ਕਲਚਰਲ ਡਿਵੈਲਪਮੈਂਟ ਅਤੇ ਹਰਿਆਣਾ ਕਲਾ ਪ੍ਰੀਸ਼ਦ ਦੀ ਸਾਂਝੀ ਅਗਵਾਈ ਹੇਠ ਕਰਵਾਇਆ ਗਿਆ।
ਇਸ ਫੈਸਟੀਵਲ ਵਿੱਚ 28 ਦੇਸ਼ਾਂ ਦੀਆਂ 24 ਭਾਸ਼ਾਵਾਂ ਦੀਆਂ 75 ਫਿਲਮਾਂ ਦਿਖਾਈਆਂ। ਇਨ੍ਹਾਂ ਫਿਲਮਾਂ ਦੀ ਮਿਆਦ ਪੰਜ ਮਿੰਟ ਤੋਂ ਲੈ ਕੇ ਦੋ ਘੰਟੇ ਤੱਕ।
ਇਸ ਫੈਸਟੀਵਲ ਵਿੱਚ ਪੰਜਾਬੀ ਦੇ ਫਨਕਾਰ ਕਰਮਜੀਤ ਅਨਮੋਲ ਨੂੰ ਅਵਾਰਡ ਦਿੱਤਾ ਗਿਆ ਹੈ।
ਕਰਮਜੀਤ ਅਨਮੋਲ ਬਾਰੇ: ਕਰਮਜੀਤ ਅਨਮੋਲ ਇੱਕ ਪੰਜਾਬੀ ਅਦਾਕਾਰ, ਕਾਮੇਡੀਅਨ, ਗਾਇਕ ਅਤੇ ਫਿਲਮ ਨਿਰਮਾਤਾ ਹੈ, ਉਸਨੇ ਲਾਵਾਂ ਫੇਰੇ ਅਤੇ ਕੈਰੀ ਆਨ ਜੱਟਾ 2 ਸਮੇਤ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਕਾਮੇਡੀ ਨਾਟਕ "ਓ.ਐਮ.ਜੀ!! ਓ ਮਾਈ ਗੌਡ" ਅਤੇ "ਸ਼ਰਾਰਤੀ ਬਾਬਾ ਇਨ ਟਾਊਨ" ਵਿੱਚ ਵੀ ਕੰਮ ਕੀਤਾ ਹੈ ਜੋ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਮੰਚਿਤ ਕੀਤੇ ਗਏ ਸਨ।
ਤੁਹਾਨੂੰ ਦੱਸ ਦਈਏ ਕਿ ਅਦਾਕਾਰ ਨੂੰ 'ਮੈਂ ਤੇਰੀ ਤੂ ਮੇਰਾ' ਲਈ 2017 ਵਿੱਚ ਉਸਨੂੰ "ਪੀਟੀਸੀ ਬੈਸਟ ਕਾਮੇਡੀਅਨ ਆਫ ਦਿ ਈਅਰ" ਅਵਾਰਡ ਵੀ ਮਿਲਿਆ ਹੈ।
ਇਹ ਵੀ ਪੜ੍ਹੋ:ਅਦਾਕਾਰ ਬਿਨੂੰ ਢਿੱਲੋਂ ਦੇ ਪਿਤਾ ਨਹੀਂ ਰਹੇ, ਅਦਾਕਾਰ ਹੋਇਆ ਭਾਵੁਕ ਪੋਸਟ ਕੀਤੀ ਸਾਂਝੀ